30.1 C
Delhi
Saturday, April 27, 2024
spot_img
spot_img

ਮੋਹਾਲੀ ਵਿਚ ਕੋਰੋਨਾ ਦੇ ਚਾਰ ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ, 4 ਪਹਿਲੇ ਮਾਮਲਿਆਂ ਦੀ ਰਿਪੋਰਟ ‘ਨੈਗੇਟਿਵ’

ਐਸ ਏ ਐਸ ਨਗਰ, 6 ਅਪ੍ਰੈਲ, 2020 –

ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ ਦੇ ਚਾਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਪਰ ਪੰਜ ਹੋਰ ਮਾਮਲਿਆਂ ਵਿੱਚ ਰਿਪੋਰਟ ਨੈਗਟਿਵ ਆਈ ਹੈ।

ਇਕ ਪਾਜੇਟਿਵ ਮਾਮਲਾ ਸੈਕਟਰ -68 ਦਾ ਹੈ ਜਿਸ ਵਿਚ ਇਕ ਵਿਅਕਤੀ ਦਾ 29 ਸਾਲਾ ਪੁੱਤਰ ਪਾਜੇਟਿਵ ਪਾਇਆ ਗਿਆ ਹੈ। ਇਸ ਨੌਜਵਾਨ ਦਾ ਪਿਤਾ ਹਾਲ ਹੀ ਵਿਚ ਦਿੱਲੀ ਦੀ ਇਕ ਧਾਰਮਿਕ ਸਭਾ ਵਿਚ ਗਿਆ ਸੀ।

ਦੂਸਰੇ ਤਿੰਨ ਕੇਸ ਪਿੰਡ ਜਵਾਹਰਪੁਰ ਦੇ ਹਨ ਜਿਨ੍ਹਾਂ ਵਿੱਚ ਪਿੰਡ ਦੇ ਪੰਚ ਦੇ 67 ਸਾਲਾ ਪਿਤਾ, ਪਤਨੀ 43 ਸਾਲਾ ਪਤਨੀ ਅਤੇ 38 ਸਾਲਾ ਭਰਾ ਦੀ ਰਿਪੋਰਟ ਪਾਜੇਟਿਵ ਆਈ ਹੈ। ਪੰਚ ਪਹਿਲਾਂ ਹੀ ਪਾਜੇਟਿਵ ਪਾਇਆ ਗਿਆ ਸੀ।

ਹਾਲਾਂਕਿ, ਅੱਜ 4 ਹੋਰ ਲੋਕਾਂ ਦੀ ਰਿਪੋਰਟ ਨੈਗਟਿਵ ਪਾਏ ਜਾਣ ਤੋਂ ਬਾਅਦ ਉਹਨਾਂ ਨੂੰ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਇਹਨਾਂ ਵਿਚੋਂ ਇਕ ਸੈਕਟਰ -69 ਦਾ ਨਿਵਾਸੀ ਅਮਨਦੀਪ ਸਿੰਘ ਹੈ, ਦੂਸਰੇ ਦੋ ਮਾਮਲਿਆਂ ਵਿਚ ਦੋ ਭੈਣਾਂ ਹਨ ਜੋ ਫੇਜ 3 ਏ ਨਾਲ ਸਬੰਧਤ ਹਨ ਜਿਹਨਾਂ ਦੀ ਉਮਰ 69 ਸਾਲ ( ਕੁਲਵੰਤ ਕੌਰ) ਅਤੇ 74 ਸਾਲ (ਗੁਰਦੇਵ ਕੌਰ) ਹੈ ਜਦਕਿ ਚੌਥਾ ਮਾਮਲਾ ਇਕ 80 ਸਾਲਾ ਮਹਿਲਾ ਰੇਸਮ ਕੌਰ ਨਾਲ ਸਬੰਧਤ ਹੈ ਜੋ ਕਿ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਸੀ ਅਤੇ ਡਿਪਟੀ ਕਮਿਸ਼ਨਰ ਦੇ ਹੁਕਮ ਮੁਤਾਬਕ ਜਿਸਤੋਂ ਸਿਰਫ ਇਸਤੇਮਾਲ ਯੋਗ ਚੀਜਾਂ ਦੀ ਕੀਮਤ ਲਈ ਗਈ ਸੀ।

ਕੁਆਰੰਟੀਨ ਤਹਿਤ ਮਾਮਲਿਆਂ ਦੀ ਸਥਿਤੀ ਦੇ ਸੰਬੰਧ ਵਿੱਚ, ਕੁੱਲ 1458 ਕੇਸ ਘਰੇਲੂ ਕੁਆਰੰਟੀਨ ਦੇ ਅਧੀਨ ਰੱਖੇ ਗਏ ਹਨ। ਇਨ੍ਹਾਂ ਵਿੱਚੋਂ 301 ਮਾਮਲਿਆਂ ਵਿੱਚ, ਕੁਆਰੰਟੀਨ ਦੀ ਮਿਆਦ ਅਜੇ ਵੀ ਜਾਰੀ ਹੈ ਜਦੋਂ ਕਿ 1157 ਮਾਮਲਿਆਂ ਦੇ ਸੰਬੰਧ ਵਿੱਚ, ਕੁਆਰੰਟੀਨ ਅਵਧੀ ਖਤਮ ਹੋ ਗਈ ਹੈ।

ਕੰਟੇਨਮੈਂਟ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਅਤੇ ਜਲਿ੍ਹਾ ਪ੍ਰਸਾਸਨ ਇਹ ਯਕੀਨੀ ਬਣਾ ਰਿਹਾ ਹੈ ਕਿ ਸੈਨੀਟਾਈਜੇਸ਼ਨ ਨਿਯਮਤ ਅੰਤਰਾਲਾਂ ‘ਤੇ ਕੀਤੀ ਜਾ ਰਹੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION