27.1 C
Delhi
Saturday, April 27, 2024
spot_img
spot_img

ਮੋਦੀ ਪੰਜਾਬ ਦਾ 6800 ਕਰੋੜ ਰੁਪਏ ਦਾ ਜੀ.ਐਸ.ਟੀ. ਬਕਾਇਆ ਤੁਰੰਤ ਜਾਰੀ ਕਰਨ: ਸੁਖ਼ਪਾਲ ਖ਼ਹਿਰਾ

ਚੰਡੀਗੜ੍ਹ, 9 ਅਪ੍ਰੈਲ, 2020 –

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਕੋਲ ਪੰਜਾਬ ਦੇ ਜੀ.ਐਸ.ਟੀ ਦੇ ਬਕਾਇਆ ਖੜੇ ਲਗਭਗ 6800 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ।

ਖਹਿਰਾ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵੀ ਭੁੱਖ, ਮੈਡੀਕਲ ਰਾਹਤ ਅਤੇ ਹੋਰ ਜਰੂਰੀ ਵਸਤਾਂ ਦੀ ਕਿੱਲਤ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਕਰਫਿਊ ਕਾਰਨ 18 ਦਿਨਾਂ ਤੋਂ ਘਰ ਵਿੱਚ ਬੰਦ ਗਰੀਬ ਲੋੜਵੰਦ ਦਿਹਾੜੀਦਾਰਾਂ ਅਤੇ ਹੋਰਨਾਂ ਸਵੈ ਰੋਜਗਾਰ ਕਰਨ ਵਾਲੇ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਸਾਨੂੰ ਪੈਸੇ ਦੀ ਸਖਤ ਜਰੂਰਤ ਹੈ।

ਉਹਨਾਂ ਕਿਹਾ ਕਿ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਝੇਲ ਰਹੇ ਪੰਜਾਬ ਵਰਗੇ ਸੂਬੇ ਦੇ ਹੱਕੀ ਪੈਸੇ ਨੂੰ ਰੋਕ ਕੇ ਰੱਖਣ ਦਾ ਕੋਈ ਜਾਇਜ ਤਰਕ ਨਹੀਂ ਹੈ।

ਖਹਿਰਾ ਨੇ ਕਿਹਾ ਕਿ ਸੰਨ 2004 ਤੋਂ ਗੁਆਂਢੀ ਪਹਾੜੀ ਸੂਬਿਆਂ ਨੂੰ ਵੱਡੇ ਟੈਕਸ ਹੋਲੀਡੇ ਪੈਕਜ ਦੇ ਕੇ ਸੂਬੇ ਨਾਲ ਭਾਰੀ ਵਿਤਕਰਾ ਕੀਤੇ ਜਾਣ ਕਾਰਨ ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਤਬਾਹ ਹੋਣ ਕੰਢੇ ਹੈ। ਉਹਨਾਂ ਕਿਹਾ ਕਿ ਪੰਜਾਬ ਵਰਗਾ ਸਰਹੱਦੀ ਲੈਂਡ ਲੋਕ ਸੂਬਾ ਜਿਸਦੇ ਕੋਲ ਕੋਈ ਸਮੁੰਦਰੀ ਬੰਦਰਗਾਹ ਨਹੀਂ ਹੈ, ਵੱਡੇ ਟੈਕਸ ਰਾਹਤ ਵਾਲੇ ਪਹਾੜੀ ਸੂਬਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ।

ਇਸ ਵੱਡੇ ਪੱਖਪਾਤ ਲਈ ਖਹਿਰਾ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੋਨਾਂ ਨੂੰ ਬਰਾਬਰ ਦਾ ਜਿੰਮੇਵਾਰ ਠਹਰਾਇਆ ਕਿਉਂਕਿ 2004 ਤੋਂ ਹੁਣ ਤੱਕ ਕੇਂਦਰ ਵਿੱਚ ਐਨ.ਡੀ.ਏ ਅਤੇ ਯੂ.ਪੀ.ਏ ਦੋਨਾਂ ਨੇ ਹੀ ਰਾਜ ਕੀਤਾ ਹੈ।

ਕੇਂਦਰ ਵੱਲੋਂ ਪੰਜਾਬ ਨੂੰ ਜੀ.ਐਸ.ਟੀ ਬਕਾਇਆ ਦੇਣ ਤੋਂ ਇਨਕਾਰੀ ਹੋਣ ਉੱਪਰ ਮੂਕ ਦਰਸ਼ਕ ਬਣੇ ਅਕਾਲੀ ਦਲ ਅਤੇ ਸੁਖਬੀਰ ਬਾਦਲ ਦੀ ਖਹਿਰਾ ਨੇ ਨਿੰਦਿਆ ਕੀਤੀ ਜਦੋ ਕਿ ਮੋਦੀ ਸਰਕਾਰ ਵਿੱਚ ਉਸ ਦੀ ਪਤਨੀ ਹਰਸਿਮਰਤ ਕੋਰ ਬਾਦਲ ਕੈਬਿਨਟ ਮੰਤਰੀ ਹੈ। ਖਹਿਰਾ ਨੇ ਕਿਹਾ ਕਿ ਬਿਨਾਂ ਦੇਰੀ ਕੀਤੇ ਉਕਤ ਬਕਾਇਆ ਜਾਰੀ ਕੀਤੇ ਜਾਣ ਲਈ ਉਹ ਕੈਬਿਨਟ ਵਿੱਚ ਤਾਂ ਅਵਾਜ ਉਠਾ ਸਕਦੇ ਹਨ।

ਵਿਧਾਨ ਸਭਾ ਵਿੱਚ ਜੀ.ਐਸ.ਟੀ ਬਿੱਲ ਪਾਸ ਕੀਤੇ ਜਾਣ ਸਮੇਂ ਉਹਨਾਂ ਦੀਆਂ ਬੇਨਤੀਆਂ ਨੂੰ ਅਣਗੋਲੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਖਹਿਰਾ ਨੇ ਨਿੰਦਿਆ ਕੀਤੀ ਜਦ ਉਹਨਾਂ ਨੇ ਕਿਹਾ ਸੀ ਕਿ “ਇੱਕ ਦੇਸ਼ ਇੱਕ ਟੈਕਸ” ਦੀ ਥਿਊਰੀ ਸੂਬਿਆਂ ਦੀ ਅਰਥਿਕ ਖੁਦਮੁਖਤਿਆਰੀ ਨੂੰ ਖਤਮ ਕਰਕੇ ਉਹਨਾਂ ਨੂੰ ਮਿਊਸੀਂਪਲਟੀਆਂ ਬਣਾ ਦੇਵੇਗੀ। ਖਹਿਰਾ ਨੇ ਕਿਹਾ ਕਿ ਜੇਕਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਸਲਾਹ ਮੰਨੀ ਹੁੰਦੀ ਤਾਂ ਅੱਜ ਸਾਨੂੰ ਆਪਣੇ ਹੀ ਟੈਕਸ ਦੇ ਪੈਸੇ ਲਈ ਕੇਂਦਰ ਅੱਗੇ ਹੱਥ ਨਾ ਫੈਲਾਣਾ ਪੈਂਦਾ।

ਖਹਿਰਾ ਨੇ ਕਿਹਾ ਕਿ ਅਜਿਹੇ ਨੈਸ਼ਨਲ ਟੈਕਸ ਵੱਲੋਂ ਸੂਬਿਆਂ ਦੀ ਖੁਦਮੁਖਤਿਆਰੀ ਨੂੰ ਹੋਣ ਵਾਲੇ ਨੁਕਸਾਨ ਅਤੇ ਸੱਚੇ ਫੈਡਰਲ ਢਾਂਚੇ ਦੇ ਹੋਣ ਵਾਲੇ ਕਤਲ ਨੂੰ ਭਾਂਪਦੇ ਹੋਏ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਨੇ ਆਪਣੇ ਸੂਬਿਆਂ ਦੀ ਖੁਦਮਖਤਿਆਰੀ ਨੁੰ ਬਚਾਉਣ ਲਈ ਜੀ.ਐਸ.ਟੀ ਲਾਗੂ ਨਹੀਂ ਕੀਤੀ।

ਕੇਂਦਰੀ ਜੀ.ਐਸ.ਟੀ ਸਿਸਟਮ ਖਿਲਾਫ ਸੂਬੇ ਦੇ ਆਗੂਆਂ ਨੂੰ ਅਵਾਜ ਉਠਾਉਣ ਲਈ ਆਖਦੇ ਹੋਏ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗ ਕੀਤੀ ਕਿ ਉਹ ਨਾ ਸਿਰਫ ਪੰਜਾਬ ਬਲਕਿ ਹੋਰਨਾਂ ਸੂਬਿਆਂ ਦੇ ਵੀ ਜੀ.ਐਸ.ਟੀ ਬਕਾਇਆ ਤੁਰੰਤ ਜਾਰੀ ਕਰ ਦੇਣ ਤਾਂ ਕਿ ਉਹਨਾਂ ਵੱਲੋਂ ਥੋਪੇ ਗਏ ਲੋਕ ਡਾਊਨ ਦੋਰਾਨ ਲੋੜਵੰਦ ਗਰੀਬ ਭਾਰਤੀਆਂ ਦੀ ਮਦਦ ਕੀਤੀ ਜਾ ਸਕੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION