26.7 C
Delhi
Saturday, April 27, 2024
spot_img
spot_img

ਮੰਤਵ ਵੈੱਲਫੇਅਰ ਸੋਸਾਇਟੀ ਵਲੋਂ ਗ਼ਰੀਬ ਅਤੇ ਪੱਛੜੀ ਸ੍ਰੇਣੀ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਗਏ

ਯੈੱਸ ਪੰਜਾਬ
ਚੰਡੀਗੜ੍ਹ, 24 ਅਕਤੂਬਰ, 2020 –
ਇਸ ਕਰੋਨਾ ਮਹਾਮਾਰੀ ਦੇ ਦੌਰ ਵਿਚ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਵੀ ਇਹ ਜ਼ਰੂਰਤ ਬਣ ਗਈ ਹੈ ਕਿ ਉਹ ਆਪਣੀ ਪੜਾਈ ਆਨਲਾਈਨ ਕਰਨ। ਪ੍ਰੰਤੂ ਗਰੀਬ ਪਰਿਵਾਰਾਂ ਦੇ ਬੱਚੇ ਆਪਣੀ ਪੜਾਈ ਲਈ ਸਮਾਰਟਫੋਨ ਨਹੀਂ ਖਰੀਦ ਸਕਦੇ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਮੰਤਵ ਵੈੱਲਫੇਅਰ ਸੋਸਾਇਟੀ ਵਲੋਂ ਸਰਕਾਰੀ ਮਾਡਲ ਸਕੂਲ ਸੈਕਟਰ 21 ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ।

ਮੰਤਵ ਵੈੱਲਫੇਅਰ ਸੋਸਾਇਟੀ ਦੇ ਸੰਸਥਾਪਕ ਸ. ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਆਧੁਨਿਕ ਯੁੱਗ ਦੀ ਮੁਢਲੀ ਜ਼ਰੂਰਤ ਹੈ ਅਤੇ ਦੇਸ਼ ਦੇ ਵਿਕਾਸ ਲਾਇ ਗ਼ਰੀਬ ਅਤੇ ਪੱਛੜੀ ਸ੍ਰੇਣੀ ਦੇ ਵਿਦਿਆਰਥੀਆਂ ਲਈ ਵੀ ਆਧੁਨਿਕ ਟੈਕਨਾਲੋਜੀ ਨਾਲ ਜੁੜਨਾ ਬਹੁਤ ਜਰੂਰੀ ਹੈ।

ਸੰਸਥਾ ਦੀ ਉਪ ਸੰਸਥਾਪਕ ਸ੍ਰੀਮਤੀ ਨੀਤਿਕਾ ਨੇ ਦਸਿਆ ਕਿ ਸਿੱਖਿਆ ਹਾਸਿਲ ਕਰਨਾ ਭਾਰਤ ਦੇ ਸਾਰੇ ਬੱਚਿਆਂ ਲਈ ਜਰੂਰੀ ਹੈ ਅਤੇ ਜੇਕਰ ਅਜੇ ਦੇ ਹਾਲਾਤ ਵਿਚ ਸਿੱਖਿਆ ਸਮਾਰਟਫੋਨ ਰਹੀ ਮਿਲਦੀ ਹੈ ਤਾਂ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰੀਏ।

ਇਸ ਮੌਕੇ ਤੇ ਸਰਕਾਰੀ ਮਾਡਲ ਸਕੂਲ ਸੈਕਟਰ 21 ਚੰਡੀਗੜ੍ਹ ਦੇ ਪ੍ਰਿੰਸੀਪਲ ਸ੍ਰੀਮਤੀ ਸੁਖਪਾਲ ਕੌਰ ਅਤੇ ਕਲੱਸਟਰ ਰਿਸੋਰਸ ਸਹਾਇਕ ਡਾ. ਗਗਨਦੀਪ ਕੌਰ ਵੀ ਮੌਜੂਦ ਸਨ।


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION