ਅੱਜ-ਨਾਮਾ
ਮਨ ਕੀ ਬਾਤ ਅੱਜ ਦੱਸੀ ਆ ਫੇਰ ਮੋਦੀ,
ਲੋਕਾਂ ਮਾਫਕ ਨਹੀਂ ਕਹੀ ਆ ਗੱਲ ਬੇਲੀ।
ਚਰਚਾ ਖੇਤੀ ਕਾਨੂੰਨਾਂ ਲਈ ਫੇਰ ਕਰ ਕੇ,
ਦੱਸਿਆ ਔਕੜ ਦਾ ਅਜੇ ਨਾ ਹੱਲ ਬੇਲੀ।
ਮੁਖੀਆ ਮੁਲਕ ਦਾ ਖੇਡਦਾ ਚਾਲ ਦੋਹਰੀ,
ਏਹੀਓ ਲੋਕਾਂ ਲਈ ਭਾਰਾ ਹੈ ਸੱਲ ਬੇਲੀ।
ਹੋਏ ਪਹਿਲਾਂ ਤੋਂ ਲੋਕ ਅੱਜ ਅਕਲ ਵਾਲੇ,
ਹੁੰਦੀ ਗੱਪਾਂ ਦੀ ਵਾਛੜ ਨਹੀਂ ਝੱਲ ਬੇਲੀ।
ਜੁਮਲੇਬਾਜ਼ੀ ਜਦ ਜਾਪਦੀ ਸਿਰਫ ਕੀਤੀ,
ਭੜਕਦੇ ਲੋਕਾਂ ਦਾ ਵਧੇ ਫਿਰ ਰੋਹ ਬੇਲੀ।
ਭਾਜੀ ਮੋੜਨੀ ਕਦੋਂ ਫਿਰ ਜੁਮਲਿਆਂ ਦੀ,
ਲੈਂਦੇ ਰਹਿਣ ਉਹ ਵਕਤ ਦੀ ਟੋਹ ਬੇਲੀ।
-ਤੀਸ ਮਾਰ ਖਾਂ
ਫ਼ਰਵਰੀ 01, 2021