37.1 C
Delhi
Saturday, April 27, 2024
spot_img
spot_img

ਰਾਜਾਂ ਕਈਆਂ ਲਈ ਚੱਲਿਆ ਚੋਣ ਚੱਕਰ, ਲੱਗ ਪਏ ਟਿਕਟਾਂ ਦੇ ਹੋਣ ਐਲਾਨ ਮੀਆਂ

ਅੱਜ-ਨਾਮਾ

ਰਾਜਾਂ ਕਈਆਂ ਲਈ ਚੱਲਿਆ ਚੋਣ ਚੱਕਰ,
ਲੱਗ ਪਏ ਟਿਕਟਾਂ ਦੇ ਹੋਣ ਐਲਾਨ ਮੀਆਂ।

ਵੱਡੇ ਆਗੂਆਂ ਦੇ ਲੱਗ ਪਏ ਲਾਉਣ ਗੇੜੇ,
ਆਉਂਦੀ ਚੋਣ ਲਈ ਜੋ ਇੱਛਾਵਾਨ ਮੀਆਂ।

ਹੋ ਗਏ ਦਲਾਲ ਵੀ ਹਨ ਸਰਗਰਮ ਛੇਤੀ,
ਸਿਆਸੀ ਖੇਡ ਦੇ ਜਿਹੜੇ ਨੇ ਡਾਨ ਮੀਆਂ।

ਏਧਰ-ਓਧਰ ਤੋਂ ਖਿੱਚਣਗੇ ਮਾਲ ਤਰਦਾ,
ਪਾਰਟੀ ਖਰਚ ਦਾ ਆਖਣਗੇ ਦਾਨ ਮੀਆਂ।

ਇੱਕੋ ਹਲਕੇ ਵਿੱਚ ਫਿਰਨਗੇ ਦੋਂਹ ਤਰਫੀਂ,
ਦੋਵਾਂ ਨੂੰ ਜਾਊ ਫਿਰ ਸਾਂਝ ਬਤਾਈ ਮੀਆਂ।

ਚੜ੍ਹੇ ਬੱਸ ਸੌਦਾ ਇਹ ਸਿਰੇ ਜਾਂ ਨਾ ਮੀਆਂ,
ਅਗੇਤੀ ਭਾਲਣਗੇ ਦੋਵਾਂ ਤੋਂ ਸਾਈ ਮੀਆਂ।

-ਤੀਸ ਮਾਰ ਖਾਂ
ਅਗਸਤ 19, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION