27.1 C
Delhi
Saturday, April 27, 2024
spot_img
spot_img

ਸ਼ਹੀਦ ਅਤੇ ਅਪਾਹਜ ਸੈਨਿਕਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਵਿੱਚ ਕਈ ਗੁਣਾ ਵਾਧਾ

ਚੰਡੀਗੜ੍ਹ, 30 ਜੁਲਾਈ, 2020 –

ਵੱਖ-ਵੱਖ ਆਪਰੇਸ਼ਨਾਂ ਵਿੱਚ ਸ਼ਹੀਦ ਅਤੇ ਅਪਾਹਜ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਐਕਸ਼ ਗ੍ਰੇਸ਼ੀਆ ਦੀ ਰਾਸ਼ੀ ਵਿੱਚ ਕਈ ਗੁਣਾ ਵਾਧਾ ਨੋਟੀਫਾਈ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਹੀਦ ਸੈਨਿਕਾਂ ਦੇ ਵਾਰਸਾਂ ਨੂੰ ਅਦਾ ਕੀਤੀ ਜਾਣ ਵਾਲੀ ਕੁੱਲ ਰਕਮ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ।ਸ਼ਾਦੀਸ਼ੁਦਾ ਸ਼ਹੀਦ ਸਿਪਾਹੀ ਦੇ ਮਾਮਲੇ ਵਿੱਚ 35 ਲੱਖ ਰੁਪਏ ਐਕਸ ਗ੍ਰੇਸ਼ੀਆ, ਮਾਪਿਆਂ ਨੂੰ 10 ਲੱਖ ਰੁਪਏ ਦੀ ਵਾਧੂ ਰਾਹਤ ਅਤੇ ਪਲਾਟ ਦੇ ਬਦਲੇ ਨਕਦ ਵਜੋਂ 5 ਲੱਖ ਰੁਪਏ ਦਿੱਤੇ ਜਾਣਗੇ। ਜੇ ਸ਼ਹੀਦ ਸੈਨਿਕ ਸ਼ਾਦੀਸ਼ੁਦਾ ਨਹੀਂ ਸੀ ਤਾਂ ਸ਼ਹੀਦ ਦੇ ਵਾਰਸਾਂ ਨੂੰ 45 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਪਲਾਟ ਦੇ ਬਦਲੇ 5 ਲੱਖ ਰੁਪਏ ਨਕਦ ਵਜੋਂ ਦਿੱਤੇ ਜਾਣਗੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖ ਵੱਖ ਆਪਰੇਸ਼ਨਾਂ ਵਿਚ ਅਪਾਹਜ ਹੋਏ ਸੈਨਿਕਾਂ ਨੂੰ ਅਦਾ ਕੀਤੀ ਜਾਣ ਵਾਲੀ ਰਕਮ ਵਿਚ ਪੰਜ ਗੁਣਾ ਵਾਧਾ ਕੀਤਾ ਗਿਆ ਹੈ, ਜਿਥੇ 76 ਫੀਸਦੀ ਤੋਂ 100 ਫੀਸਦੀ ਅਪੰਗਤਾ ਵਾਲੇ ਸੈਨਿਕਾਂ ਨੂੰ 20 ਲੱਖ ਰੁਪਏ, 51 ਫੀਸਦੀ ਤੋਂ 75 ਫੀਸਦੀ ਅਪੰਗਤਾ ਲਈ 10 ਲੱਖ ਰੁਪਏ ਅਤੇ 25 ਫੀਸਦੀ ਤੋਂ 50 ਫੀਸਦੀ ਅਪੰਗਤਾ ਲਈ 5 ਲੱਖ ਰੁਪਏ ਦਿੱਤੇ ਜਾਣਗੇ।

ਬੁਲਾਰੇ ਨੇ ਕਿਹਾ ਕਿ ਵਧੀਆਂ ਦਰਾਂ 15 ਜੂਨ, 2020 ਤੋਂ ਜੰਗ ਦੌਰਾਨ ਸ਼ਹੀਦ ਹੋਏ ਸੈਨਿਕਾਂ ’ਤੇ ਲਾਗੂ ਹੋਣਗੀਆਂ। ਵਿੱਤ ਵਿਭਾਗ ਨੇ ਐਕਸ ਗ੍ਰੇਸ਼ੀਆ ਦੀ ਕੁੱਲ ਰਾਸ਼ੀ ਦਾ 10 ਫੀਸਦੀ (5 ਲੱਖ ਰੁਪਏ) ਸ਼ਹੀਦ ਸੈਨਿਕ ਦੇ ਭੋਗ ਸਮਾਰੋਹ ਮੌਕੇ ਦੇਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ ਅਤੇ ਬਾਕੀ 90 ਫੀਸਦੀ ਰੱਖਿਆ ਮੰਤਰਾਲੇ ਦੇ ਏਕੀਕਿ੍ਰਤ ਹੈਡਕੁਆਟਰਾਂ ਤੋਂ ਬੈਟਲ ਕੈਜੁਅਲਟੀ ਰਿਪੋਰਟ ਮਿਲਣ ਤੋਂ ਬਾਅਦ ਸ਼ਹੀਦ ਦੇ ਵਾਰਸਾਂ ਨੂੰ ਦਿੱਤੀ ਜਾਵੇਗੀ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਇਕ ਵੱਡੇ ਝਟਕੇ ਦੀ ਤਿਆਰੀ? – ਚੋਟੀ ਦੇ ਆਗੂ ਦੇ ਢੀਂਡਸਾ ਨਾਲ ਜਾਣ ਲਈ ਜ਼ਮੀਨ ਤਿਆਰ


Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION