26.7 C
Delhi
Saturday, April 27, 2024
spot_img
spot_img

ਲੰਮੇ ਸਮੇਂ ਬਾਅਦ ਘਰੋਂ ਬਾਹਰ ਆਏ ਸਾਬਕਾ ਮੁੱਖ ਮੰਤਰੀ ਬਾਦਲ ਨੇ ਸੁੱਟਿਆ ‘ਸਿਆਸੀ ਗੋਲਾ’

ਰਾਜ ਕੁਮਾਰ ਸ਼ਰਮਾ
ਡੱਬਵਾਲੀ, 26 ਫ਼ਰਵਰੀ, 2021:
ਕੋਰੋਨਾ ਕਾਰਨ ਡਾਕਟਰੀ ਹਦਾਇਤਾਂ ’ਤੇ ਏਕਾਂਤਵਾਸ ’ਚੋਂ ਵਿਚਰ ਰਹੇ ਵਡੇਰੀ ਉਮਰ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਈ ਹਫ਼ਤਿਆਂ ਬਾਅਦ ਘਰੋਂ ਬਾਹਰ ਪੈਰ ਪੁੱਟਿਆ।

ਕਰੀਬ 25 ਮਿੰਟਾਂ ਦੀ ਫੇਰੀ ’ਚ ਸਿਆਸਤ ਦੇ ਬਾਬਾ ਬੋਹੜ ਨੇ ਮੋਦੀ ਸਰਕਾਰ ’ਤੇ ਵੱਡਾ ‘ਸਿਆਸੀ ਗੋਲਾ’ ਦਾਗ ਦਾਗਦੇ ਆਖਿਆ ਕਿ ਮੌਜੂਦਾ ਸਮੇਂ ਦੌਰਾਨ ਦੇਸ਼ ਦੇ ਸਿਆਸੀ ਪਰਿਦ੍ਰਸ਼ ’ਚ ‘ਉਲਟੀ ਗੰਗਾ’ ਵਗ ਰਹੀ ਹੈ। ਉਨ੍ਹਾਂ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਆਖਿਆ ਕਿ ਪਹਿਲਾਂ ਆਮ ਲੋਕ ਆਪਣੇ ਹੱਕ ਮੰਗਣ ਲਈ ਸੜਕਾਂ ’ਤੇ ਉੱਤਰ ਕੇ ਸੰਘਰਸ਼ ਕਰਿਆ ਕਰਦੇ ਸਨ।

ਦੇਸ਼ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਲੋਕਾਂ ਲਈ ਕਾਨੂੰਨ ਬਣਾਏ ਹਨ, ਉਹ ਹੀ ਕਾਨੂੰਨਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ। ਜਦੋਂਕਿ ਸਰਕਾਰ ਕਾਨੂੰਨਾਂ ਦਾ ਵਜੂਦ ਬਣਾਏ ਰੱਖਣ ਦੀ ਜਿੱਦ ’ਤੇ ਅੜੀ ਹੋਈ ਹੈ। ਇਸਤੋਂ ਬੁਰਾ ਕੁਝ ਵੀ ਨਹੀਂ ਹੋ ਸਕਦਾ।

ਸ੍ਰੀ ਬਾਦਲ ਨੇ ਕਿਸਾਨ ਸੰਘਰਸ਼ ’ਚ ਵੱਡੀ ਤਾਦਾਦ ਕਿਸਾਨਾਂ ਦੀ ਸ਼ਹਾਦਤ ’ਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਪਹਿਲਾਂ ਵੀ ਕਿਸਾਨੀ ਦਾ ਕਾਰਜ ਇਸੇ ਤਰਜ਼ ’ਤੇ ਚੱਲਦੇ ਰਿਹਾ ਸੀ।

ਹੁਣ ਜਦੋਂ ਨਵੇਂ ਕਾਨੂੰਨਾਂ ਤੋਂ ਕਿਸਾਨ ਖੁਸ਼ ਨਹੀਂ ਹਨ ਤਾਂ ਇਨ੍ਹਾਂ ਨੂੰ ਬਣਾਏ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਖੁੱਲ੍ਹੇ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਲੋਕਾਂ ਦੀ ਚੁਣੀ ਹੋਈ ਲੋਕ ਭਾਵਨਾਵਾਂ ਮੁਤਾਬਕ ਥੋੜ੍ਹਾ ਨਿਮ ਜਾਵੇ ਤਾਂ ਇਸ ’ਚ ਕੋਈ ਵਕਾਰ ਦਾ ਮਸਲਾ ਨਹੀਂ ਹੁੰਦਾ।

ਦੇਸ਼ ਵਿੱਚ ਐਮਰਜੈਂਸੀ ਜਿਹੇ ਹਾਲਾਤਾਂ ਬਾਰੇ ਪੁੱਛਣ ’ਤੇ ਸਾਬਕਾ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੇ ਬਿਨ੍ਹਾਂ ਵਜ੍ਹਾ ਤੋਂ ਕਾਨੂੰਨਾਂ ਵਾਲਾ ਗਲਤ ਕੰਮ ਕਰਕੇ ਦੇਸ਼ ਨੂੰ ਵੱਡੇ ਸੰਘਰਸ਼ ਵਿੱਚ ਝੋਂਕ ਦਿੱਤਾ। ਜਿਸਦੇ ਕੋਰੋਨਾ ਅਤੇ ਆਰਥਿਕ ਮੰਦਹਾਲੀ ’ਚ ਘਿਰੇ ਲਈ ਦੇਸ਼ ਅਤੇ ਸੂਬੇ ਵਾਸਤੇ ਚੰਗੇ ਨਤੀਜੇ ਨਹੀਂ ਨਿਕਲਣੇ।

ਸ੍ਰੀ ਬਾਦਲ ਨੇ ਕਿਸਾਨ ਸੰਘਰਸ਼ ਨੂੰ ਸੰਸਾਰ ਪੱਧਰ ’ਤੇ ਇਤਿਹਾਸਕ ਅਤੇ ਬੇਸਿਮਾਲ ਦੱਸਦੇ ਆਖਿਆ ਕਿ ਉਨ੍ਹਾਂ ਆਪਣੇ ਲੰਮੇ ਜੀਵਨ ’ਚ ਇੰਨੇ ਵਿਸ਼ਾਲ ਦਾਇਰੇ ਵਾਲਾ ਜ਼ਮੀਨ ਜੁੜਿਆ ਸੰਘਰਸ਼ ਕਦੇ ਨਹੀਂ ਵੇਖਿਆ।

ਸਾਬਕਾ ਮੁੱਖ ਮੰਤਰੀ ਅੱਜ ਸੀਨੀਅਰ ਅਕਾਲੀ ਆਗੂ ਅਤੇ ਬਲਾਕ ਸੰਮਤੀ ਲੰਬੀ ਦੇ ਮੈਂਬਰ ਜਸਮੇਲ ਮਿਠੜੀ ਦੇ ਨਵੇਂ ਵਿਆਹੇ ਪੁੱਤਰ ਅਤੇ ਨੂੰਹ ਨੂੰ ਆਸ਼ੀਰਵਾਦ ਦੇਣ ਲਈ ਪਿੰਡ ਮਿਠੜੀ ਬੁੱਧਗਿਰ ਗਏ ਸਨ।

ਦੇਸ਼ ’ਚ ਡੀਜ਼ਲ-ਪਟਰੋਲ ਅਤੇ ਘਰੇਲੂ ਗੈਸ ਦੀਆਂ ਕੀਮਤਾਂ ਨੂੰ ਲਗਤਾਰ ਅਸਮਾਨ ਨੂੰ ਛੂਹਣ ਬਾਰੇ ਪ੍ਰਤਿਕਿਰਿਆ ਪ੍ਰਗਟ ਕਰਦੇ ਸ੍ਰੀ ਬਾਦਲ ਨੇ ਬਾਹਰਲੇ ਮੁਲਕਾਂ ’ਚ ਆਮ ਲੋਕਾਂ ਦੀ ਵਰਤੋਂ ਦਾ ਮੁੱਖ ਈਂਧਣ ਹੋਣ ਕਰੇ ਡੀਜ਼ਲ, ਪਟਰੋਲ ਅਤੇ ਗੈਸ ਦੀਆਂ ਕੀਮਤਾਂ ਕਾਫ਼ੀ ਸਸਤੀਆਂ ਹਨ। ਭਾਰਤ ’ਚ ਵੀ ਇਹ ਈਂਧਣ ਹਰੇਕ ਘਰ ਦੀ ਵਰਤੋਂ ਵਿੱਚ ਹਨ।

ਬੇਹੱਦ ਮੰਦਭਾਗੇ ਹਾਲਾਤ ਹਨ ਕਿ ਭਾਰਤ ਵਿੱਚ ਉਲਟਾ ਹੋ ਰਿਹਾ ਹੈ ਕਿ ਆਮ ਲੋਕਾਂ ਦੀ ਆਮਦਨ ਲਗਾਤਾਰ ਘਟ ਰਹੀ ਹੈ ਅਤੇ ਸਰਕਾਰ ਦੇ ਟੈਕਸ ਵਾਲੇ ਬੋਝ ਲਗਾਤਾਰ ਵਧ ਰਹੇ ਹਨ।

ਸ੍ਰੀ ਬਾਦਲ ਨੇ ਪਿਛਲੇ ਦਿਨ੍ਹੀਂ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਅੰਦਰ ਐਨ.ਡੀ.ਏ. ਅਤੇ ਕਾਂਗਰਸ ਦੇ ਬਰਾਬਰ ਖੇਤਰੀ ਪਾਰਟੀਆਂ ’ਤੇ ਆਧਾਰਤ ਤੀਸਰਾ ਮੋਰਚਾ ਵਜੂਦ ’ਚ ਆਉਣ ਦੀ ਕਣਸੋਆਂ ’ਤੇ ਅਗਿਆਨਤਾ ਜਾਹਰ ਕਰਦੇ ਕਿਹਾ ਕਿ ਉਹ ਤਾਂ ਕੋਰੋਨਾ ਮਹਾਮਾਰੀ ਕਰਕੇ ਕਈ ਮਹੀਨਿਆਂ ਤੋਂ ਲਗਪਗ ਘਰ ਵਿੱਚ ਹੀ ਵਿਚਰ ਰਹੇ ਹਨ ਅਤੇ ਕਿਧਰੇ ਨਹੀਂ ਗਏ। ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਸੀ।

ਸ੍ਰੀ ਬਾਦਲ ਨੇ ਮਹਾਮਾਰੀ ਦੇ ਮੱਦੇਨਜ਼ਰ ਡਾਕਟਰੀ ਹਦਾਇਤਾਂ ’ਤੇ ਉਮਰ ਦੇ ਪੜਾਅ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਬਹੁਤ ਸਾਰੇ ਨਜ਼ਦੀਕੀ ਪਰਿਵਾਰਾਂ ਦੇ ਗਮੀਂ-ਖੁਸ਼ੀ ’ਚ ਨਹੀ ਪੁੱਜਣ ਸਕਣ ਲਈ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਜੇਕਰ ਮਹਾਮਾਰੀ ਨੂੰ ਠੱਲ੍ਹ ਰਹੀ ਤਾਂ ਉਹ ਹੌਲੀ-ਹੌਲੀ ਜਨਤਾ ’ਚ ਆਵਾਜਾਈ ਮੁੜ ਤੋਂ ਸ਼ੁਰੂ ਕਰਨਗੇ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION