ਅੱਜ-ਨਾਮਾ
ਵੇਖ ਲਉ ਸ਼ਹਿਰਾਂ ਦੀ ਚੋਣ ਦੇ ਰੰਗ ਬੇਲੀ,
ਬਣੀ ਪਈ ਚੋਣ ਵੀ ਜਿੱਦਾਂ ਹੈ ਜੰਗ ਬੇਲੀ।
ਛੋਟਾ-ਵੱਡਾ ਸਭ ਲੀਡਰ ਹਨ ਭਿੜਨ ਲੱਗੇ,
ਲਾਹ `ਤੀ ਸਾਰਿਆਂ ਨੇ ਅਸਲੋਂ ਸੰਗ ਬੇਲੀ।
ਪੱਥਰ-ਗੋਲੀ ਵੀ ਆਪੋ ਵਿੱਚ ਪਏ ਚੱਲਣ,
ਲੱਭ ਲਿਆ ਚੋਣ ਦਾ ਨਵਾਂ ਈ ਢੰਗ ਬੇਲੀ।
ਜਿੱਤਣਾ ਕੋਈ, ਫਿਰ ਹਾਰ ਕੇ ਕਿਸੇ ਰੋਣਾ,
ਕਰਿਆ ਸ਼ਹਿਰ ਦਾ ਅਮਨ ਹੈ ਭੰਗ ਬੇਲੀ।
ਚਾਹੀਦਾ ਚੋਣ ਕਮਿਸ਼ਨ ਕੁਝ ਕਰੇ ਸਖਤੀ,
ਛੱਡ ਕੇ ਚਾਟੜਿਆਂ ਨੂੰ ਲੀਡਰ ਫੜੇ ਬੇਲੀ।
ਹੋਣੀ ਅਮਨ ਦੇ ਨਾਲ ਫਿਰ ਚੋਣ ਤਾਹੀਉਂ,
ਲੀਡਰ ਹੋਣ ਜਦ ਜੇਲ੍ਹਾਂ ਵਿੱਚ ਤੜੇ ਬੇਲੀ।
-ਤੀਸ ਮਾਰ ਖਾਂ
ਫਰਵਰੀ 03, 2021