29.1 C
Delhi
Saturday, April 27, 2024
spot_img
spot_img

ਮਹਿੰਗਾ ਪੈ ਗਿਆ ਕੁੜੀਆਂ ਨੂੰ ਤੰਗ ਕਰਨਾ – ਦੋ ਭੈਣਾਂ ਦੇ ਮਾਮਲੇ ’ਚ ਅਦਾਲਤ ਨੇ ਸੁਣਾਈ ਦੋਸ਼ੀ ਨੂੰ 3 ਸਾਲ ਦੀ ਸਜ਼ਾ

ਫਾਜ਼ਿਲਕਾ, 19 ਅਗਸਤ, 2020:
ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਤਰਸਮੇ ਮੰਗਲਾ ਜੀ ਨੇ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਨਾਂ ਦੇ ਵਾਹਨ ਵਿਚ ਮੋਟਰਸਾਈਕਲ ਮਾਰ ਕੇ ਉਨਾਂ ਨੂੰ ਜਖ਼ਮੀ ਕਰਨ ਦੇ ਕੇਸ ਵਿਚ ਫੈਸਲਾ ਸੁਣਾਉਂਦਿਆਂ ਦੋਸ਼ੀ ਨੂੰ ਵੱਖ ਵੱਖ ਧਾਰਾਵਾਂ ਤਹਿਤ ਜਿੱਥੇ ਜ਼ੇਲ ਦੀ ਸਜਾ ਸੁਣਾਈ ਹੈ ਉਥੇ ਹੀ ਵਿਕਟਮ ਮੁਆਵਜਾ ਸਕੀਮ ਤਹਿਤ ਪੀੜਤ ਲੜਕੀਆਂ ਨੂੰ ਮੁਆਵਜਾ ਦੇਣ ਦੇ ਹੁਕਮ ਵੀ ਦਿੱਤੇ ਹਨ।

ਵੇਰਵਿਆਂ ਅਨੁਸਾਰ ਥਾਣਾ ਸਦਰ ਫਾਜ਼ਿਲਕਾ ਵਿਚ 2018 ਵਿਚ ਜ਼ਿਲੇ ਦੇ ਇਕ ਪਿੰਡ ਦੀਆਂ ਦੋ ਭੈਣਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਇਕ ਮੁੰਡਾ ਉਨਾਂ ਨੂੰ ਤੰਗ ਪ੍ਰੇਸਾਨ ਕਰਦਾ ਸੀ ਅਤੇ ਇਸੇ ਦੌਰਾਨ ਉਸਨੇ ਸੜਕ ਤੇ ਜਾਂਦੇ ਸਮੇਂ ਉਨਾਂ ਦੀ ਐਕਟਿਵਾ ਵਿਚ ਆਪਣਾ ਮੋਟਰਸਾਈਕਲ ਮਾਰ ਕੇ ਉਨਾਂ ਨੂ ੰਜਖ਼ਮੀ ਵੀ ਕਰ ਦਿੱਤਾ ਸੀ ਅਤੇ ਲਗਾਤਾਰ ਉਨਾਂ ਦਾ ਪਿੱਛਾ ਕਰਦਾ ਸੀ। ਇਸ ਕੇਸ ਵਿਚ ਸਰਕਾਰੀ ਵਕੀਲ ਵਜੋਂ ਸ੍ਰੀ ਸੰਜੀਵ ਕੋਛੜ ਜ਼ਿਲਾ ਅਟਾਰਨੀ ਪੇਸ਼ ਹੋਏ ਜਦ ਕਿ ਦੁਸਰੀ ਧਿਰ ਵੱਲੋਂ ਐਡਵੋਕੇਟ ਅਨੂਪ ਮੁੰਜਾਲ ਨੇ ਪੈਰਵਾਈ ਕੀਤੀ।

ਇਸ ਸਬੰਧੀ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਤਰਸਮੇ ਮੰਗਲਾ ਜੀ ਵੱਲੋਂ ਸੁਣਾਏ ਫੈਸਲੇ ਅਨੁਸਾਰ ਦੋਸ਼ੀ ਵਿਕਰਮ ਸਿੰਘ ਨੂੰ ਧਾਰਾ 354 ਤਹਿਤ 2 ਸਾਲ ਦੀ ਕੈਦ ਅਤੇ 2000 ਰੁਪਏ ਜੁਰਮਾਨੇ ਦੀ ਸਜਾ ਸੁਣਾਈ। ਜੁਰਮਾਨਾ ਅਦਾ ਨਾ ਕਰਨ ਤੇ 6 ਮਹੀਨੇ ਹੋਰ ਜੇਲ ਵਿਚ ਬਿਤਾਉਣੇ ਪੈਣਗੇ।

ਇਸੇ ਤਰਾਂ ਧਾਰਾ 354 ਡੀ ਤਹਿਤ 3 ਸਾਲ ਦੀ ਕੈਦ ਅਤੇ 3 ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਅਤੇ ਜੁਰਮਾਨਾ ਨਾ ਅਦਾ ਕਰਨ ਤੇ 1 ਸਾਲ ਹੋਰ ਜ਼ੇਲ ਵਿਚ ਰਹਿਣਾ ਪਵੇਗਾ। ਇਸੇ ਤਰਾਂ ਪੋਸਕੋ ਐਕਟ ਦੀ ਧਾਰਾ 8 ਅਤੇ 12 ਤਹਿਤ ਵੀ ਤਿੰਨ ਤਿੰਨ ਸਾਲ ਦੀ ਸਜਾ ਅਤੇ ਤਿੰਨ ਤਿੰਨ ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ।

ਇਹ ਜੁਰਮਾਨਾ ਵੀ ਅਦਾ ਨਾ ਕਰਨ ਤੇ ਇਕ ਸਾਲ ਦੀ ਵਾਧੂ ਸਜਾ ਭੁਗਤਨੀ ਪਵੇਗੀ। ਜੇਲ ਦੀਆਂ ਸਾਰੀਆਂ ਸਜਾਵਾਂ ਨਾਲੋ ਨਾਲ ਚੱਲਣਗੀਆਂ। ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਤਰਸਮੇ ਮੰਗਲਾ ਜੀ ਨੇ ਇਹ ਵੀ ਹੁਕਮ ਦਿੱਤਾ ਕਿ ਜੁਰਮਾਨੇ ਦੀ ਰਕਮ ਪੀੜਤ ਲੜਕੀਆਂ ਨੂੰ ਮੁਆਵਜੇ =ਦੇ ਤੌਰ ਤੇ ਮਿਲੇਗੀ।Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION