36.1 C
Delhi
Tuesday, May 21, 2024
spot_img
spot_img

ਲੱਭਦੀ ਇੱਕੋ ਹੀ ਧਿਰ ਹੈ ਸਿਰੜ ਵਾਲੀ, ਬੈਠੇ ਈ ਦਿੱਲੀ ਨੂੰ ਘੇਰ ਕਿਸਾਨ ਮੀਆਂ

ਅੱਜ-ਨਾਮਾ

ਮਮਤਾ ਬੈਨਰਜੀ `ਕੱਲੀ ਆ ਲੜੀ ਜਾਂਦੀ,
ਚੜ੍ਹਦਾ ਸਿਰੇ ਨਹੀਂ ਕੋਈ ਜੁਗਾੜ ਮੀਆਂ।

ਕੌਮੀ ਪੱਧਰ ਦਾ ਕੋਈ ਨਹੀਂ ਨਾਲ ਆਗੂ,
ਆ ਗਈ ਭਾਜਪਾ ਦੇ ਵੱਲੋਂ ਧਾੜ ਮੀਆਂ।

ਆਪਣੇ ਅੱਡੇ ਜਮਾਉਣ ਲਈ ਭਾਜਪਾ ਨੇ,
ਕੁੱਲਾ ਕਈਆਂ ਦਾ ਦਿੱਤਾ ਉਜਾੜ ਮੀਆਂ।

ਖੱਬੀ ਧਿਰ ਨਹੀਂ ਟਿਕੀ ਨਾ ਕਾਂਗਰਸੀਏ,
ਜੜ੍ਹੀਂ ਬੈਠ ਗਈ ਹੈ ਪਾਟੋ-ਧਾੜ ਮੀਆਂ।

ਆਵੇ ਜਦੋਂ ਤੇ ਜਿਹੜੀ ਵੀ ਖਬਰ ਮੀਆਂ,
ਹਰ ਥਾਂ ਭਾਜਪਾ ਦੀ ਸੁਣਦੀ ਤਾਨ ਮੀਆਂ।

ਲੱਭਦੀ ਇੱਕੋ ਹੀ ਧਿਰ ਹੈ ਸਿਰੜ ਵਾਲੀ,
ਬੈਠੇ ਈ ਦਿੱਲੀ ਨੂੰ ਘੇਰ ਕਿਸਾਨ ਮੀਆਂ।

-ਤੀਸ ਮਾਰ ਖਾਂ
ਦਸੰਬਰ 21, 2020

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION