30.1 C
Delhi
Saturday, April 27, 2024
spot_img
spot_img

ਮਿਲਟਰੀ ਲਿਟਰੇਚਰ ਕਾਰਨੀਵਾਲ ਦੇ ਅਖ਼ੀਰਲੇ ਦਿਨ ਹਥਿਆਰਾਂ ਦੀ ਪ੍ਰਦਰਸ਼ਨੀ, ਇਕੁਈਟੇਸ਼ਨ ਟੈਟੂ ਅਤੇ 4*4 ਆਫ ਰੋਡਰਜ਼ ਨੇ ਦਰਸ਼ਕਾਂ ਨੂੰ ਕੀਲਿਆ

ਚੰਡੀਗੜ੍ਹ, 1 ਦਸੰਬਰ, 2019:

ਫੌਜ ਦੇ ਘੋੜ ਸਵਾਰਾਂ ਤੇ ਮਾਹਰ 4*4 ਆਫ ਰੋਡਰਜ਼ ਦੀਆਂ ਰੌਚਕ ਪੇਸ਼ਕਾਰੀਆਂ ਨੇ ਮਿਲਟਰੀ ਕਾਰਨੀਵਾਲ ਦੇ ਅਖੀਰਲੇ ਦਿਨ ਸਰੋਤਿਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ। ਇਸ ਕਾਰਨੀਵਾਲ ਨੇ 13 ਤੋਂ 15 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਤੀਜੇ ਮਿਲਟਰੀ ਲਿਟਰੇਚ ਫੈਸਟੀਵਲ ਲਈ ਵੀ ਸਰੋਤਿਆਂ ਦੀ ਉਤਸੁਕਤਾ ਸਿਖ਼ਰਾਂ ਤੇ ਪਹੁੰਚਾ ਦਿੱਤੀ।

ਤਿੰਨ ਰੋਜ਼ਾ ਸਾਲਾਨਾ ਸਮਾਰੋਹ ਵਾਲਾ ਮਿਲਟਰੀ ਲਿਟਰੇਚਰ ਫੈਸਟੀਵਲ ਸਾਡੀ ਫੌਜ ਦੇ ਵਿਭਿੰਨ ਮਾਰਸ਼ਲ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਸਰਬੋਤਮ ਨਜ਼ਰੀਏ ‘ਤੇ ਚਾਨਣਾ ਪਾਵੇਗਾ ਅਤੇ ਰਾਸ਼ਟਰੀ ਅਤੇ ਖੇਤਰੀ ਮਹੱਤਤਾ ਦੇ ਮੁੱਦਿਆਂ ‘ਤੇ ਸਾਹਿਤਕ ਵਿਚਾਰਾਂ ਲਈ ਇੱਕ ਮੰਚ ਪ੍ਰਦਾਨ ਕਰੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੇ ਪੱਛਮੀ ਕਮਾਂਡ ਦੇ ਸਹਿਯੋਗ ਦੀ ਸਾਂਝੀ ਪਹਿਲਕਦਮੀ ਵਜੋਂ ਸ਼ੁਰੂ ਕੀਤੇ ਐਮ.ਐਲ.ਐਫ ਨੇ ਨੌਜਵਾਨਾਂ ਵਿੱਚ ਭਾਈਚਾਰਾ, ਬਹਾਦਰੀ, ਲੀਡਰਸ਼ਿਪ ਅਤੇ ਅਖੰਡਤਾ ਦੇ ਮੁੱਢਲੇ ਸੈਨਿਕ ਗੁਣਾਂ ਨੂੰ ਸਫਲਤਾਪੂਰਵਕ ਉਤਸ਼ਾਹਤ ਕਰਦਿਆਂ ਇਸ ਖੇਤਰ ਵਿੱਚ ਲਗਾਤਾਰ ਵਿਆਪਕ ਹਾਜ਼ਰੀ ਹਾਸਲ ਕੀਤੀ ਹੈ। ਪਿਛਲੇ ਸਾਲ 65,000 ਤੋਂ ਵੱਧ ਦਰਸ਼ਕਾਂ ਨੇ ਹਾਜ਼ਰੀ ਲਵਾਈ ਸੀ ਜਿਸ ਵਿੱਚ 500 ਪ੍ਰਤੀਸ਼ਤ ਵਾਧਾ ਦੇਖਣ ਨੂੰ ਮਿਲਿਆ ਸੀ।

ਇੱਥੇ ਰਾਜਿੰਦਰ ਪਾਰਕ ਗਰਾਊਂਡ ਵਿਖੇ ਇਕੁਈਟੇਸ਼ਨ ਟੈਟੂ ਦੌਰਾਨ ਘੋੜਿਆਂ ਤੇ ਘੋੜ-ਸਵਾਰਾਂ ਦੇ ਆਪਸੀ ਤਾਲਮੇਲ ਨੇ ਦਰਸ਼ਕਾਂ ਨਾਲ ਭਰੇ ਅਖਾੜੇ ਵਿੱਚ ਲੋਕਾਂ ਦੀਆਂ ਧੜਕਣਾਂ ਵਧਾ ਦਿੱਤੀਆਂ। ਫੌਜ, ਪੰਜਾਬ ਆਰਮਡ ਪੁਲਿਸ (ਪੀਏਪੀ) ਅਤੇ ਸਿਟੀ ਕਲੱਬ ਦੇ ਜਵਾਨਾਂ ਨੇ ਲੋਕਾਂ ਦਾ ਰੋਮਾਂਚਕ ਉਤਸ਼ਾਹ ਸ਼ਿਖਰਾਂ ਤੇ ਪਹੁੰਚਾ ਦਿੱਤਾ । ਮੁੱਖ ਮਹਿਮਾਨ ਨੂੰ ਸਲਿਊਟ ਕਰਨ ਤੋਂ ਬਾਅਦ ਬੜੇ ਹੀ ਦਿਲ-ਖਿੱਚਵੇਂ ਅੰਦਾਜ਼ ਵਿੱਚ ਕੀਤੀ ਪਰੇਡ ਲਈ ਨਾਇਬ ਸੂਬੇਦਾਰ ਕਮਲ ਸਿੰਘ ਦੀ ਅਗਵਾਈ ਵਾਲੀ ਫੌਜ ਦੀ ਟੁਕੜੀ ਦਾ ਲੋਕਾਂ ਨੇ ਖੜ੍ਹੇ ਹੋ ਕੇ ਹੌਸਲਾ ਵਧਾਇਆ।

ਆਦਿੱਤਿਆ ਚਾਹਲ ਦੇ ਆਪਣੇ ਟਰੇਂਡ ਘੋੜੇ ਫਾਰਗੋ ਅਤੇ ਫਾਰੂਕ ਨੇ ਬੜੀ ਦਲੇਰੀ ਅਤੇ ਝੰਜੋੜਣ ਵਾਲਿਆਂ ਅੜਿੱਕਿਆਂ ਨੂੰ ਪਾਰ ਕੀਤਾ। ਬੜੀ ਰੌਚਕ ਟਰਿੱਕ ਜੰਪਿੰਗ ਨਾਲ ਦਰਸ਼ਕਾਂ ਨੂੰ ਰੌਚਕਤਾ ਨਾਲ ਭਰ ਦਿੱਤਾ।

ਛੇ- ਬਾਰ ਦੀ ਸ਼ੋਅ ਜੰਪਿੰਗ ਦੌਰਾਨ ਸਭ ਤੋਂ ਛੋਟੀ ਅਤੇ ਇਕਲੌਤੀ ਔਰਤ ਘੋੜ-ਸਵਾਰ ਸੁਹਾਨੀ ਜਾਮਵਾਲ ਸਭ ਦੀਆਂ ਅੱਖਾਂ ਦੀ ਰੌਣਕ ਬਣੀ, ਜਿਸ ਨੇ ਫੁਰਤੀ, ਦਿਲੇਰੀ ਤੇ ਕੁਸ਼ਲਤਾ ਨਾਲ ਆਪਣੇ ਘੋੜੇ ਨੂੰ ਸਾਰੇ ਅੜਿੱਕੇ ਪਾਰ ਕਰਵਾਏ ਅਤੇ ਪ੍ਰਸ਼ੰਸਕਾਂ ਨੂੰ ਪ੍ਰਸੰਨ- ਚਿੱਤ ਕਰਕੇ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ।

ਕਾਰਨੀਵਲ ਫਿਨਾਲੇ ਵਿਚ 4*4 ਜੀਪ ਅਤੇ ਬਾਈਕ ਆਫ-ਰੋਡਰਾਂ ਦੇ ਦਿਲੇਰਾਨਾ ਅਭਿਆਸਾਂ ਜਿਵੇਂ ਸਲੱਸ਼ ਪਿੱਟਜ਼, ਐਕਸਲ ਬ੍ਰੇਕਰ ਅਤੇ ਸਮਾਲ ਮੈਨ ਮੇਡ ਡਿਚਿਜ਼ ਆਦਿ ਦੀ ਹੈਰਤ-ਅੰਗੇਜ਼ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਕੀਲ ਛੱਡਿਆ।

ਪੁਲਾਰਿਸ, ਫੋਰਸ ਗੋਰਖਾ, ਥਾਰਸ, ਐਮ ਐਮ 550 ਜਿਪਸੀਜ਼ ਅਤੇ ਬੋਲੇਰੋਜ਼ ਨੂੰ ਦੌੜਾਉਂਦਿਆਂ ਨੌਜਵਾਨ ਡਰਾਈਵਰਾਂ ਨੇ ਹਿੰਮਤ, ਸ਼ਕਤੀ, ਸੰਤੋਖ ਤੇ ਦਿਲੇਰੀ ਦਾ ਪ੍ਰਦਰਸ਼ਨ ਕੀਤਾ ਅਤੇ ਸੁਹਿਰਦ ਫੌਜੀ ਭਾਵਨਾ ਨੂੰ ਦਰਸਾਇਆ। ਆਰਮੀ ਐਡਵੈਂਚਰ ਸੈੱਲ ਦੀ ਸਹਾਇਤਾ ਨਾਲ ਅੱਜ ਕਰਵਾਏ ਗਏ ਸਮਾਗਮਾਂ ਦਾ ਉਦੇਸ਼ ਨੌਜਵਾਨਾਂ ਨੂੰ ਰੱਖਿਆ ਬਲਾਂ ਵੱਲ ਆਕਰਸ਼ਤ ਕਰਨ ਦੇ ਇੱਕ ਵੱਡੇ ਟੀਚੇ ਨਾਲ ਫੌਜ ਦੀ ਆਫ-ਰੋਡਿੰਗ ਮਹਾਰਤ ਨੂੰ ਪ੍ਰਦਰਸ਼ਤ ਕਰਨਾ ਸੀ ।

ਹਥਿਆਰਾਂ ਤੇ ਤੋਪਾਂ ਦੀ ਪ੍ਰਦਰਸ਼ਨੀ ਬਖਤਰਬੰਦ ਅਤੇ ਭਾਰਤੀ ਹਥਿਆਰਬੰਦ ਸੇਨਾਵਾਂ ਦੀ ਇੰਜਨੀਅਰਿੰਗ ਨੂੰ ਪੇਸ਼ ਕਰਦੇ ਹੋਏ ਆਟੋਮੈਟਿਕ ਗਰਨੇਡ ਲਾਂਚਰ, ਆਈ.ਐਨ.ਐਸ.ਏ.ਐਸ. ਰਾਈਫਲਾਂ ਅਤੇ ਪੁਲ ਬਣਾਉਣ ਵਾਲ ਪੈਨਟੂਨ ਮੁਸ਼ਤਵਾ ਸੁਪਰਨੋਵਾ ਅਤੇ ਐਂਟੀ ਏਅਰ ਕਰਾਫਟ ਐਲ 70 ਗੰਨ ਨੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਵਿੱਚ ਖਿੱਚ ਪੈਦਾ ਕੀਤੀ ਤੇ ਦੇਸ਼ ਪ੍ਰਤੀ ਮਾਣ ਮਹਿਸੂਸ ਕਰਵਾਇਆ।

ਆਪਣੀਆਂ ਸੇਨਾਵਾਂ ਵਲੋਂ ਕਿਸੇ ਵੀ ਕਿਸਮ ਦੇ ਰਸਾਇਣਿਕ ਅਤੇ ਜੀਵਕ ਹਮਲੇ ਵਿਰੁੱਧ ਆਧੁਨਿਕ ਤਕਨਾਲੋਜੀ ਅਤੇ ਬਚਾਓ ਲਈ ਕੀਤੀਆਂ ਗਈਆਂ ਤਿਆਰੀਆਂ ਨੂੰ ਵੀ ਉਜਾਗਰ ਕੀਤਾ ਗਿਆ ਜਿਸ ਵਿਚ ਇੰਟੀਗਰੇਟਡ ਡੀ.ਆਰ.ਡੀ ਵਲੋਂ ਬਣਾਏ ਗਏ ਅਤੇ ਇਨਲੈਂਡ ਪ੍ਰੋਟੈਕਸ਼ਨ ਇਕਊਪਮੈਂਟ ਸ਼ਾਮਲ ਹਨ।

ਇਸ ਤੋਂ ਇਲਾਵਾ ਵਿਭਿੰਨ ਆਰਮੀ ਡੋਗ ਯੂਨਿਟ ਜਿਸ ਵਿਚ ਰੀਮਾਊਂਟ ਵੈਟਨਰੀ ਕਾਰਪਸ ਸੈਂਟਰ ਅਤੇ ਕਾਲੇਜ, ਮੇਰਠ ਅਤੇ ਐਨ.ਐਸ.ਜੀ. ਦੇ ਮਾਹਿਰਾਂ ਵਲੋਂ ਕੀਤੇ ਗਏ ਡਾਗ ਸ਼ੋਅ ਖਿੱਚ ਦਾ ਕੇਂਦਰ ਬਣੇ। ਇਸ ਸ਼ੋਅ ਵਿੱਚ ਟਰੇਂਡ ਕੁੱਤਿਆਂ ਅਤੇ ਉਨ੍ਹਾਂ ਦੇ ਮਾਸਟਰਾਂ ਦੇ ਤਾਲਮੇਲ ਤੇ ਸਮਝ ਨੂੰ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਹੈਰਾਨੀ ਨਾਲ ਭਰ ਦਿੱਤਾ।

ਦਰਸ਼ਕਾਂ ਨੇ ਆਰਮੀ ਵਲੋਂ ਟਰੇਂਡ ਕੀਤੇ ਗਏ ਕੁੱਤਿਆਂ ਦੀ ਹੈਰਤਅੰਗੇਜ਼ ਤਰੀਕੇ ਨਾਲ ਰੁਕਾਵਟਾਂ, ਜੰਪਾਂ ਅਤੇ ਦੀਵਾਰਾਂ ਨੂੰ ਪਾਰ ਕਰਨ ਵਾਲੇ ਕਰਤੱਵਾਂ ਦੀ ਪ੍ਰਸ਼ੰਸਾ ਕੀਤੀ।

ਜਿਸ ਮੌਕੇ ਤੇ ਲੀਡਰ ਕੁੱਤੇ ਵੱਲੋਂ ਮੁੱਖ ਮਹਿਮਾਨ ਨੂੰ ਫੁਲਾਂ ਦੇ ਗੁਲਦਸਤੇ ਨਾਲ ਸਲਿਊਟ ਕੀਤਾ ਗਿਆ ਤਾਂ ਲੋਕਾਂ ਨੇ ਤਾੜੀਆਂ ਦੇ ਨਾਲ ਪ੍ਰਸ਼ੰਸਾ ਕੀਤੀ।

ਟਰੈਕਰ, ਮਾਈਨ ਡਿਟੈਕਸ਼ਨ, ਅਕੈਸਪਲੋਜਿਵ ਡਿਟੈਕਸ਼ਨ, ਗਾਰਡ, ਇਨਫੈਂਟਰੀ ਪੈਟਰੋਲ ਅਤੇ ਬਚਾਅ ਦਸਤੇ, ਹਿਮਸਖਲਨ ਬਚਾਅ ਅਤੇ ਹੋਰ ਬਚਾਅ ਕਾਰਜਾਂ ਵਿੱਚ ਵਿਭਿੰਨ ਕਿਸਮਾਂ ਦੇ ਕੁੱਿਤਆਂ ਨੂੰ ਸ਼ੋਅ ਵਿਚ ਸ਼ਾਮਲ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION