ਲੁਧਿਆਣਾ, 18 ਅਪ੍ਰੈਲ, 2021 (ਰਾਜ ਕੁਮਾਰ ਸ਼ਰਮਾ)
ਲੁਧਿਆਣਾ ਵਿੱਚ ਕੋਰੋਨਾਵਾਇਸ ਦੇ ਵਧ ਰਹੇ ਫ਼ੈਲਾਅ ਨੂੰ ਵੇਖ਼ਦਿਆਂ ਲੁਧਿਆਣਾ ਪੁਲਿਸ ਨੇ 30 ਅਪ੍ਰੈਲ ਤਕ ਆਪਣੇ ਸਾਰੇ ਥਾਣਿਆਂ ਅਤੇ ਦਫ਼ਤਰਾਂ ਵਿੱਚ ‘ਪਬਲਿਕ ਡੀਲਿੰਗ’ ’ਤੇ ਰੋਕ ਲਗਾ ਦਿੱਤੀ ਹੈ।
ਲੁਧਿਆਣਾ ਪੁਲਿਸ ਦੇ ਕਮਿਸ਼ਨਰ ਸ੍ਰੀ ਰਾਕੇਸ਼ ਅੱਗਰਵਾਲ ਅਨੁਸਾਰ ਕੋਈ ਵੀ ਸ਼ਿਕਾਇਤ ਜਾਂ ਸੁਨੇਹਾ ਹੁਣ ਉਨ੍ਹਾਂ ਦੇ ਦਫ਼ਤਰ ਦੀ ਈਮੇਲ ਆਈ.ਡੀ. ’ਤੇ ਦਿੱਤਾ ਜਾ ਸਕਦਾ ਹੈ।