27.1 C
Delhi
Saturday, April 27, 2024
spot_img
spot_img

ਮਾਮਲਾ ਦਫ਼ਤਰ ’ਚ ਜਿਨਸੀ ਸ਼ੋਸ਼ਣ ਦਾ: ਕੈਪਟਨ ਅਮਰਿੰਦਰ ਦੇ ਹੁਕਮਾਂ ’ਤੇ ਡਿਪਟੀ ਸਕੱਤਰ ਨੂੰ ਜਬਰੀ ਰਿਟਾਇਰ ਕੀਤਾ

ਚੰਡੀਗੜ੍ਹ, ਜੁਲਾਈ 29, 2020 –

ਪੰਜਾਬ ਸਰਕਾਰ ਵਲੋਂ ਸੈਕਸੁਅਲ ਹਰਾਸ਼ਮੈਂਟ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਉੱਪ ਸਕੱਤਰ ਕਿ੍ਰਸ਼ਨ ਕੁਮਾਰ ਸਿੰਗਲਾ ਨੂੰ ਸਰਕਾਰੀ ਸੇਵਾ ਤੋਂ ਜ਼ਬਰੀ ਸੇਵਾ ਨਿਵਰਿਤ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਅਧਿਕਾਰੀ ਪੰਜਾਬ ਸਿਵਲ ਸਕੱਤਰੇਤ ਵਿੱਚ ਬਤੌਰ ਉੱਪ ਸਕੱਤਰ (ਪਰਖਕਾਲ ਅਧੀਨ) ਤੈਨਾਤ ਸੀ ਅਤੇ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.09.2019 ਤੋਂ ਪਹਿਲੇ ਸਾਲ ਦੇ ਸੇਵਾਕਾਲ ਦੇ ਵਾਧੇ ਤੇ ਚਲ ਰਿਹਾ ਸੀ। ਇਸ ਅਧਿਕਾਰੀ ਵਿਰੁੱਧ ਇਸ ਅਧੀਨ ਤੈਨਾਤ ਮਹਿਲਾ ਸੀਨੀਅਰ ਸਹਾਇਕ ਵਲੋਂ ਸੈਕਸੁਅਲ ਹਰਾਸ਼ਮੈਂਟ ਦੀ ਸ਼ਿਕਾਇਤ ਕੀਤੀ ਗਈ ਸੀ।

ਜਿਸ ਉਪਰੰਤ ਕਰਮਚਾਰਨ ਵਲੋਂ ਅਧਿਕਾਰੀ ਵਿਰੁੱਧ ਸ਼ਿਕਾਇਤ ਲਗਾਏ ਗਏ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਕੱਤਰੇਤ ਪ੍ਰਸ਼ਾਸ਼ਨ ਵਲੋਂ ਸ਼ਿਕਾਇਤ ਦੇ ਮਾਮਲੇ ਨੂੰ ਇਨਟਰਨਲ ਕੰਪਲੇਂਟ ਕਮੇਟੀ ਅਗੇਨਸਟ ਸੈਕਸੁਅਲ ਹਰਾਸ਼ਮੈਂਟ ਆਫ ਵੂਮੈਨ ਨੂੰ ਪੜਤਾਲ ਕਰਨ ਲਈ ਸੋਪਿਆ ਗਿਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕਮੇਟੀ ਵਲੋਂ ਮਿਤੀ 3 ਮਾਰਚ, 2020 ਨੂੰ ਸਕੱਤਰੇਤ ਪ੍ਰਸ਼ਾਸ਼ਨ ਨੂੰ ਰਿਪੋਰਟ ਪੇਸ਼ ਕੀਤੀ ਗਈ Gall Squareਜਿਸ ਵਿੱਚ ਸਬੰਧਤ ਮਹਿਲਾ ਸੀਨੀਅਰ ਸਹਾਇਕ ਵਲੋਂ ਸ਼੍ਰੀ ਕਿ੍ਰਸ਼ਨ ਕੁਮਾਰ ਸਿੰਗਲਾ, ਉੱਪ ਸਕੱਤਰ (ਪਰਖਕਾਲ ਅਧੀਨ) ਵਿਰੁੱਧ ਸ਼ਿਕਾਇਤ ਵਿੱਚ ਲਗਾਏ ਦੋਸ਼ ਸਾਬਿਤ ਹੋਏ।

ਪੇਸ਼ ਕੀਤੀ ਗਈ ਰਿਪੋਰਟ ’ਤੇ ਗੰਭੀਰ ਨੋਟਿਸ ਲੈਂਦੇ ਹੋਏ, ਮੁੱਖ ਮੰਤਰੀ, ਪੰਜਾਬ ਨੇ ਹੁਕਮ ਕੀਤੇ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੋਕਰੀ ਤੋ ਜ਼ਬਰੀ ਸੇਵਾ ਨਿਵਰਿਤ ਕੀਤਾ ਜਾਵੇ। ਇਨ੍ਹਾਂ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਸਕੱਤਰੇਤ ਪ੍ਰਸ਼ਾਸ਼ਨ ਵਲੋਂ ਉੱਪ ਸਕੱਤਰ ਕਿ੍ਰਸ਼ਨ ਕੁਮਾਰ ਸਿੰਗਲਾ ਨੂੰ ਜ਼ਬਰੀ ਸੇਵਾ ਨਿਵਰਿਤ ਕੀਤਾ ਗਿਆ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION