26.7 C
Delhi
Saturday, April 27, 2024
spot_img
spot_img

ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇ ਕੇ ਸਫਲਤਾ ਦੇ ਰਾਹ ਤੋਰਨਾ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦਾ ਪਰਮ ਕਰਤੱਵ: ਕਿ੍ਸ਼ਨ ਕੁਮਾਰ

ਸੀ੍ ਮੁਕਤਸਰ ਸਾਹਿਬ 21 ਨਵੰਬਰ, 2019 –

ਮਿਸ਼ਨ ਸ਼ਤ-ਪ੍ਤੀਸ਼ਤ ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਸਫ਼ਲ ਬਨਾਉਣ ਦਾ ਮਿਸ਼ਨ ਹੈ| ਸਿੱਖਿਆ ਵਿਭਾਗ ਅਤੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਹੀ ਯੋਜਨਾਬੰਦੀ ਨਾਲ ਕਰਵਾਈ ਜਾ ਰਹੀ ਮਿਹਨਤ ਦੇ ਵਧੀਆ ਤੇ ਕਾਰਗਰ ਨਤੀਜੇ ਆਉਣੇ ਸੁਭਾਵਿਕ ਹਨ|

ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਸੀ੍ ਮੁਕਤਸਰ ਸਾਹਿਬ ਵਿਖੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਦੀ ਮੀਟਿੰਗ ਵਿੱਚ ਕੀਤਾ|

ਉਹਨਾਂ ਸਮੂਹ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ‘ਗਿਆਨ ਉਤਸਵ’ ਦੇ ਸਫ਼ਲ ਆਯੋਜਨ ‘ਤੇ ਵਧਾਈ ਦਿੱਤੀ|

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਮਿਸ਼ਨ ਸ਼ਤ-ਪ੍ਤੀਸ਼ਤ, ਸਮਾਰਟ ਸਕੂਲ ਨੀਤੀ, ਈ-ਕੰਟੈਂਟ ਦੀ ਵਰਤੋਂ, ਸਕੂਲ ਮਾਨਿਟਰਿੰਗ, ਦਰਪਨ ਐਪ, ਰੋਜ਼ਾਨਾ ਭੇਜੇ ਜਾ ਰਹੇ ਪੰਜਾਬੀ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਮਹੱਤਤਾ, ਈ-ਕੁਇਜ਼ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਪਾਸੋਂ ਹੱਲ ਕਰਵਾਉਣ ਲਈ ਯਤਨ ਕਰਨਾ, ਸਕੂਲ ਵਿੱਚ ਅਨੁਸ਼ਾਸਨ, ਵਿਦਿਆਰਥੀਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸ਼ੁੱਧ ਬੋਲਚਾਲ ਬਾਰੇ ਉਤਸ਼ਾਹਿਤ ਕਰਨਾ, ਸਕੂਲਾਂ ਦੇ ਡਾਟਾ ਅਪਲੋਡ ਅਤੇ ਅਪਡੇਟ ਕਰਨ, ਫਿੱਟ ਗੁਰੂ ਮੁਹਿੰਮ ਅਤੇ ਹੋਰ ਗੁਣਾਤਮਕ ਮੁੱਦਿਆਂ ਸਬੰਧੀ ਗੱਲਬਾਤ ਕੀਤੀ|

ਉਹਨਾਂ ਕਿਹਾ ਕਿ ਉਹ ਸਕੂਲਾਂ ਵਿੱਚ ਜਾ ਦੇਖਿਆ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਾਧੂ ਕਲਾਸਾਂ ਲਗਾ ਕੇ ਬੋਰਡ ਦੀਆਂ ਜਮਾਤਾਂ ਦੇ ਇਮਤਿਹਾਨਾਂ ਵਾਲੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ| ਇਹ ਪੰਜਾਬ ਦੇ ਸਕੂਲਾਂ ਵਿੱਚ ਇੱਕ ਮੁਹਿੰਮ ਬਣ ਚੁੱਕਾ ਹੈ ਅਤੇ ਅਧਿਆਪਕ ਜੀਰੋ ਪੀਰੀਅਡ ਸਕੂਲ ਮੁਖੀਆਂ ਤੋਂ ਮੰਗ ਕੇ ਲਗਾ ਰਹੇ ਹਨ|

ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਅਮਨਦੀਪ ਕੌਰ ਸਹਾਇਕ ਡਾਇਰੈਕਟਰ, ਮਲਕੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਬਲਜੀਤ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਵੀ ਸਕੂਲ ਮੁਖੀਆਂ ਨੂੰ ਸੰਬੋਧਨ ਕੀਤਾ|

ਮੀਟਿੰਗ ਵਿੱਚ ਕਪਿਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਖਦਰਸ਼ਨ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ, ਪ੍ਰਿੰਸੀਪਲ ਡਾਇਟ ਪਰਸਾ ਸਿੰਘ, ਕਰਨੈਲ ਸਿੰਘ ਬੀਪੀਇਓ ਮੁਕਤਸਰ 1, ਜਗਸੀਰ ਸਿੰਘ ਬੀਪੀਓ ਮੁਕਤਸਰ 2, ਬੁੱਧ ਰਾਮ ਬੀ ਪੀ ਈ ਓ ਲੰਬੀ , ਗੁਰਦੀਪ ਕੌਰ ਬੀ ਪੀ ਈ ਓ ਮਲੋਟ ਗੁਰਚਰਨ ਸਿੰਘ, ਜ਼ਿਲ੍ਹਾ ਸਮਾਰਟ ਸਕੂਲ ਮੈੰਟਰ ਜਸਪਾਲ ਮੋਂਗਾ, ਰਾਜੀਵ ਕੁਮਾਰ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਅਜੇ ਕੁਮਾਰ, ਦੀਪਕ ਕੁਮਾਰ, ਵਰਿੰਦਰ ਕੁਮਾਰ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕਮਲਜੀਤ ਸਿੰਘ, ਨਵਜੀਤ ਸਿੰਘ ਡੀ ਐੱਮ ਸਾਇੰਸ, ਬੀ ਐੱਮ ਸਾਇੰਸ ਗੁਰਦੀਪ ਸਿੰਘ, ਕਮਲਜੀਤ ਸਿੰਘ ਰਾਜਨ ਗੋਇਲ, ਪ੍ਰਿੰਸ ਜੋੜਾ, ਬੀ ਐੱਮ ਮੈਥ ਪ੍ਰੀਤਮ ਸਿੰਘ, ਸਮਿਤ ਕੁਮਾਰ, ਅਮਨਦੀਪ ਸਿੰਘ, ਵੀਰਦਵਿੰਦਰ ਸਿੰਘ, ਬੀ ਐੱਮ ਸ ਸ ਗੋਰਵ ਦੁੱਗਲ , ਅਸ਼ੋਕ ਕੁਮਾਰ, ਹਰਜੀਤ ਸਿੰਘ, ਮਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਜਸਵੀਰ ਸਿੰਘ ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ, ਪਿ੍ੰਸੀਪਲ ਅਨੁਪਮਾ ਧੂੜੀਆ, ਪਿ੍ੰਸੀਪਲ ਰੇਨੂ ਬਾਲਾ, ਜਗਜੀਤ ਸਿੰਘ, ਰਵਿੰਦਰ ਪਾਲ, ਲਖਬੀਰ ਸਿੰਘ ਅਮਿਤ ਕੁਮਾਰ ਅਤੇ ਸਕੂਲਾਂ ਦੇ ਮੁਖੀ ਹਾਜਰ ਰਹੇ|

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION