ਅੱਜ-ਨਾਮਾ
ਮਾਰੀ ਜਿੱਦਾਂ ਕਿਰਸਾਨਾਂ ਸੀ ਹਾਕ ਮੀਆਂ,
ਸਾਰਾ ਦੇਸ਼ ਹੀ ਤੁਰ ਪਿਆ ਨਾਲ ਮੀਆਂ।
ਕਰਿਆ ਬੰਦ ਹਰ ਵਰਗ ਸੀ ਕੰਮ-ਧੰਦਾ,
ਬਣ ਗਿਆ ਬੰਦ ਇਹ ਬੇਮਿਸਾਲ ਮੀਆਂ।
ਚਰਚਾ ਇਹੀ ਜਦ ਹੋਈ ਸੰਸਾਰ ਅੰਦਰ,
ਹੋਇਆ ਹਾਕਮਾਂ ਦਾ ਮਾੜਾ ਹਾਲ ਮੀਆਂ।
ਉਨ੍ਹਾਂ ਧਿਰਾਂ ਦੀ ਹੁੰਦੀ ਰਹੀ ਬਹੁਤ ਭੰਡੀ,
ਜੋ ਹਨ ਕੇਂਦਰ ਦੇ ਵਿੱਚ ਭਿਆਲ ਮੀਆਂ।
ਕੁਰਸੀ ਖਾਤਰ ਜੋ ਮੋਦੀ ਦੇ ਮਗਰ ਲੱਗੇ,
ਨਹੀਓਂ ਰਹੇ ਬਹਾਨਾ ਕੋਈ ਘੜਨ ਜੋਗੇ।
ਇਸੇ ਰਾਹੇ ਉਹ ਅਜੇ ਵੀ ਤੁਰੇ ਗਏ ਤਾਂ,
ਰਹਿਣੇ ਪਿੰਡਾਂ ਦੇ ਵਿੱਚ ਨਾ ਵੜਨ ਜੋਗੇ।
-ਤੀਸ ਮਾਰ ਖਾਂ
ਦਸੰਬਰ 09, 2020