40.1 C
Delhi
Tuesday, May 21, 2024
spot_img
spot_img

ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਐਸ.ਓ.ਪੀ ਜਾਰੀ ਕੀਤੇ

ਯੈੱਸ ਪੰਜਾਬ
ਚੰਡੀਗੜ੍ਹ, 16 ਫਰਵਰੀ, 2022 –
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਜਾਰੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਰਾਜੂ ਨੇ ਦੱਸਿਆ ਕਿ ਸਮੂਹ ਜਿ਼ਲ੍ਹਾ ਚੋਣ ਅਫ਼ਸਰਾਂ-ਕਮ-ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਪੋਲਿੰਗ ਅਮਲੇ ਦੀ ਤੀਸਰੀ ਰੈਂਡਮਾਈਜ਼ੇਸ਼ਨ, ਪੋਲਿੰਗ ਪਾਰਟੀ ਬਣਾਉਣ ਸਬੰਧੀ ਸਰਟੀਫਿਕੇਟ, ਪੋਲਿੰਗ ਪਾਰਟੀਆਂ ਲਈ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ, ਮਾਈਕਰੋ-ਆਬਜ਼ਰਵਰਾਂ ਦੀ ਤਾਇਨਾਤੀ ,ਵੀਡੀਓ ਕੈਮਰੇ, ਸਟਿਲ ਕੈਮਰੇ, ਪੋਲਿੰਗ ਸਟੇਸ਼ਨਾਂ `ਤੇ ਵੈਬਕਾਸਟਿੰਗ ਲਈ ਲੋੜੀਂਦੇ ਪ੍ਰਬੰਧ ਕਰਨ।।

ਉਨ੍ਹਾਂ ਨੇ ਚੋਣ ਅਮਲੇ, ਸੈਕਟਰ ਅਫਸਰਾਂ, ਈਵੀਐਮ ਪ੍ਰਬੰਧਨ ਨੂੰ ਸਿਖਲਾਈ ਦੇਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਚੋਣ ਖਰਚਾ ਨਿਗਰਾਨ ਟੀਮ ਜਿਵੇਂ ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ), ਸਟੈਟਿਕ ਸਰਵੇਲੈਂਸ ਟੀਮਾਂ (ਐਸ.ਐਸ.ਟੀ), ਵੀਡੀਓ ਨਿਗਰਾਨ ਟੀਮਾਂ (ਵੀਐਸਟੀ), ਵੀਡੀਓ ਦੇਖਣ ਵਾਲੀ ਟੀਮ (ਵੀਵੀਟੀਜ਼), ਆਬਕਾਰੀ ਨਿਗਰਾਨੀ ਟੀਮ (ਈਐਮਸੀ), ,ਐਮਸੀਐਮਸੀ ,ਡੀ.ਸੀ.ਐਮ.ਸੀ., ਲੇਖਾ ਟੀਮ ਅਤੇ 24 ਘੰਟੇ ਜਿ਼ਲ੍ਹਾ ਈਈਐਮ ਟੀਮ, ਪਿਛਲੇ 72 ਘੰਟਿਆਂ ਦੌਰਾਨ ਕੰਟਰੋਲ ਰੂਮ ਆਦਿ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ।

ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਫਲਾਇੰਗ ਸਕੁਐਡਜ਼ (ਐਫਐਸ) ਅਤੇ ਸਟੈਟਿਕ ਸਰਵੇਲੈਂਸ ਟੀਮਾਂ , ਬੂਥ ਲੈਵਲ ਜਾਗਰੂਕਤਾ ਸਮੂਹ ਤੋਂ ਸਹਾਇਤਾ, ਖਰਚੇ ਦੀ ਨਿਗਰਾਨੀ ਲਈ ਵਿਸ਼ੇਸ਼ ਫੋਕਸ ਦੇ ਖੇਤਰ ਦੀ ਨਿਗਰਾਨੀ ਵਿੱਚ ਤੇਜ਼ੀ ਲਿਆਉਣ ਲਈ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਹਨ ਦੀ ਇਜਾਜ਼ਤ ਸਬੰਧੀ ਨਿਰਦੇਸ਼ ਦੇਣ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ `ਤੇ ਘੱਟੋ-ਘੱਟ ਸਹੂਲਤਾਂ ਯਕੀਨੀ ਬਣਾਉਣ ਅਤੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਵੋਟਰ ਸਿੱਖਿਆ ਕੈਂਪ ਲਗਾਏ ਜਾਣੇ ਚਾਹੀਦੇ ਹਨ।

ਵਧੀਕ ਡਾਇਰੈਕਟਰ ਜਨਰਲ ਪੁਲਿਸ-ਕਮ-ਸਟੇਟ ਪੁਲਿਸ ਨੋਡਲ ਅਫ਼ਸਰ (ਏਡੀਜੀਪੀ-ਐਸਪੀਐਨਓ) ਨੂੰ ਸੀਏਪੀਐਫ ਅਤੇ ਹੋਰ ਸੁਰੱਖਿਆ ਦੀ ਸਰਵੋਤਮ ਵਰਤੋਂ ਬਾਰੇ ਵਾਧੂ ਨਿਰਦੇਸ਼ ਵੀੇ ਦਿੱਤੇ ਗਏ ਹਨ।

ਮੁੱਖ ਚੋਣ ਅਧਿਕਾਰੀ ਡਾ: ਰਾਜੂ ਨੇ ਸੁਰੱਖਿਆ ਅਥਾਰਟੀਆਂ ਨੂੰ ਆਖਰੀ 72 ਘੰਟਿਆਂ ਲਈ ਅਗਾਊਂ ਪੁਲਿਸ ਤਾਇਨਾਤੀ ਯੋਜਨਾ, ਫਲਾਇੰਗ ਸਕੁਐਡਜ਼ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਦੁਆਰਾ ਮੁਸਤੈਦ ਨਿਗਰਾਨੀ,ਖਰਚਾ ਨਿਗਰਾਨੀ ਕਾਨੂੰਨ ਅਤੇ ਵਿਵਸਥਾ/ਸੁਰੱਖਿਆ ਪ੍ਰਬੰਧਾਂ/ਸੀਏਪੀਐਫ ਅਤੇ ਧਨ ਸ਼ਕਤੀ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਯਤਨਾਂ ਦੇ ਨਿਰਦੇਸ਼ ਦਿੱਤੇ। ਡਾ. ਰਾਜੂ ਨੇ ਉਨ੍ਹਾਂ ਨੂੰ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਤੋਂ ਪੋਲਿੰਗ ਸਟੇਸ਼ਨਾਂ/ਸਥਾਨਾਂ ਦੀ ਵਰੀ ਲਿਸਟ ਪ੍ਰਾਪਤ ਕਰਨ ਤੋਂ ਇਲਾਵਾ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਚੈਕਿੰਗ ਅਤੇ ਨਾਕਿਆਂ ਦੀ ਸਥਾਪਨਾ ਅਤੇ ਹਥਿਆਰਾਂ ਅਤੇ ਵਿਸਫੋਟਕਾਂ `ਤੇ ਚੌਕਸੀ ਰੱਖਣ ਲਈ ਵੀ ਕਿਹਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION