27.1 C
Delhi
Saturday, April 27, 2024
spot_img
spot_img

ਰਾਣਾ ਕੇ.ਪੀ.ਸਿੰਘ ਵੱਲੋਂ ਜਲ ਸ਼ਕਤੀ ਮੰਤਰੀ ਨੂੰ ਸਵਾਂ, ਸਿਰਸਾ ਅਤੇ ਮਿੰਡਵਾਂ ਨਦੀਆਂ ‘ਤੇ ਡੈਮ ਬਣਾਉਣ ਦੀ ਅਪੀਲ

ਚੰਡੀਗੜ, 1 ਨਵੰਬਰ, 2019 –
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਵਿਖੇ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਵਾਂ, ਸਿਰਸਾ ਅਤੇ ਮਿੰਡਵਾਂ ਨਦੀਆਂ ‘ਤੇ ਬੰਨ ਬਣਾਉਣ ਲਈ ਅਪੀਲ ਕੀਤੀ। ਕਾਬਲੇਗੌਰ ਹੈ ਕਿ ਇਹਨਾਂ ਨਦੀਆਂ ‘ਤੇ ਬੰਨ ਨਾ ਹੋਣ ਕਾਰਨ ਇਸ ਸਾਲ ਮੌਨਸੂਨ ਦੌਰਾਨ ਰੂਪਨਗਰ ਜ਼ਿਲ੍ਹੇ ਤੋਂ ਇਲਾਵਾ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਭਾਰੀ ਨੁਕਸਾਨ ਹੋਇਆ ਸੀ।

ਇਹਨਾਂ ਤਿੰਨਾਂ ਨਦੀਆਂ ‘ਤੇ ਤਰੁੰਤ ਬੰਨ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਸਪੀਕਰ ਨੇ ਕਿਹਾ ਕਿ ਇਹ ਮੌਸਮੀ ਨਦੀਆਂ ਸਤਲੁਜ ਦਰਿਆ ਵਿੱਚ ਰਲ ਜਾਂਦੀਆਂ ਹਨ ਅਤੇ ਜਦੋਂ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਇਹਨਾਂ ਵਿੱਚ ਪਾਣੀ ਦਾ ਵਹਾਅ ਵੱਧ ਜਾਂਦਾ ਹੈ ਜਿਸ ਕਾਰਨ ਰੂਪਨਗਰ, ਲੁਧਿਆਣਾ, ਐਸ.ਬੀ.ਐਸ. ਨਗਰ, ਜਲੰਧਰ, ਮੋਗਾ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਊਨਾ ਅਤੇ ਬਿਲਾਸਪੁਰ ਜ਼ਿਲਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹੁੰਦੇ ਹਨ।

ਰਾਣਾ ਕੇ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਇਹਨਾਂ ਨਦੀਆਂ ‘ਤੇ ਬੰਨ ਨਾ ਹੋਣ ਕਾਰਨ ਇਹਨਾਂ ਦਾ ਪਾਣੀ ਫਿਰੋਜ਼ਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਵਿੱਚ ਵਿਅਰਥ ਚਲਾ ਜਾਂਦਾ ਹੈ। ਉਹਨਾਂ ਪ੍ਰਸਤਾਵ ਰੱਖਿਆ ਕਿ ਇਹਨਾਂ ਨਦੀਆਂ ‘ਤੇ ਦਰਮਿਆਨੇ ਆਕਾਰ ਦੇ ਬੰਨ ਬਣਾ ਕੇ ਹੜਾਂ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਉਹਨਾਂ ਦੱਸਿਆ ਕਿ ਇਹਨਾਂ ਪ੍ਰਸਤਾਵਿਤ ਡੈਮਾਂ ਵਿੱਚ ਮੌਨਸੂਨ ਦੌਰਾਨ ਇਕੱਠੇ ਕੀਤੇ ਪਾਣੀ ਦੀ ਵਰਤੋਂ ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਕੀਤੀ ਜਾ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਬੰਨ ਲੋਕਾਂ ਦੀ ਸਮਾਜਿਕ-ਆਰਥਿਕ ਹਾਲਾਤ ਸੁਧਾਰਨ ਤੋਂ ਇਲਾਵਾ, ਇਸ ਇਲਾਕੇ ‘ਚ ਰੁਜ਼ਗਾਰ, ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣਗੇ। ਇਹਨਾਂ ਖੇਤਰਾਂ ਵਿੱਚ ਭੌਂ-ਖੋਰ ਨੂੰ ਰੋਕਣ ਲਈ ਇਹਨਾਂ ਨਦੀਆਂ ਨੂੰ ਚੈਨੇਲਾਈਜ਼ ਕਰਨ ਦੀ ਮੰਗ ਕਰਦਿਆਂ ਸਪੀਕਰ ਨੇ ਕਿਹਾ ਕਿ ਇਹ ਮਾਈਨਿੰਗ ਸਰੋਤਾਂ ਦੀ ਸੰਭਾਲ ਕਰਨ ਲਈ ਅਹਿਮ ਕਦਮ ਹੋਵੇਗਾ।

ਜਲ ਸ਼ਕਤੀ ਮੰਤਰੀ ਸ੍ਰੀ ਸ਼ੇਖਾਵਤ ਨੇ ਸਪੀਕਰ ਨੂੰ ਭਰੋਸਾ ਦਿੱਤਾ ਕਿ ਇਸ ਖਿਤੇ ਖਾਸ ਤੌਰ ‘ਤੇ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਸ ਪ੍ਰਸਤਾਵ ਨੂੰ ਤਰਜੀਹ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION