27.1 C
Delhi
Friday, April 26, 2024
spot_img
spot_img

ਵਧਿਆ ਏਧਰ ਹੈ ਗਰਮੀ ਦਾ ਰੰਗ ਚੋਖਾ, ਸੜਦਾ ਓਧਰ ਹੈ ਕਣਕ ਦਾ ਨਾੜ ਮੀਆਂ

ਅੱਜ-ਨਾਮਾ

ਵਧਿਆ ਏਧਰ ਹੈ ਗਰਮੀ ਦਾ ਰੰਗ ਚੋਖਾ,
ਸੜਦਾ ਓਧਰ ਹੈ ਕਣਕ ਦਾ ਨਾੜ ਮੀਆਂ।

ਉੱਤੋਂ ਸੂਰਜ ਹੈ ਕਹਿਰ ਵਰਸਾਈ ਜਾਂਦਾ,
ਛੱਡਦਾ ਬੰਦਾ ਵੀ ਪਿਆ ਈ ਸਾੜ ਮੀਆਂ।

ਜਿਹੜਾ ਨਾੜ ਕੋਈ ਸਾੜਦਾ ਆਏ ਕਾਬੂ,
ਦੇਂਦੀ ਪੁਲਸ ਹੈ ਜੇਲ੍ਹ ਵਿੱਚ ਤਾੜ ਮੀਆਂ।

ਪਰਤ ਧਰਤ ਦੀ ਲੋਕੀਂ ਜੋ ਸਾੜ ਰਹੇ ਈ,
ਕਦੀ ਨਹੀਂ ਸੋਚਦੇ ਚੰਗ ਜਾਂ ਮਾੜ ਮੀਆਂ।

ਦਾਦੇ-ਪੜਦਾਦੇ ਸੀ ਰੱਖੀ ਸੰਭਾਲ ਜਿਹੜੀ,
ਸਾਡੀ ਪੀੜ੍ਹੀ ਉਹ ਕਰੇ ਪਈ ਨਾਸ ਮੀਆਂ।

ਉੱਤੇ ਹੁੰਦੀ ਸਰਕਾਰ ਅਣ-ਹੋਈ ਹੋ ਗਈ,
ਉਹਦੇ ਕੋਲੋਂ ਵੀ ਰਹੀ ਨਹੀਂ ਆਸ ਮੀਆਂ।

-ਤੀਸ ਮਾਰ ਖਾਂ
ਮਈ 26, 2020


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION