26.7 C
Delhi
Saturday, April 27, 2024
spot_img
spot_img

ਮਾਨਸਾ ਪੁਲਿਸ ਨੇ ਵਹੀਕਲ ਚੋਰ ਗਿਰੋਹ ਦਾ ਭਾਂਡਾ ਭੰਨਿਆਂ, 13 ਵਾਹਨ ਅਤੇ 10 ਮੋਬਾਇਲ ਫ਼ੋਨ ਜ਼ਬਤ, 4 ਗ੍ਰਿਫ਼ਤਾਰੀਆਂ

ਯੈੱਸ ਪੰਜਾਬ
ਮਾਨਸਾ,
ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪਿਛਲੇ ਕੁ¤ਝ ਦਿਨਾਂ ਤੋਂ ਸ਼ਹਿਰ ਮਾਨਸਾ ਵਿੱਚ ਇੱਕ ਗਿਰੋਹ ਵੱਲੋ ਸ਼ਹਿਰੀ ਏਰੀਆ ਵਿੱਚ ਸ਼ਾਮ ਸਮੇਂ ਦੁਕਾਨਦਾਰ ਜੋ ਸ਼ਾਮ ਸਮੇਂ ਉਗਰਾਹੀ ਕਰਨ ਲਈ ਦੁਕਾਨਾਂ ਪਰ ਜਾਂਦੇ ਸਨ, ਉਹਨਾਂ ਦਾ ਪਿੱਛਾ ਕਰਕੇ ਉਹਨਾਂ ਦੇ ਸੱਟ ਮਾਰ ਕੇ ਉਹਨਾਂ ਪਾਸੋਂ ਕੈਸ/ਵਹੀ ਖਾਤੇ ਵਾਲਾ ਬੈਗ ਖੋਹ ਕੇ ਲੈ ਕੇ ਜਾਂਦੇ ਸਨ।

ਅਜਿਹੀਆ ਵਾਰਦਾਤਾਂ ਸ਼ਹਿਰ ਵਿੱਚ ਮਿਤੀ 18—2—21ਨੂੰ ਪਵਨਧੀਰ ਰੇਡੀਮੇਡ ਵਾਲੀ ਗਲੀ ਵਿੱਚੋੋਂ ਜੀਵਨ ਕੁਮਾਰ ਪਾਸੋ ਅਤੇ ਡਿਸਪੋਸਲ ਰੋਡ ਤੇ ਮਿਤੀ 19—02—2021 ਨੂੰ ਸ਼ੁਨੀਲ ਕੁਮਾਰ ਪਾਸੋ ਅਤੇ ਸਿਟੀ—1 ਮਾਨਸਾ ਦੇ ਏਰੀਆ ਵਿੱਚੋੋ ਗਊਸ਼ਾਲ ਦੀ ਬੈਕਸਾਈਡ ਤੇ ਧਰਮਚੰਦ ਪਾਸੋ ਮਿਤੀ 18—02—2021 ਨੂੰ ਸ਼ਾਮ ਦੇ ਸਮੇ ਉਗਰਾਹੀ ਕਰਦੇ ਸਮੇ ਕੈਸ਼ /ਵਹੀ ਖਾਤੇ ਵਾਲੇ ਬੈਗ ਖੋਹ ਕੇ ਸੱਟਾਂ ਮਾਰ ਕੇ ਭੱਜ ਗਏ ਸਨ ਅਤੇ ਸ਼ਹਿਰ ਵਿੱਚ ਹੋ ਰਹੀਆਂ ਮੋਟਰਸਾਇਕਲ ਚੋਰੀ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾ ਹੋ ਰਹੀਆਂ ਸਨ, ਜਿਹਨਾ ਨੂੰ ਹੱਲ ਕਰਨ ਲਈ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਪੀ.ਬੀ.ਆਈ.) ਮਾਨਸਾ ਅਤੇ ਸ੍ਰੀ ਗੁਰਮੀਤ ਸਿੰਘ ਬਰਾੜ ਉਪ ਕਪਤਾਨ ਪੁਲਿਸ ਮਾਨਸਾ ਅਤੇ ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ 2 ਮਾਨਸਾ ਦੀ ਟੀਮ ਗਠਿਤ ਕੀਤੀ ਗਈ। ਜਿਸਨੂੰ ਹਦਾਇਤ ਕੀਤੀ ਗਈ ਕਿ ਉਪਰੋਕਤ ਮਾਮਲਿਆ ਦੀ ਡੂੰਘਾਈ ਨਾਲ ਜਾਂਚ ਕਰਕੇ ਜਲਦੀ ਤੋ ਜਲਦੀ ਟਰੇਸ ਕੀਤਾ ਜਾਵੇ ।

ਜੋ ਉਪਰੋਕਤ ਟੀਮ ਦੀ ਜੇਰ ਅਗਵਾਈ ਹੇਠ ਅਤੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਿਟੀ 2 ਮਾਨਸਾ ਦੀ ਪਲਿਸ ਨੇ ਕਾਰਵਾਈ ਕਰਦਿਆ ਦੋਰਾਨੇ ਨਾਕਾਬੰਦੀ ਬਾਹੱਦ ਲਿੰਕ ਰੋਡ ਨੇੜੇ ਨਹਿਰੂ ਕਾਲਜ ਮਾਨਸਾ ਮਿਤੀ 21—02—2021 ਨੁੰ ਦੋਸ਼ੀ ਪ੍ਰਭਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ ਨੂੰੰ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋ ਮਿਤੀ 6—1—2021 ਨੂੰ ਪ੍ਰੋੋਫੈਸਰ ਕਲੋਨੀ ਵਿੱਚੋ ਚੋਰੀ ਗੱਡੀ ਬਲੈਰੋ ਕੈਂਪਰ ਅਤੇ ਇਸਦੀ ਨਿਸ਼ਾਨਦੇਹੀ ਤੇ ਮਿਤੀ 17—2—2020 ਨੂੰ ਸਿਟੀ ਸੰਗਰੂਰ ਦੇ ਫਲਾਈਓਵਰ ਹੇਠੋੋ ਚੋਰੀ ਕੀਤੀ ਜੱੈਨ ਕਾਰ ਅਤੇ ਥਾਣਾ ਰੋਹਤਕ (ਹਰਿਆਣਾ) ਦੇ ਏਰੀਆ ਵਿੱਚੋ ਚੋੋਰੀ ਅਲਟੋ ਕਾਰ ਬ੍ਰਾਮਦ ਕੀਤੀ ।

ਮਿਤੀ 21—2—2021 ਨੂੰ ਥਾਣਾ ਸਿਟੀ 2 ਮਾਨਸਾ ਦੀ ਦੂਸਰੀ ਟੀਮ ਵੱਲੋ ਜਿਸਦੀ ਅਗਵਾਹੀ ਸ:ਥ: ਦਰਸ਼ਨ ਸਿੰਘ ਨੇ ਮੁਖਬਰੀ ਮਿਲਣ ਤੇ ਦੋਸ਼ੀ ਸਰਿੰਦਰ ਕੁਮਾਰ ਉਰਫ ਰਾਜੂ, ਸ਼ਿਵਮ ਕੁਮਾਰ ਵਾਸੀਆਨ ਮਾਨਸਾ, ਰਿੰਕੂ ਪੰਚਰ ਵਾਸੀ ਸੁੰਦਰਪੁਰ ਰੋਹਤਕ ਨੂੰ ਬਾਹੱਦ ਰਕਬਾ ਪੱਕੇ ਖਾਲ ਦੀ ਪੁਲੀ ਲਿੰਕ ਰੋਡ ਮਾਨਸਾ ਤੋ ਟਝ ਕਾਲਜ ਕੋਲੋ ਕਾਬੂ ਕਰਕੇ ਅਤੇ ਇਹਨਾ ਦੀ ਨਿਸ਼ਾਨਦੇਹੀ ਪਰ ਇਹਨਾ ਦੇ ਕਬਜਾ ਵਿੱਚੋ ਚੋਰੀ ਕੁੱਲ 8 ਮੋਟਰਸਾਇਕਲ ਜੋ ਸ਼ਹਿਰ ਮਾਨਸਾ ਅਤੇ ਬਰਨਾਲਾ ਦੇ ਏਰੀਆ ਵਿੱਚ ਚੋਰੀ ਕੀਤੇ ਸਨ ਅਤੇ ਇੱਕ ਸਕੂਟਰੀ ਬ੍ਰਾਮਦ ਕੀਤੀ ਅਤੇ ਇਹਨਾ ਦੋਸ਼ੀਆਂ ਵੱਲੋ ਟਰੇਨਾ ਵਿੱਚ ਰਾਤ ਸਮੇ ਸਫਰ ਕਰਦੇ ਯਾਤਰੀਆ ਦੇ ਚੋਰੀ ਕੀਤੇ ਹੋਏ ਮੋਬਾਇਲ ਫੋਨ 10 ਬ੍ਰਾਮਦ ਕੀਤੇ ਅਤੇ ਮਿਤੀ 18,19—2—2021 ਦੀਆਂ ਲੁੱਟ ਖੋਹ ਦੀਆ ਵਾਰਦਾਤਾ ਵਿੱਚ ਵਰਤੇ ਹੋਏ ਹਥਿਆਰ ਅਤੇ ਖੋਹ ਕੀਤੇ ਹੋਏ ਵਹੀ/ਖਾਤੇ ਅਤੇ ਮੋਬਾਇਲ ਬ੍ਰਾਮਦ ਕੀਤੇ ਹਨ।

ਦੋਸ਼ੀ ਤਿੰਨ ਦਿਨ ਦੇ ਪੁਲਿਸ ਰਿਮਾਂਡ ਪਰ ਹਨ। ਦੋਸ਼ੀ ਕੁਲਵਿਦਰ ਸਿੰਘ ਉਰਫ ਕਾਲੂ ਪੁੱਤਰ ਮਿੱਠੂ ਸਿੰਘ ਵਾਸੀ ਵਾਰਡ ਨੰਬਰ 4 ਮਾਨਸਾ ਮੋਕੇ ਤੋ ਫਰਾਰ ਹੋ ਗਿਆ ਜਿਸਨੂੰ ਲੱਭਣ ਲਈ ਪੁਲਿਸ ਪਾਰਟੀ ਲਗਾਈ ਹੋਈ ਹੈ ।

ਇਹਨਾ ਦੋਸ਼ੀਆ ਦਾ ਸਾਬਕਾ ਕ੍ਰਿਮੀਨਲ ਰਿਕਾਰਡ ਹੈ ਅਤੇ ਇਹ ਵੱਖ ਵੱਖ ਮੁੱਕਦਮਿਆ ਵਿੱਚ ਪਹਿਲਾ ਹੀ ਜੇਲ੍ਹ ਜਾ ਚੁੱਕੇ ਹਨ। ਜਿਨ੍ਹਾਂ ਵਿਰੁ¤ਧ ਪµਜਾਬ ਅਤੇ ਹਰਿਆਣਾ ਪ੍ਰਾਤਾਂ ਅµਦਰ ਚੋੋਰੀਆ, ਲੜਾਈ ਝਗੜੇ ਅਤੇ ਨਸਿ਼ਆ ਦੇ 16 ਤੋਂ ਵ¤ਧ ਮੁਕ¤ਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲ¤ਗਿਆ ਹੈ।

ਗ੍ਰਿਫਤਾਰ ਮੁਲਜਿਮਾਂ ਪਾਸੋੋਂ ਦੌੌਰਾਨੇ ਪੁਲਿਸ ਰਿਮਾਂਡ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਧੰਦਾ ਕਦੋਂ ਤੋੋਂ ਚਲਾਇਆ ਹੋੋਇਆ ਸੀ, ਵਹੀਕਲ ਕਿਥੋ ਕਿਥੋੋ ਚੋੋਰੀ ਕੀਤੇ ਹਨ ਅਤੇ ਅੱਗੇ ਕਿੱਥੇ ਕਿੱਥੇ ਵੇਚੇ ਹਨ, ਇਸ ਗਿਰੋੋਹ ਵਿੱਚ ਹੋੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ, ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION