30.1 C
Delhi
Saturday, April 27, 2024
spot_img
spot_img

ਲੁਧਿਆਣਾ ਡਿਪਟੀ ਕਮਿਸ਼ਨਰ ਨੇ ਡਾਇੰਗ ਇੰਡਸਟਰੀਜ਼ ਨੂੰ ਬੰਦ ਕਰਨ ਦਾ ਹੁਕਮ ਵਾਪਸ ਲਿਆ

ਲੁਧਿਆਣਾ, 25 ਅਗਸਤ, 2019:

ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਲਈ ਸ਼ਹਿਰ ਲੁਧਿਆਣਾ ਵਿੱਚ ਪੈਂਦੀਆਂ ਡਾਇੰਗਾਂ (ਰੰਗਾਈ ਸਨਅਤਾਂ) ਨੂੰ ਡਿਪਟੀ ਕਮਿਸ਼ਨਰ ਵੱਲੋਂ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ।

ਹੁਣ ਭੱਟੀਆਂ ਸਥਿਤ ਐੱਸ. ਟੀ. ਪੀ. (ਸੀਵਰੇਜ ਟਰੀਟਮੈਂਟ ਪਲਾਂਟ) ਦੇ ਮੁੜ ਚਾਲੂ ਹੋਣ ਨਾਲ ਸ਼ਹਿਰ ਵਿੱਚ ਪੈਂਦੀਆਂ ਡਾਇੰਗਾਂ ਤੋਂ ਬੰਦ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਡਿਜਾਸਟਰ ਮੈਨੇਜਮੈਂਟ ਅਥਾਰਟੀ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਨਗਰ ਨਿਗਮ ਕਮਿਸ਼ਨਰ ਦੀ ਸ਼ਿਫਾਰਸ਼ ‘ਤੇ ਬਹਾਦਰਕੇ ਕਲੱਸਟਰ, ਸਮਰਾਲਾ ਚੌਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪੈਂਦੀਆਂ ਡਾਇੰਗਾਂ, ਤਾਜਪੁਰ ਰੋਡ ਡਾਇੰਗ ਇੰਡਸਟਰੀ, ਇੰਡਸਟਰੀਅਲ ਏਰੀਆ-ਏ ਅਤੇ ਮੋਤੀ ਨਗਰ ਅਤੇ ਫੋਕਲ ਪੁਆਇੰਟ ਏਰੀਆ ਵਿੱਚ ਪੈਂਦੀਆਂ ਸਾਰੇ ਡਾਇੰਗ ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ।

ਨਗਰ ਨਿਗਮ ਵੱਲੋਂ ਸਤਲੁੱਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆਈ ਪਾਣੀ ਰਿਵਰਸ ਫਲੋਅ ਨੂੰ ਦੇਖਦੇ ਹੋਏ ਭੱਟੀਆਂ ਐÎੱਸ. ਟੀ. ਪੀ. ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਇਸ ਪਲਾਂਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਜਿਸ ਉਪਰੰਤ ਬੰਦ ਦੇ ਹੁਕਮ ਵਾਪਸ ਲੈ ਲਏ ਗਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION