30.1 C
Delhi
Friday, April 26, 2024
spot_img
spot_img

ਰਾਣਾ ਗੁਰਜੀਤ ਸਿੰਘ ਵੱਲੋਂ ਮੱਛੀ ਚੌਕ ਤੋਂ ਜਲੌ ਖਾਨਾ ਚੌਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

ਕਪੂਰਥਲਾ, 17 ਦਸੰਬਰ, 2019 –
ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਸਥਾਨਕ ਮੱਛੀ ਚੌਕ ਤੋਂ ਜਲੌ ਖਾਨਾ ਚੌਕ ਤੱਕ ਜਾਂਦੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ। ਬਹੁਤ ਲੰਬੇ ਸਮੇਂ ਬਾਅਦ ਬਣਨ ਜਾ ਰਹੀ ਇਸ ਸੜਕ ਨਾਲ ਬਾਜ਼ਾਰ ਦੇ ਦੁਕਾਨਦਾਰਾਂ, ਗਾਹਕਾਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕ ਦੇ ਨਿਰਮਾਣ ਲਈ ਉੱਚ ਕੁਆਲਿਟੀ ਦਾ ਮਟੀਰੀਅਲ ਵਰਤਿਆ ਜਾਵੇ। ਉਨਾਂ ਦੱਸਿਆ ਕਿ ਸ਼ਹਿਰ ਅਤੇ ਇਸ ਨੂੰ ਜੋੜਨ ਵਾਲੀਆਂ ਬਾਕੀ ਸੜਕਾਂ ਵੀ ਪਹਿਲ ਦੇ ਆਧਾਰ ’ਤੇ ਬਹੁਤ ਵਧੀਆ ਢੰਗ ਨਾਲ ਬਣਾਈਆਂ ਗਈਆਂ ਹਨ, ਜਿਨਾਂ ਲਈ ਉੱਚ ਕੁਆਲਿਟੀ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ।

ਉਨਾਂ ਕਿਹਾ ਕਿ ਕਪੂਰਥਲਾ ਦੇ ਸਰਬਪੱਖੀ ਵਿਕਾਸ ਲਈ ਉਹ ਪੂਰੀ ਤਰਾਂ ਨਾਲ ਵਚਨਬੱਧ ਹਨ ਅਤੇ ਹਮੇਸ਼ਾ ਕਪੂਰਥਲਾ ਵਾਸੀਆਂ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਤੱਤਪਰ ਹਨ। ਇਸ ਮੌਕੇ ਹਾਜ਼ਰ ਦੁਕਾਨਦਾਰਾਂ ਨੇ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਦੁਕਾਨਦਾਰਾਂ ਅਤੇ ਬਾਜ਼ਾਰ ਵਿਚ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮਨੋਜ ਭਸੀਨ, ਸ੍ਰੀ ਰਜਿੰਦਰ ਕੌੜਾ, ਸ. ਅਮਰਜੀਤ ਸਿੰਘ ਸੈਦੋਵਾਲ, ਬਲਾਕ ਸੰਮਤੀ ਦੀ ਚੇਅਰਮੈਨ ਸ੍ਰੀਮਤੀ ਪਿਆਰ ਕੌਰ, ਸ੍ਰੀ ਨਰਿੰਦਰ ਸਿੰਘ ਮਨਸੂ, ਸ੍ਰੀ ਤਰਸੇਮ ਲਾਲ, ਸ੍ਰੀ ਸੁਰਿੰਦਰ ਮੜੀਆ, ਸ੍ਰੀ ਗੁਰਦੀਪ ਸਿੰਘ ਬਿਸ਼ਨਪੁਰ, ਸ੍ਰੀ ਰਵਿੰਦਰ ਕੁਮਾਰ ਕਾਕੂ ਬਹਿਲ, ਸ੍ਰੀ ਸੂਰਜ ਅਗਰਵਾਲ, ਸ੍ਰੀ ਅਸ਼ਵਨੀ ਰਾਜਪੂਤ, ਸ੍ਰੀ ਕਰਨ ਮਹਾਜਨ, ਸ੍ਰੀ ਠਾਕੁਰ ਦਾਸ ਗਿੱਲ, ਸ੍ਰੀ ਰੋਸ਼ਨ ਲਾਲ ਸੱਭਰਵਾਲ, ਸ੍ਰੀ ਹੈਪੀ ਵਰਮਾ, ਸ੍ਰੀ ਅਸ਼ੋਕ ਪਾਸੀ, ਸ੍ਰੀ ਬਲਵਿੰਦਰ ਬਿੱਟੂ, ਸ੍ਰੀ ਵਿਜੇ ਖੰਨਾ, ਸ੍ਰੀ ਨਰਬੀਰ ਬਾਜਵਾ, ਸ੍ਰੀ ਨਰਾਇਣ ਵਸ਼ਿਸ਼ਟ, ਸ੍ਰੀ ਰਮੇਸ਼ ਮਹਿਰਾ, ਸ. ਦਰਸ਼ਨ ਸਿੰਘ ਚੀਮਾ, ਸ੍ਰੀ ਬਿੰਨੀ ਧੀਰ, ਸ੍ਰੀ ਸੱਤਪਾਲ ਮਹਿਰਾ, ਸ੍ਰੀ ਦੇਸ਼ ਬੇਰੀ, ਸ੍ਰੀ ਭਾਵੁਕ ਸੈਨ, ਸ. ਮਨਚਾਹਤ ਸਿੰਘ, ਸ੍ਰੀ ਸੰਦੀਪ ਕੁਮਾਰ, ਸ੍ਰੀ ਸੰਨੀ, ਡਾ. ਵਿੱਕੀ ਸ਼ਰਮਾ, ਸ੍ਰੀ ਸੁਭਾਸ਼ ਭਾਰਗਵ, ਸ. ਸਤਨਾਮ ਸਿੰਘ ਵਾਲੀਆ, ਸ੍ਰੀ ਸੌਰਭ ਭਾਰਗਵ, ਸ੍ਰੀ ਸੋਨੂੰ ਸਰਾਫ਼, ਸ੍ਰੀ ਭੱਪ ਭਸੀਨ, ਸ੍ਰੀ ਬੱਬੂ ਭਸੀਨ, ਸ੍ਰੀ ਸਤੀਸ਼ ਕੁਮਾਰ, ਸ੍ਰੀ ਅਸ਼ਵਨੀ ਪਿੰਕੀ, ਨੰਬਰਦਾਰ ਜਸਪ੍ਰੀਤ ਸਿੰਘ ਵਾਲੀਆ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION