39 C
Delhi
Friday, April 26, 2024
spot_img
spot_img

ਰਹਿੰਦਾ ਚੋਣਾਂ ਦੇ ਲਈ ਆ ਵਕਤ ਚੋਖਾ, ਭਾਜੜ ਸੀਟਾਂ ਦੀ ਗਈ ਆ ਮੱਚ ਮੀਆਂ

ਅੱਜ-ਨਾਮਾ

ਰਹਿੰਦਾ ਚੋਣਾਂ ਦੇ ਲਈ ਆ ਵਕਤ ਚੋਖਾ,
ਭਾਜੜ ਸੀਟਾਂ ਦੀ ਗਈ ਆ ਮੱਚ ਮੀਆਂ।

ਸਾਰੇ ਈ ਮਰਜ਼ੀ ਦੀ ਮੰਗਦੇ ਸੀਟ ਬੇਲੀ,
ਮੁੱਢੋਂ ਯਾਰੀਆਂ ਟੁੱਟਣ ਜਿਊ ਕੱਚ ਮੀਆਂ।

ਜੀਹਨੂੰ ਸੀਟ ਦੀ ਝੰਡੀ ਹੈ ਮਿਲ ਜਾਂਦੀ,
ਉਸ ਦਾ ਕੋੜਮਾ ਪੈਂਦਾ ਈ ਨੱਚ ਮੀਆਂ।

ਰਹਿੰਦਾ ਜਿਹੜਾ ਰਕੀਬ ਆ ਸੀਟ ਬਾਝੋਂ,
ਭਰਿਆ ਗਲ਼ੇ ਦਾ ਹੁੰਦਾ ਈ ਗੱਚ ਮੀਆਂ।

ਰਹਿੰਦੇ ਸਾਲ ਤੋਂ ਹੋਇਆ ਜੇ ਹਾਲ ਏਦਾਂ,
ਮਗਰੋਂ ਖੌਰੇ ਕੀ ਆਉਣੇ ਨੇ ਰੰਗ ਮੀਆਂ।

ਲੱਗ ਪਈ ਹੋਣ ਅਗੇਤੜੀ ਦਲ-ਬਦਲੀ,
ਸੁਣਦੀ ਟੱਬਰਾਂ ਵਿੱਚੋਂ ਪਈ ਜੰਗ ਮੀਆਂ।

ਤੀਸ ਮਾਰ ਖਾਂ
ਮਾਰਚ 17, 2021

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION