41.1 C
Delhi
Tuesday, May 21, 2024
spot_img
spot_img

ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਨਤਾ ਭਾਰਤ ਨੂੰ ਆਤਮ-ਨਿਰਭਰ ਬਣਾਏਗੀ: ਡਾ ਰਾਜੀਵ ਆਹੂਜਾ

ਯੈੱਸ ਪੰਜਾਬ
ਬਠਿੰਡਾ, 27 ਅਕਤੂਬਰ, 2021 –
ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੀਨਤਾ ਦਾ ਇੱਕ ਉੱਜਵਲ ਭਵਿੱਖ ਹੈ ਅਤੇ ਇਹ ਭਾਰਤ ਨੂੰ ਆਤਮ-ਨਿਰਭਰ ਬਣਾਏਗਾ। ਪਿਰਾਮਿਡ ਦੇ ਤਲ ‘ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਖੋਜ ਨੂੰ ਹੁਲਾਰਾ ਦੇਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਵਿਗਿਆਨਕ ਅਤੇ ਨਵੀਨਤਾਕਾਰੀ ਯੋਗਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ (ਆਈ.ਆਈ.ਟੀ.) ਰੋਪੜ ਦੇ ਡਾਇਰੈਕਟਰ, ਡਾ. ਰਾਜੀਵ ਅਹੂਜਾ ਨੇ ਅੱਜ ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਆਡੀਟੋਰੀਅਮ ਵਿਖੇ ਓਰੀਐਂਟੇਸ਼ਨ ਅਤੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ (ਐਸ.ਆਈ.ਪੀ.) ਦੇ ਮੌਕੇ ‘ਤੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਇੱਕ ਇੰਟਰਐਕਟਿਵ ਸੈਸ਼ਨ ਦੌਰਾਨ ਕੀਤਾ।

ਵੱਡੇ ਪੱਧਰ ‘ਤੇ ਨਵੀਨਤਾਵਾਂ ‘ਤੇ ਜ਼ੋਰ ਦਿੰਦੇ ਹੋਏ ਅਤੇ ਭਰੋਸੇਯੋਗਤਾ ਅਤੇ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਗੁਣਵੱਤਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ, ਪ੍ਰੋ. ਆਹੂਜਾ ਨੇ ਵਿਦਿਆਰਥੀਆਂ ਨੂੰ ਕਿਹਾ, “ਨਵੀਨਤਾਕਾਰੀ ਬਣੋ, ਨਵੀਨਤਾ ਅੰਦਰੋਂ ਆਉਂਦੀ ਹੈ ਅਤੇ ਇਹ ਤੁਹਾਡੀ ਸਭ ਤੋਂ ਵੱਡੀ ਤਾਕਤ ਹੋਵੇਗੀ। ਤੁਸੀਂ ਸਭ ਤੋਂ ਗਰੀਬ ਲੋਕਾਂ ਨੂੰ ਰਹਿਣ ਦੀ ਸੌਖ ਦੇਣ ਲਈ ਨਵੀਆਂ ਕਾਢਾਂ ਲਿਆਉਂਦੇ ਹੋ। ਟੈਕਨੋਲੋਜੀ ਉਦਯੋਗ ਹੋਵੇ ਜਾਂ ਖੇਤੀਬਾੜੀ ਖੇਤਰ, ਅੱਜ ਸਾਰੇ ਖੇਤਰਾਂ ਵਿੱਚ ਨਵੀਨਤਾਵਾਂ ਹੋ ਰਹੀਆਂ ਹਨ। ਸਾਡੀਆਂ ਅੱਜ ਦੀਆਂ ਕਾਰਵਾਈਆਂ ਸਾਡੇ ਆਉਣ ਵਾਲੇ ਕੱਲ੍ਹ ਨੂੰ ਰੂਪ ਦੇਣਗੀਆਂ।

ਉਹਨਾਂ ਅੱਗੇ ਕਿਹਾ ਕਿ “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਣ ਦੀ ਸੰਭਾਵਨਾ ਕਦੇ ਖਤਮ ਨਹੀਂ ਹੋਣੀ ਚਾਹੀਦੀ । ਸਿੱਖਿਆ ਇੱਕ ਜੀਵਨ ਭਰ ਦੀ ਪ੍ਰਕਿਰਿਆ ਹੈ।

ਉਨ੍ਹਾਂ ਐਮ.ਆਰ.ਐਸ.ਪੀ.ਟੀ.ਯੂ. ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਖੇਤਰ ਦੇ ਲੋਕਾਂ ਦੇ ਛੋਟੇ ਕਾਰੋਬਾਰਾਂ, ਖੇਤੀਬਾੜੀ, ਛੋਟੇ ਉਦਯੋਗਾਂ ਅਤੇ ਭਾਈਚਾਰਕ ਉੱਦਮਾਂ ਨੂੰ ਚਲਾਉਣ ਦੇ ਬਿਹਤਰ ਤਰੀਕੇ ਸਿੱਖਣ ਵਿੱਚ ਮਦਦ ਕਰਨ ਲਈ ਨਵੀਨਤਾਕਾਰੀ ਹੱਲ ਵਿਕਸਿਤ ਕਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਟੀਮ ਭਾਵਨਾ ਨਾਲ ਕੰਮ ਕਰਨ ਤੇ ਜ਼ੋਰ ਦਿੱਤਾ।

ਸਾਫ਼ ਊਰਜਾ, ਕੁਦਰਤੀ ਸਰੋਤਾਂ ਦੀ ਬੱਚਤ, ਪਾਣੀ ਦੀ ਕਮੀ ਅਤੇ ਰਹਿੰਦ-ਖੂੰਹਦ ਪ੍ਰਬੰਧਨ, ਆਫ਼ਤ ਤੋਂ ਬਾਅਦ ਪ੍ਰਬੰਧਨ, ਸੂਰਜੀ ਊਰਜਾ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਵਰਗੀਆਂ ਖਾਸ ਸਮੱਸਿਆਵਾਂ ਦੇ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਫੂਡ ਪ੍ਰੋਸੈਸਿੰਗ ਪ੍ਰਣਾਲੀ ਵਿੱਚ ਨਵੀਨਤਾਕਾਰੀ, ਉਤਪਾਦਕਤਾ ਨੂੰ ਵੱਧ ਤੋਂ ਵੱਧ ਕਰਨ ਲਈ ਨਵੀਨਤਾਕਾਰੀ ਤਕਨੀਕੀ ਹੱਲਾਂ, ਮਾਰਕੀਟ ਲਿੰਕੇਜ ਅਤੇ ਸਪਲਾਈ ਚੇਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਖੇਤੀ ਲਈ ਨਿਵੇਸ਼ ਪ੍ਰਦਾਨ ਕਰਕੇ ਦੇਸ਼ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਫੌਰੀ ਲੋੜ ਹੈ। ਉਨ੍ਹਾਂ ਨੇ ਖੇਤੀ ਆਟੋਮੇਸ਼ਨ ਆਦਿ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਮਸ਼ੀਨ ਲਰਨਿੰਗ ਅਤੇ ਸਾਈਬਰ-ਫਿਜ਼ੀਕਲ ਸਿਸਟਮ (ਸੀ.ਪੀ.ਐਸ.) ਬਾਰੇ ਵੀ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ‘ਵਿਸ਼ਵ ਗੁਰੂ’ ਵਜੋਂ ਆਪਣੀ ਪੁਰਾਣੀ ਸ਼ਾਨ ਨੂੰ ਮੁੜ ਪ੍ਰਾਪਤ ਕਰਨਾ ਹੈ ਅਤੇ ਇਕ ਵਾਰ ਫਿਰ ਗਿਆਨ ਅਤੇ ਸਿੱਖਿਆ ਦਾ ਕੇਂਦਰ ਬਣਨਾ ਹੈ। ਉਸਨੇ ਵਿਦਿਆਰਥੀਆਂ ਨੂੰ ਸਰਸਵਤੀ (ਸਿੱਖਿਆ, ਕਲਾ ਅਤੇ ਸੱਭਿਆਚਾਰਕ ਪੂਰਤੀ ਦੀ ਦੇਵੀ) ਅਤੇ ਲਕਸ਼ਮੀ (ਦੌਲਤ, ਰੌਸ਼ਨੀ ਅਤੇ ਸਮੱਗਰੀ ਆਦਿ ਦੀ ਦੇਵੀ) ਨੂੰ ਨਾ ਮਿਲਾਉਣ ਦੀ ਸਲਾਹ ਦਿੱਤੀ।

ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਸ਼ਬਦਾਂ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ, ਪ੍ਰੋ. ਆਹੂਜਾ ਨੇ ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦਾ ਹਵਾਲਾ ਦਿੱਤਾ ਕਿ ਰਾਸ਼ਟਰ ਦੇ ਸਭ ਤੋਂ ਮਹਾਨ ਦਿਮਾਗ ਕਲਾਸਰੂਮਾਂ ਦੇ ਆਖਰੀ ਬੈਂਚਾਂ ਵਿੱਚ ਲੱਭੇ ਜਾ ਸਕਦੇ ਹਨ।

ਇਸ ਮੌਕੇ ਬੋਲਦਿਆਂ ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਪ੍ਰੋ: ਰਾਜੀਵ ਆਹੂਜਾ ਦੇ ਵਿਦਿਅਕ ਸਫ਼ਰ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।

ਪ੍ਰੋ: ਸਿੱਧੂ ਨੇ ਖੋਜ ਅਤੇ ਨਵੀਨਤਾ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਵਿਸ਼ਵ ਨੂੰ ਆਕਾਰ ਦੇਣ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ।

ਇਸ ਮੌਕੇ ਐਮ.ਆਰ.ਐਸ.ਪੀ.ਟੀ.ਯੂ. ਦੇ ਡੀਨ ਅਕਾਦਮਿਕ ਅਤੇ ਕੈਂਪਸ ਡਾਇਰੈਕਟਰ ਡਾ. ਸਵੀਨਾ ਬਾਂਸਲ, ਪ੍ਰੀਖਿਆ ਕੰਟਰੋਲਰ, ਪ੍ਰੋ. ਕਰਨਵੀਰ ਸਿੰਘ, ਡੀਨ ਕੰਸਲਟੈਂਸੀ ਅਤੇ ਇੰਡਸਟਰੀ ਲਿੰਕੇਜ, ਡਾ. ਮਨਜੀਤ ਬਾਂਸਲ ਅਤੇ ਡਾ. ਰਾਜੀਵ ਵਰਸ਼ਨੇ (ਦੋਵੇਂ ਸਮਾਗਮ ਦੇ ਮੁੱਖ ਕੋਆਰਡੀਨੇਟਰ) ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਸੀਨੀਅਰ ਫੈਕਲਟੀ, ਡੀਨ ਅਤੇ ਡਾਇਰੈਕਟਰ ਸ਼ਾਮਲ ਹੋਏ। ਜਦਕਿ ਸਹਾਇਕ ਪ੍ਰੋਫੈਸਰ ਡਾ. ਸੁਨੀਤਾ ਕੋਤਵਾਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ | ਅੰਤ ਵਿੱਚ ਪ੍ਰੋ. ਆਹੂਜਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ।

ਇਸ ਪ੍ਰੋਗਰਾਮ ਵਿਚ ਪੰਜਾਬ ਸਟੇਟ ਐਰੋਨਾਟਿਕਲ ਇੰਜਨੀਅਰਿੰਗ ਕਾਲਜ, ਪਟਿਆਲਾ, ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀਜ਼), ਰਾਜਪੁਰਾ, ਨੰਦਗੜ੍ਹ, ਮੋਗਾ ਅਤੇ ਯੂਨੀਵਰਸਿਟੀ ਨਾਲ ਸਬੰਧਤ ਕਈ ਪ੍ਰਾਈਵੇਟ ਕਾਲਜਾਂ ਦੇ ਸੈਂਕੜੇ ਵਿਦਿਆਰਥੀ ਆਨਲਾਈਨ ਮੋਡ ਵਿੱਚ ਵੀ ਹਿੱਸਾ ਲਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION