32.1 C
Delhi
Friday, April 26, 2024
spot_img
spot_img

ਮੋਬਾਇਨ ਫ਼ੋਨ ਰਾਹੀਂ ਸੁਨਿਆਰਿਆਂ ਨਾਲ ਠੱਗੀਆਂ ਮਾਰਨ ਵਾਲੇ ਪਤੀ-ਪਤਨੀ ਕਾਬੂ, 4 ਮਾਮਲੇ ਹੱਲ ਹੋਏ, 2.70 ਲੱਖ ਦੇ ਗਹਿਣੇ ਬਰਾਮਦ

ਯੈੱਸ ਪੰਜਾਬ
ਪਟਿਆਲਾ, 2 ਸਤੰਬਰ, 2021 –
ਪਟਿਆਲਾ ਪੁਲਿਸ ਨੇ ਮੋਬਾਇਲ ਫੋਨ ਰਾਹੀਂ ਠੱਗੀ ਮਾਰਨ ਵਾਲੇ ਇੱਕ ਵਿਆਹੁਤਾ ਜੋੜੇ ਨੂੰ ਕਾਬੂ ਕਰਕੇ, ਅਜਿਹੀ ਠੱਗ ਦੇ 4 ਮਾਮਲੇ ਹੱਲ ਕਰਕੇ 2 ਲੱਖ 70 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ ਤੇ ਇੱਕ ਲੈਪਟਾਪ ਬਰਾਮਦ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਸ ਜੋੜੇ ਦੀ ਪਛਾਣ 27 ਸਾਲਾ ਤੇ ਬੀ.ਏ. ਭਾਗ ਪਹਿਲਾ ਪਾਸ, ਸੁੱਖਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚਲਹੇੜੀ ਥਾਣਾ ਸਦਰ ਰਾਜਪੁਰਾ, ਜੋਕਿ ਪਲਾਈਵੁਡ ਫੈਕਟਰੀ ‘ਚ ਸੇਲ-ਪ੍ਰਚੇਜ ਦਾ ਕੰਮ ਕਰਦਾ ਹੈ ਅਤੇ ਇਸ ਦੀ 12ਵੀਂ ਪਾਸ ਪਤਨੀ ਅਰਸ਼ਪ੍ਰੀਤ ਕੌਰ ਉਰਫ ਪ੍ਰਿਆ ਵਜੋਂ ਹੋਈ।

ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਨੂੰ 30 ਅਗਸਤ ਨੂੰ ਥਾਣਾ ਸਬਜ਼ੀ ਮੰਡੀ ਦੀ ਇੰਚਾਰਜ ਐਸ.ਆਈ. ਪ੍ਰਿਆਂਸ਼ੂ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਇਕ ਸੋਨੇ ਦੀ ਚੈਨ, ਇਕ ਸੋਨੇ ਦਾ ਕੜਾ, ਇਕ ਸੋਨੇ ਦਾ ਬ੍ਰੈਸਲੈਟ ਤੇ ਇਕ ਲੈਪਟਾਪ ਬਰਾਮਦ ਕੀਤਾ ਗਿਆ।

ਐਸ.ਐਸ.ਪੀ. ਨੇ ਦੱਸਿਆ ਕਿ ਇਸ ਜੋੜੇ ਨੇ ਕਾਫ਼ੀ ਸਮੇਂ ਤੋਂ ਪਟਿਆਲਾ ਦੇ ਵੱਖ-ਵੱਖ ਜਿਉਲਰਜ ਨਾਲ ਠੱਗੀ ਮਾਰੀ ਸੀ। ਇਨ੍ਹਾਂ ਮਾਮਲਿਆਂ ਦੀ ਪੜਤਾਲ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ ਦੀ ਅਗਵਾਈ ਅਤੇ ਡੀ.ਐਸ.ਪੀ. ਸਿਟੀ-1 ਹੇਮੰਤ ਸਰਮਾ ਦੀ ਦੇਖ-ਰੇਖ ਹੇਠ ਐਸ.ਆਈ. ਪ੍ਰਿਯਾਂਸ਼ੂ ਸਿੰਘ ਵੱਲੋਂ ਡੁੰਘਾਈ ਨਾਲ ਸਾਰੇ ਤਕਨੀਕੀ ਪੱਖਾਂ ਨੂੰ ਵਾਚਕੇ ਕੀਤੀ ਗਈ।

ਡਾ. ਗਰਗ ਨੇ ਦੱਸਿਆ ਕਿ ਇਸ ਤਰ੍ਹਾਂ ਇਸ ਜੋੜੇ ਵੱਲੋਂ, ਜੋ ਠੱਗੀਆਂ ਮੰਨੀਆਂ ਗਈਆਂ ਹਨ, ਉਨ੍ਹਾਂ ‘ਚ ਰਾਮ ਸਿੰਘ, ਮੋਹਨ ਸਿੰਘ ਜਵੈਲਰਜ ਸਰਹਿੰਦੀ ਬਜਾਰ ਪਟਿਆਲਾ ਨਾਲ ਇਕ ਸੋਨੇ ਦੇ ਕੜੇ ਦੀ ਠੱਗੀ, ਇਸ਼ਾਨ ਜਵੈਲਰਜ ਰਾਜਪੁਰਾ ਨਾਲ ਇਕ ਸੋਨੇ ਦੀ ਚੈਨ ਤੇ ਇਕ ਸੋਨੇ ਦੇ ਬ੍ਰੈਸਲੈਟ ਦੀ ਠੱਗੀ, ਸ਼ਿਵ ਸ਼ਕਤੀ ਜਵੈਲਰਜ ਰਾਜਪੁਰਾ ਨਾਲ ਇਕ ਸੋਨੇ ਦੀ ਚੈਨ ਦੀ ਠੱਗੀ ਅਤੇ ਮੋਨੂੰ ਟੈਲੀਕਾਮ ਬਾਈਪਾਸ ਰਾਜਪੁਰਾ ਨਾਲ ਲੈਪਟਾਪ ਦੀ ਠੱਗੀ ਸ਼ਾਮਲ ਹੈ।

ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਮਿਤੀ 21 ਅਗਸਤ 2021 ਨੂੰ ਦਵਿੰਦਰਪਾਲ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਨਿਹਾਲ ਬਾਗ ਪਟਿਆਲਾ ਦੀ ਇਤਲਾਹ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਕੋਲੋਂ ਮੋਬਾਇਲ ਫੋਨ ‘ਤੇ ਸੋਨੇ ਦੇ ਗਹਿਣੇ ਮੰਗਵਾ ਕੇ ਉਸ ਨਾਲ ਠੱਗੀ ਮਾਰੀ ਹੈ।ਇਸ ਦੇ ਅਧਾਰ ‘ਤੇ ਮੁਕੱਦਮਾ ਨੰਬਰ 313, ਆਈ.ਪੀ.ਸੀ. ਦੀਆਂ ਧਾਰਾਵਾਂ 419, 420, 120-ਬੀ ਤਹਿਤ ਮਿਤੀ 21/08/2021 ਨੂੰ ਥਾਣਾ ਕੋਤਵਾਲੀ ਵਿਖੇ ਦਰਜ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੁੱਖਾ ਸਿੰਘ, ਸੁਨਿਆਰਿਆਂ ਨੂੰ ਠੱਗਣ ਲਈ ਆਪਣਾ ਪਲਾਈਵੁੱਡ ਦਾ ਬਿਜਨੈਸ ਦੱਸਕੇ, ਸੁਨਿਆਰਿਆਂ ਨੂੰ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਤੋਹਫ਼ੇ ‘ਚ ਗਹਿਣੇ ਦੇਣ ਦੇ ਦੇ ਨਾਮ ‘ਤੇ ਫੋਨ ਕਰਦਾ ਸੀ, ਜਿਸ ਦਾ ਮੋੋਬਾਇਲ ਨੰਬਰ ਵੀ ਟਰੂ ਕਾਲਰ ‘ਤੇ ਗਣੇਸ਼ ਪਲਾਈਵੁੱਡ ਦਾ ਨਾਮ ਸ਼ੋਅ ਕਰਦਾ ਸੀ, ਅਤੇ ਇਹ ਸਮਾਨ ਦੁਕਾਨ ਦੇ ਪਤੇ ‘ਤੇ ਮੰਗਵਾਉਦਾ ਸੀ।

ਬਾਅਦ ਵਿੱਚ ਆਪਣੀ ਜਗ੍ਹਾ ਕਿਸੇ ਭੀੜ ਭੜੱਕੇ ਵਾਲੀ ਦੱਸ ਦਿੰਦਾ ਸੀ ਅਤੇ ਇਸ ਦੀ ਪਤਨੀ ਜਿਉਲਰੀ ਲੈ ਲੈਂਦੀ ਸੀ ਅਤੇ ਸੁਨਿਆਰੇ ਨੂੰ ਕਿਹਾ ਜਾਂਦਾ ਕਿ ਅਦਾਇਗੀ ਉਨ੍ਹਾਂ ਦੇ ਪਲਾਈਵੁੱਡ ਸ਼ੋਅ ਰੂਮ ‘ਤੇ ਆ ਕੇ ਲੈ ਲਵੋ, ਜਦੋ ਇਸ ਦੀ ਦੱਸੀ ਜਗ੍ਹਾ ਪਰ ਬਿੱਲ ਦੀ ਪੇਮੈਂਟ ਲੈਣ ਜਾਇਆ ਜਾਂਦਾ ਤਾਂ ਇਹ ਉਥੇ ਨਹੀ ਮਿਲਦੇ ਸਨ ਅਤੇ ਆਪਣਾ ਫੋਨ ਨੰਬਰ ਵੀ ਬੰਦ ਕਰ ਲੈਂਦੇ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਨੂੰ ਵੀ ਅਦਾਲਤ ‘ਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION