27.1 C
Delhi
Friday, April 26, 2024
spot_img
spot_img

ਰਾਸ਼ਟਰੀ ਸਿਹਤ ਮਿਸ਼ਨ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ; ਇੰਪਲਾਈਜ਼ ਐਸੋਸੀਏਸ਼ਨ ਨਾਲ ਮੁੱਖ ਮੰਤਰੀ ਚੰਨੀ ਦੀ ਮੀਟਿੰਗ ਸਨਿਚਰਵਾਰ ਨੂੰ

ਯੈੱਸ ਪੰਜਾਬ
ਚੰਡੀਗੜ੍ਹ, 5 ਨਵੰਬਰ, 2021:
ਸਮੂਹ ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਦੇ ਮੁਲਾਜ਼ਮਾਂ ਨੂੰ ਰੈਗੁਲਰ ਕਰਵਾਉਂਣ ਲਈ ਐੱਨ. ਆਰ. ਐੱਚ. ਐੱਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਵੱਲੋਂ ਮਿਤੀ 28-10-2021 ਤੋਂ ਲੜੀਵਾਰ ਭੁੱਖ ਹੜਤਾਲ ਦੇ ਤੌਰ ਤੇ ਲਗਾਤਾਰ ਸੰਘਰਸ਼ ਜਾਰੀ ਹੈ।

ਅਲੱਗ-ਅਲੱਗ ਜਿਲਿਆਂ ਤੋਂ ਮੁਲਾਜ਼ਮ ਪਿਛਲੇ 7 ਦਿਨਾਂ ਤੋਂ ਸਿਵਲ ਹਸਪਤਾਲ, ਖਰੜ ਵਿਖੇ ਪਹੁੰਚ ਕੇ ਸੰਘਰਸ਼ ਦੀ ਇਸ ਅੱਗ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਜਿਸਦੇ ਸਦਕਾਂ ਅੱਜ 8ਵੇਂ ਦਿਨ ਵੀ ਜਦੋਂ ਕੁੱਝ ਮੁਲਾਜ਼ਮ ਤਿਉਹਾਰ ਦੇ ਮੌਕੇ ਤੇ ਆਪਣਾ ਘਰ-ਪਰਿਵਾਰ ਛੱਡ ਕੇ ਸੂਬਾ ਸਰਕਾਰ ਦੇ ਖਿਲਾਫ਼ ਚੱਲ ਰਹੇ ਰਹੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ‘ਕਾਲੀ ਦੀਵਾਲੀ’ ਮਨਾ ਰਹੇ ਸਨ ਕਿ ਮਾਣਯੋਗ ਮੁੱਖ-ਮੰਤਰੀ ਜੀ ਵੱਲੋਂ ਉਹਨਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ।

ਐੱਨ. ਆਰ. ਐੱਚ. ਐੱਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਮੁਲਾਜ਼ਮ ਮੁੱਖ-ਮੰਤਰੀ ਜੀ ਦੇ ਘਰ ਪਹੁੰਚੇ ਅਤੇ ਉੱਥੇ ਤਿਉਹਾਰ ਦੀਆਂ ਰਸਮੀ ਸ਼ੁਭਕਾਮਨਾਵਾਂ ਤੋਂ ਬਾਅਦ ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਦੇ ਮੁਲਾਜ਼ਮਾਂ ਦੀ ਰੈਗੁਲਰਾਈਜ਼ੇਸ਼ਨ ਤੇ ਚਰਚਾ ਹੋਈ। ਇਸ ਦੌਰਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਮੁੱਖ-ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਕਿਵੇਂ ਨੇੜਲੇ ਸੂਬਿਆਂ ਵਿੱਚ ਪੋਲਿਸੀਆਂ ਬਣਾ ਕੇ ਜਾਂ ਤਾਂ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਨੂੰ ਰੈਗੁਲਰ ਕਰ ਦਿੱਤਾ ਗਿਆ ਹੈ ਜਾਂ ਉਹ ਰੈਗੁਲਰ ਮੁਲਾਜ਼ਮਾਂ ਦੀ ਤਰਜ਼ ਤੇ ਪੂਰੀਆਂ ਤਨਖਾਹਾਂ ਲੈ ਰਹੇ ਹਨ।

ਸਾਰੀ ਗੱਲਬਾਤ ਤੋਂ ਬਾਅਦ ਮਾਣਯੋਗ ਮੁੱਖ-ਮੰਤਰੀ ਜੀ ਪ੍ਰਭਾਵਿਤ ਨਜ਼ਰ ਆਏ। ਉਹਨਾਂ ਐਸੋਸੀਏਸ਼ਨ ਤੋਂ ਮੰਗ ਕੀਤੀ ਕਿ ਰੈਗੁਲਰਾਈਜ਼ੇਸ਼ਨ ਦੇ ਸਬੰਧ ਵਿੱਚ ਸਾਰੇ ਦਸਤਾਵੇਜ਼, ਪੋਲਿਸੀਆਂ ਆਦਿ ਉਹਨਾਂ ਤੱਕ ਪਹੰਚਾਏ ਜਾਣ ਅਤੇ ਮਿਤੀ 06-11-2021 ਨੂੰ ਮੁੱਖ-ਮੰਤਰੀ ਜੀ ਨਾਲ ਪੈਨਲ ਮੀਟਿੰਗ ਵਿੱਚ ਅਗਲੀ ਕਾਰਵਾਈ ਲਈ ਹਾਜਰ ਹੋਣ ਲਈ ਐਸੋਸੀਏਸ਼ਨ ਨੂੰ ਸੱਦਾ ਦਿੱਤਾ ਗਿਆ ਹੈ।

ਇਸ ਬੜੀ ਹੀ ਮਹੱਤਵਪੂਰਣ ਮੀਟਿੰਗ ਵਿੱਚ ਐਸੋਸੀਏਸ਼ਨ ਵੱਲੋਂ ਡਾ. ਇੰਦਰਜੀਤ ਸਿੰਘ ਰਾਣਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਸ. ਅਮਰਜੀਤ ਸਿੰਘ, ਸਟੇਟ ਕਮੇਟੀ ਮੈਂਬਰ ਅਰੁਣ ਦੱਤ, ਰਮਨਦੀਪ ਕੌਰ ਆਦਿ ਅਤੇ ਇਸ ਚਰਚਾ ਦੌਰਾਨ ਖਾਸ ਤੌਰ ਤੇ ਸੱਦੇ ਗਏ ਮੁੱਖ-ਮੰਤਰੀ ਜੀ ਦੇ ਪਰਿਵਾਰਿਕ ਸਿਹਤ ਮਹਿਕਮੇ ਦੇ ਅਹਿਮ ਅਧਿਕਾਰੀ ਸ਼ਾਮਿਲ ਸਨ।

ਇਸ ਮੋਕੇ ਐਸੋਸੀਏਸ਼ਨ ਦੇ ਸੂਬਾ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਠੇਕੇ ਤੇ ਕੰਮ ਕਰਦਿਆਂ 12-15 ਸਾਲ ਬੀਤ ਚੁੱਕੇ ਹਨ, ਮਿਤੀ 06-11-2021 ਦੀ ਮੀਟਿੰਗ ਬਹੁੱਤ ਮਹੱਤਵਪੂਰਣ ਹੈ ਅਤੇ ਜੇਕਰ ਇਸ ਮੀਟਿੰਗ ਵਿੱਚ ਸਰਕਾਰ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਲਈ ਕੋਈ ਠੋਸ ਫੈਸਲਾ ਨਹੀਂ ਕਰਦੀ ਤਾਂ ਮੁਲਾਜ਼ਮ ਮੁਕੰਮਲ ਕੰਮ ਬੰਦ ਕਰਕੇ ਪੂਰੇ ਸੂਬੇ ਵਿੱਚ ਆਮ ਲੋਕਾਂ ਨੂੰ ਵੀ ਆਪਣੇ ਸੰਘਰਸ਼ ਵਿੱਚ ਸ਼ਾਮਿਲ ਕਰਕੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਕਾਰਗੁਜ਼ਾਰੀਆਂ ਤੋਂ ਜਾਣੂ ਕਰਵਾਉਂਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION