27.1 C
Delhi
Saturday, April 27, 2024
spot_img
spot_img

ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਲਾਂਘੇ ਦੇ ਮੁੱਖ ਦੁਆਰ ’ਤੇ ਬਣਿਆ ੴ ਦਾ ਸ਼ਿਲਾਲੇਖ਼, ਸ਼ਰਧਾਲੂ ਕਰਵਾ ਰਹੇ ਯਾਦਗਾਰੀ ਤਸਵੀਰਾਂ

ਡੇਰਾ ਬਾਬਾ ਨਾਨਕ/ਬਟਾਲਾ 9 ਨਵੰਬਰ, 2019:

ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦੇ ਲਾਂਘੇ ਦੇ ਮੁੱਖ ਦੁਵਾਰ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ: ਐਸ.ਪੀ. ਸਿੰਘ ਓਬਰਾਏ ਵੱਲੋਂ ਤਿਆਰ ਕਰਵਾਇਆ ਗਿਆ ੧ਓ ਦਾ ਸਿਲਾਲੇਖ ਇਥੇ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰਨ ਉਪਰੰਤ ਵਾਪਸ ਪਰਤਣ ਉਪਰੰਤ ਆਮ ਸ਼ਰਧਾਲੂਆਂ ਨੂੰ ਅੱਗੇ ਜਾਣ ਦੀ ਦਿੱਤੀ ਗਈ ਖੁੱਲ ਦੌਰਾਨ ਵੇਖਣ ‘ਚ ਆਇਆ ਕਿ ਇਥੇ ਪਹੁੰਚਣ ਵਾਲਾ ਹਰੇਕ ਸ਼ਰਧਾਲੂ,ਮੀਡੀਆ ਕਰਮੀ, ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਭਾਵ ਹਰੇਕ ਵਿਅਕਤੀ ਦੀ ਪਹਿਲੀ ਇਹੋ ਕੋਸ਼ਿਸ ਸੀ ਕਿ ਉਹ ਆਪਣੀ ਫੋਟੋ ਇਸ ਸਿਲਾਲੇਖ ਨਾਲ ਕਰਵਾਏ।

ਦੱਸਣਯੋਗ ਹੈ ਕਿ ਇਹ ਸਿਲਾਲੇਖ ਕੁੱਲ 31 ਫੁੱਟ ਉੱਚਾ ਹੈ ਅਤੇ ਇਸ ਉੱਪਰ 9 ਫੁੱਟ ਉੱਚਾ ਸਟੀਲ ਦਾ ੧ਓ ਦਾ ਚਿੰਨ੍ਹ ਲੱਗਾ ਹੋਇਆ ਹੈ ਜੋ ਚਾਰੇ ਦਿਸ਼ਾਵਾਂ ਵਿੱਚ ਘੁੰਮਦਾ ਹੈ ਅਤੇ ਇਸ ਦੇ ਇੱਕ ਪਾਸੇ 5 ਧਾਤਾਂ ਦੇ ਮਿਸ਼ਰਣ ਨਾਲ ਬਣੀ ਸਵਾ ਪੰਜ ਫ਼ੁੱਟ ਲੰਮੀ ਰਬਾਬ ਵੀ ਰੱਖੀ ਗਈ ਹੈ ਜਦ ਕਿ ਇਸ ਦੇ ਦੋਵੇਂ ਪਾਸੇ ਮੂਲ ਮੰਤਰ ਲਿਖਿਆ ਹੋਇਆ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION