27.1 C
Delhi
Friday, April 26, 2024
spot_img
spot_img

ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਲੱਖਣ ਕਲਾਂ ਦੇ ਸਮਾਰਟ ਸਕੂਲ ਦਾ ਉਦਘਾਟਨ

ਕਪੂਰਥਲਾ, 6 ਦਸੰਬਰ, 2019 –
ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਪਿੰਡ ਲੱਖਣ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਉਨਾਂ ਪੱਤੀ ਖਿੱਜਰਪੁਰ ਵਿਖੇ ਗਲੀਆਂ ਵਿਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ।

ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਨਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੀ ਤੱਤਪਰ ਹੈ ਅਤੇ ਇਸੇ ਤਹਿਤ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ।

ਇਸ ਮੌਕੇ ਜ਼ਿਲਾ ਭਲਾਈ ਅਫ਼ਸਰ ਜਸਦੇਵ ਸਿੰਘ ਪੁਰੇਵਾਲ, ਐਸ. ਐਚ. ਓ ਸਦਰ ਗੁਰਦਿਆਲ ਸਿੰਘ, ਐਸ. ਐਚ. ਓ ਸਿਟੀ ਹਰਜਿੰਦਰ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਅ) ਗੁਰਭਜਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਬਾਬਾ ਇੰਦਰਪਾਲ ਸਿੰਘ, ਬਲਾਕ ਸੰਮਤੀ ਚੇਅਰਪਰਸਨ ਬੀਬੀ ਪਿਆਰੀ, ਸਤਨਾਮ ਸਿੰਘ, ਸਰਪੰਚ ਪੱਤੀ ਖਿੱਜਰਪੁਰ ਸੰਤੋਸ਼ ਰਾਣੀ, ਸਰਪੰਚ ਲੱਖਣ ਕਲਾਂ ਜੀਤ ਰਾਮ, ਸਾਬਕਾ ਸਰਪੰਚ ਹਰਬੰਸ ਕੌਰ, ਨਰਬੀਰ ਸਿੰਘ ਬਾਜਵਾ, ਸਵਰਨ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION