34.1 C
Delhi
Wednesday, May 22, 2024
spot_img
spot_img

ਮਹਿਲਾ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਮੀਂਹ ਕਾਰਨ ਫਸਲਾਂ ਦੀ ਗਿਰਦਾਵਰੀ ਤੇ ਕਿਸਾਨਾਂ ਲਈ ਅੰਤਰਿਮ ਮੁਆਵਜੇ ਦੀ ਮੰਗ

ਯੈੱਸ ਪੰਜਾਬ
ਜਲੰਧਰ, 26 ਸਤੰਬਰ, 2022:
ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ ਕਾਰਨ ਪੰਜਾਬ ਭਰ ਵਿੱਚ ਹਜਾਰਾਂ ਏਕੜ ਸਾਉਣੀ ਦੀ ਫਸਲ ਦੇ ਪਾਣੀ ਵਿੱਚ ਡੁੱਬਣ ਅਤੇ ਬਰਬਾਦ ਹੋਣ ਕਾਰਨ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਦੁੱਖ ਪ੍ਰਗਟਾਇਆ ਕਿ ਸਬਜ਼ੀਆਂ ਤੋਂ ਇਲਾਵਾ ਪੱਕੀ ਹੋਈ ਝੋਨੇ ਅਤੇ ਨਰਮੇ ਦੀ ਖੜੀ ਫਸਲ ਤਬਾਹ ਹੋਣ ਕਾਰਨ ਹਰ ਕਿਸਾਨ ਦਾ ਹਜਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨਾਂ ਕਿਹਾ ਕਿ ਭਾਰੀ ਮੀਂਹ ਨਾਲ ਜਲਥਲ ਹੋਣ ਕਾਰਨ ਖੇਤਾਂ ਵਿੱਚ ਖੜੀਆਂ ਹਰ ਕਿਸਮ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ। ਉਨਾਂ ਕਿਹਾ ਕਿ ਇਸ ਮੀਂਹ ਨਾਲ ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਦਾ ਚੱਕਰ ਬਦਲ ਜਾਵੇਗਾ, ਜਿਸ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ।

ਬੀਬਾ ਰਾਜੂ ਨੇ ਖਦਸ਼ਾ ਜ਼ਾਹਰ ਕੀਤਾ ਕਿ ਅਚਾਨਕ ਪਏ ਭਾਰੀ ਮੀਂਹ ਕਾਰਨ ਵਾਢੀ ਵਿੱਚ ਦੇਰੀ, ਝੋਨੇ ਵਿੱਚ ਨਮੀ ਦੀ ਮਾਤਰਾ ਵਧਣ, ਝਾੜ ਅਤੇ ਅਨਾਜ ਦੀ ਗੁਣਵੱਤਾ ਘਟੇਗੀ ਜਿਸ ਕਰਕੇ ਫ਼ਸਲ ਦੀ ਘੱਟ ਕੀਮਤ ਮਿਲੇਗੀ। ਉਨਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।

ਮਹਿਲਾ ਕਿਸਾਨ ਆਗੂ ਨੇ ਅਫਸੋਸ ਪ੍ਰਗਟਾਇਆ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਲਗਾਤਾਰ ਕਈ ਸੀਜਨਾਂ ਤੋਂ ਮੌਸਮ ਦੀ ਮਾਰ ਝੱਲ ਕੇ ਘਾਟੇ ਵਿੱਚ ਜਾ ਰਹੇ ਹਨ ਪਰ ਹੁਣ ਤੱਕ ਕਿਸਾਨਾਂ ਨੂੰ ਭਾਰੀ ਮੀਂਹ, ਗੜੇਮਾਰੀ, ਸੇਮ, ਨਰਮੇ ਦੇ ਬੁਲ ਕੀੜੇ, ਤਪਸ਼ ਕਾਰਨ ਦਾਣਿਆਂ ਦੇ ਸੁੰਗੜਨ, ਝੋਨੇ ਦੀ ਸਿੱਧੀ ਬਿਜਾਈ, ਝੇਨੇ ’ਤੇ ਚਾਈਨੀਜ ਵਾਇਰਸ ਅਤੇ ਪਸ਼ੂਆਂ ਵਿੱਚ ਲੰਪੀ ਚਮੜੀ ਦੀ ਬਿਮਾਰੀ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਹਾਲੇ ਨਹੀਂ ਦਿੱਤਾ ਗਿਆ।

ਉਨਾਂ ਕਿਹਾ ਕਿ ਇਸ ਮੀਂਹ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਕਿਉਂਕਿ ਦਾਣਾ ਮੰਡੀਆਂ ਅਤੇ ਸ਼ਹਿਰੀ ਖੇਤਰ ਬਰਸਾਤੀ ਪਾਣੀ ਵਿੱਚ ਡੁੱਬ ਗਏ। ਮੰਡੀਆਂ ਵਿੱਚ ਅਗੇਤੇ ਝੋਨੇ ਦੀ ਫਸਲ ਲੈ ਕੇ ਬੈਠੇ ਕਿਸਾਨ ਅਤੇ ਬਰਸਾਤ ਨਾਲ ਭਰੀਆਂ ਗਲੀਆਂ ਕਾਰਨ ਆਮ ਲੋਕ ਸੱਤਾ ਵਿੱਚ ਬੈਠੇ ‘ਬਦਲਾਅ ਵਾਲੇ ਨੇਤਾਵਾਂ’ ਹੱਥੋਂ ਬੇਵੱਸ ਮਹਿਸੂਸ ਕਰ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION