ਯੈੱਸ ਪੰਜਾਬ
ਮਥੁਰਾ, 13 ਅਕਤੂੁਬਰ, 2020:
ਯੋਗ ਗੁਰੂ ਰਾਮਦੇਵ ਅੱਜ ਹਾਥੀ ਤੋਂ ਡਿੱਗ ਪਏ। ਉਹ ਇਸ ਹਾਥੀ ’ਤੇ ਚੜ੍ਹ ਕੇ ਯੋਗ ਕਰ ਰਹੇ ਸਨ।
ਚੰਗੇ ਭਾਗੀਂ ਯੋਗ ਗੁਰੂ ਨੂੰ ਕੋਈ ਜ਼ਿਆਦਾ ਸੱਟ ਨਹੀਂ ਲੱਗੀ।
ਇਹ ਘਟਨਾ ਸੋਮਵਾਰ ਨੂੰ ਮਹਾਂ ਵਨ ਮਥੁਰਾ ਸਥਿਤ ਰਾਨਰੇਤੀ ਆਸ਼ਰਮ ਦੇ ਅੰਦਰ ਵਾਪਰੀ।
ਸ੍ਰੀ ਰਾਮਦੇਵ ਦੇ ਹਾਥੀ ਤੋਂ ਡਿੱਗਣ ਦੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਬਾਬਾ ਰਾਮਦੇਵ ਹਾਥੀ ’ਤੇ ਚੜ੍ਹ ਕੇ ਯੋਗ ਕਰ ਰਹੇ ਸਨ ਜਦ ਹਾਥੀ ਤੁਰ ਪਿਆ ਅਤੇ ਉਹ ਹੇਠਾਂ ਡਿੱਗ ਪਏ।
ਵੀਡੀਓ ਵਿੱਚ ਬਾਬਾ ਰਾਮਦੇਵ ਦੇ ਡਿੱਗਣ ਦੀ ਘਟਨਾ ਕੈਦ ਹੋ ਗਈ। ਉਹ ਡਿੱਗਣ ਉਪਰੰਤ ਮਿੱਟੀ ਝਾੜਦੇ ਅਤੇ ਮੁਸਕਰਾਉਂਦੇ ਨਜ਼ਰ ਆਏ।
ਵੀਡੀਓ ਵੇਖ਼ੋ