ਅੱਜ-ਨਾਮਾ
ਲੀਡਰਾਂ ਕਈਆਂ ਦੀ ਪੁੱਛ-ਪੜਤਾਲ ਮਗਰੋਂ,
ਮਹਿੰਦਰਾ ਬਾਬੂ ਦਾ ਲੱਗ ਗਿਆ ਵਾਰ ਬੇਲੀ।
ਮਾਮਲੇ ਕਈਆਂ ਦੀ ਹੋਊ ਕੁਝ ਜਾਂਚ ਕਹਿੰਦੇ,
ਜੁੜ ਗਈ ਜਿਨ੍ਹਾਂ ਦੀ ਉਨ੍ਹਾਂ ਤੱਕ ਤਾਰ ਬੇਲੀ।
ਸੱਦੇ ਜਿਹੜੇ ਕੁਝ ਪੇਸ਼ੀ ਇਹ ਭਰਨ ਪਹੁੰਚੇ,
ਲੱਗਾ ਬੇੜਾ ਨਹੀਂ ਉਹਨਾਂ ਲਈ ਪਾਰ ਬੇਲੀ।
ਲੋਕੀਂ ਕਹਿੰਦੇ ਹਨ ਪੁੱਛ-ਪੁੱਛ ਸਾਰਿਆਂ ਨੂੰ,
ਪੁਚਾਉਣੇ ਜੇਲ੍ਹ ਵਿੱਚ ਜੁੰਡੀ ਦੇ ਯਾਰ ਬੇਲੀ।
ਮੁੱਢਲੇ ਦੌਰ ਵਿੱਚ ਨਰਮ ਜਿਹੀ ਗੱਲ ਹੁੰਦੀ,
ਦੂਸਰੇ ਦੌਰ ਵਿੱਚ ਹੁੰਦੀ ਪਈ ਸਖਤ ਬੇਲੀ।
ਸੱਦਿਆ ਤੀਸਰੀ ਵਾਰ ਫਿਰ ਜਾਏ ਜਿਹੜਾ,
ਉਸ ਨੂੰ ਜਾਣ ਲਉ ਪੈ ਗਿਆ ਵਖਤ ਬੇਲੀ।
-ਤੀਸ ਮਾਰ ਖਾਂ
ਫਰਵਰੀ 22, 2023