27.1 C
Delhi
Saturday, April 27, 2024
spot_img
spot_img

ਮਨੁੱਖ਼ੀ ਧੜੇ ਤੋਂ ਗੁਰੂ ਵੱਲ ਪਰਤੋ – ਪੜ੍ਹੋ ਜ: ਹਵਾਰਾ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਂਅ ਲਿਖ਼ੀ ਖੁਲ੍ਹੀ ਚਿੱਠੀ

ਅੰਮ੍ਰਿਤਸਰ, 26 ਸਤੰਬਰ, 2020:
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਂਅ ਇਕ ਖੁਲ੍ਹੀ ਚਿੱਠੀ ਲਿਖ਼ ਕੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਨੁੱਖੀ ਧੜੇ ਨੂੰ ਤਿਆਗ ਕੇ ਗੁਰੂ ਵੱਲ ਨੂੰ ਪਰਤਣ।

ਅਸੀਂ ਆਪਣੇ ਪਾਠਕਾਂ ਲਈ ਇਹ ਮੁਕੰਮਲ ਚਿੱਠੀ ਹੇਠਾਂ ਇੰਨ ਬਿੰਨ ਛਾਪ ਰਹੇ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਖਾਲਸਾ ਪੰਥ ਇਸ ਸਮੇਂ ਭਿਆਨਕ ਸਮੇਂ ਵਿੱਚੋਂ ਲੰਘ ਰਿਹਾ ਹੈ। ਇਹੋ ਜਿਹੇ ਮੌਕਿਆਂ ਤੇ ਕੌਮਾਂ ਦੀ ਟੇਕ ਆਪਣੇ ਇਸ਼ਟ ਉੱਤੇ ਹੁੰਦੀ ਹੈ। ਆਪਣੇ ਗੁਰੂ ਤੋਂ ਸਹਾਰਾ ਤੇ ਸੇਧ ਲੈ ਕੇ ਕੌਮਾਂ ਹਰ ਬਿਖੜੇ ਸਮਿਆਂ ਵਿੱਚੋਂ ਲੰਘ ਜਾਇਆ ਕਰਦੀਆਂ ਹਨ। ਸਿੱਖ ਪੰਥ ਦੀ ਹਾਲਤ ਬਾਕੀ ਕੌਮਾਂ ਨਾਲੋਂ ਕੁਝ ਅਲੱਗ ਹੈ ਕਿਉਂਕਿ ਖਾਲਸਾ ਪੰਥ ਤੇ ਆਏ ਬਿਖੜੇ ਸਮੇਂ ਦਾ ਕਾਰਨ ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲੇ ਹਨ। ਸਰਬ ਸਾਂਝੀਵਾਲਤਾ ਦੇ ਪ੍ਰਤੀਕ ਅਤੇ ਮਨੁੱਖਤਾ ਦੇ ਚਾਨਣ ਮੁਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਪਿਛਲੇ ਕਈ ਸਾਲਾਂ ਤੋਂ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਜੋ ਕਿ ਚਿੰਤਾ ਤੇ ਚੁਨੌਤੀ ਦਾ ਵਿਸ਼ਾ ਹੈ।

ਖਾਲਸਾ ਪੰਥ ਇਸ ਗੱਲ ਉੱਤੇ ਇੱਕ ਮੱਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੋ ਰਹੇ ਹਮਲੇ ਪੰਥ ਦੋਖੀ ਤਾਕਤਾਂ ਵੱਲੋਂ ਸਾਜਿਸ਼ ਅਧੀਨ ਕੀਤੇ ਜਾ ਰਹੇ ਹਨ ਅਤੇ ਉਹਨਾਂ ਦਾ ਮਕਸਦ ਸਿੱਖੀ ਨੂੰ ਕਮਜ਼ੋਰ ਕਰਨਾ ਹੈ। ਇਸ ਮੌਕੇ ਤੇ ਇਨ੍ਹਾਂ ਤਾਕਤਾਂ ਦਾ ਮੁਕਾਬਲਾ ਕਰਨ ਦੀ ਵਾਗਡੋਰ ਕੁਰਬਾਨੀਆਂ ਦੇ ਕੇ ਹੌਂਦ ਵਿੱਚ ਆਈ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਹੱਥਾਂ ਵਿੱਚ ਲੈਣੀ ਚਾਹੀਦੀ ਸੀ।

ਪਰ ਸਾਨੂੰ ਬੜੇ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੌਮ ਦੀ ਸ਼੍ਰੋਮਣੀ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹੋ ਰਹੇ ਹਮਲਿਆਂ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਰਹੀ ਹੈ। ਬਲਕਿ ਪਿਛਲੇ ਦਿਨਾਂ ਵਿੱਚ ਸਾਹਮਣੇ ਆਏ ਮਾਮਲੇ ਵਿੱਚ ਇਹ ਪ੍ਰਗਟ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਿਆਸੀ ਮਿਲੀਭੁਗਤ ਨਾਲ ਗੁਰੂ ਸਾਹਿਬ ਦੀ ਬੇਅਦਬੀ ਦੀ ਦੁਖਦ ਘਟਨਾਵਾਂ ਹੋਈਆਂ ਹਨ। ਸ੍ਰੋਮਣੀ ਕਮੇਟੀ ਦੇ ਦਫ਼ਤਰੀ ਨੋਟ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 80 ਸਰੂਪ 19 ਮਈ 2016 ਨੂੰ ਅਗਨ ਭੇਟ ਹੋਏ ਸਨ ਤੇ 328 ਸਰੂਪ ਲਾਪਤਾ ਕਰਾਰ ਦਿੱਤੇ ਗਏ ਹਨ।

ਸਿੱਖ ਕੌਮ ਲਈ ਸਰੂਪਾਂ ਨੂੰ ਲਾਪਤਾ ਕਰਾਰ ਦੇਣਾ ਸ਼ਿਖਰ ਦੀ ਮੰਦਭਾਗੀ ਤੇ ਜ਼ਲਾਲਤ ਦੀ ਘਟਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਹੈ ਤੇ ਤੁਸੀਂ ਬਤੌਰ ਮੈਂਬਰ ਵਿਸ਼ਵਾਸਘਾਤ ਕਰਨ ਵਿੱਚ ਭਾਈਵਾਲ ਬਣੇ ਹੋ। ਗੁਰਬਾਣੀ ਦੇ ਪਵਿੱਤਰ ਵਾਕ ਅਨੁਸਾਰ “ਜੇ ਜੀਵੈ ਪਤਿ ਲਥੀ ਜਾਇ ਸਭ ਹਰਾਮੁ ਜੇਤਾ ਕਿਛੁ ਖਾਇ” ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀਆਂ ਕਾਰਨ ਸਮੁੱਚੀ ਕੌਮ ਦੀ ਪੱਤ ਨਮੋਸ਼ੀ ਦੀ ਦਲ ਦਲ ਵਿੱਚ ਧੱਸ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਜੀਓ, ਕੀ ਤੂਹਨੰ ਇਹਸਾਸ ਹੈ ਕਿ ਜਦੋਂ ਇਲਾਕੇ ਦੀਆਂ ਸੰਗਤਾਂ ਤੁਹਾਨੂੰ ਸ਼੍ਰੋਮਣੀ ਕਮੇਟੀ ਮੈਂਬਰ ਬਣਾ ਕੇ ਭੇਜਦੀਆਂ ਹਨ ਤਾਂ ਉਹ ਤੁਹਾਡੇ ਤੋਂ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਨ ਦੀ ਆਸ ਰੱਖਦੀਆਂ ਹਨ। ਤੁਹਾਨੂੰ ਸੰਗਤਾ ਵੱਲੋਂ ਦਿੱਤੀ ਗਈ ਇਹ ਜ਼ਿੰਮੇਵਾਰੀ ਕਿਸੇ ਆਮ ਦੁਨਿਆਵੀ ਮੈਂਬਰਸ਼ਿਪ ਵਰਗੀ ਨਹੀਂ ਹੈ ਇਹ ਤਾਂ ਸੇਵਾ ਕਰਕੇ ਲੋਕ ਪਰਲੋਕ ਨੂੰ ਸਵਾਰਨ ਦਾ ਇਲਹੀ ਮੌਕਾ ਹੈ ।ਗੁਰੂ ਦੀ ਮੇਹਰ ਨਾਲ ਜਦ ਤੁਸੀ ਮੈਂਬਰ ਬਣ ਗਏ ਤਾਂ ਤੁਹਾਡਾ ਦੁਨਿਆਵੀ ਧੜਾ ਖਤਮ ਹੋ ਗਿਆ। ਤੁਹਾਡੀ ਵਫ਼ਾਦਾਰੀ ਬੰਦੇ/ਪਾਰਟੀ ਪ੍ਰਤੀ ਖਤਮ ਹੋ ਕੇ ਗੁਰੂ ਦੇ ਧੜੇ ਵੱਲ ਆਪ ਮੁਹਾਰੇ ਹੋਣੀ ਚਾਹੀਦੀ ਸੀ। ਆਉ ਗੁਰੂ ਰਾਮਦਾਸ ਜੀ ਤੋ ਪੁੱਛ ਵੇਖੀਏ ਕਿ ਉਹ ਲੋਕ ਪਰਲੋਕ ਸਵਾਰਨ ਲਈ ਸਾਨੂੰ ਧੜੇ ਪ੍ਰਤੀ ਕੀ ਉਪਦੇਸ਼ ਦੇਦੇਂ ਹਨ।

ਕਿਸਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ।।

ਕਿਸਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ।।

ਕਿਸਹੀ ਧੜਾ ਕੀਆ ਸਿਕਦਾਰ ਚਉਧਰੀ ਨਾਲ਼ਿ ਆਪਣੈ ਸੁਆਈ ।।

ਹਮਰਾ ਧੜਾ ਹਰਿ ਰਹਿਆ ਸਮਾਈ।।

ਭਾਵ ਗੁਰੂ ਸਾਹਿਬ ਨੇ ਸੁੱਚੀ ਸੇਵਾ ਕਰਨ ਲਈ ਦੁਨਿਆਵੀ ਧੜੇ ਨੂੰ ਛੱਡ ਕੇ ਗੁਰੂ ਦੇ ਧੜੇ ਦੀ ਵਕਾਲਤ ਕੀਤੀ ਹੈ। ਲੋੜ ਹੈ ਆਤਮ ਪੜਚੋਲ ਕਰਨ ਦੀ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜਦ ਮਰਯਾਦਾ ਦਾ ਘਾਣ ਹੂੰਦਾ ਵੇਖ ਕੇ ਜ਼ੁੰਮੇਵਾਰ ਵਿਅਕਤੀ ਸਵਾਰਥ ਵੱਸ ਜਾਂ ਡਰ ਕਰਕੇ ਚੁੱਪੀ ਸਾਥ ਲੈਂਦੇ ਹਨ ਤਾਂ ਉਹ ਵੀ ਗੁਨਾਹ ਦੇ ਭਾਈ ਵਾਲ ਬਣ ਜਾਂਦੇ ਹਨ। ਤੁਸੀਂ ਇੱਕ ਪਾਸੇ ਜਿੱਥੇ ਗੁਰਮਤਿ ਸਿੰਧਾਤ ਅਨੁਸਾਰ ਸੇਵਾ ਕਰਨ ਵਿੱਚ ਨਾਕਾਮ ਰਹੇ ਹੋ ਉੱਥੇ ਤੁਸੀਂ ਪੰਥ ਦੀ ਇਸ ਮਹਾਨ ਸੰਸਥਾ ਨੂੰ ਇੱਕ ਪਰਿਵਾਰ ਦੀ ਉੱਨਤੀ ਲਈ ਕੁਰਬਾਨ ਕਰ ਦਿੱਤਾ ਹੈ।

ਤੁਸੀਂ ਗੁਰੂ ਘਰ ਦੀ ਸੇਵਾ ਕਰਨ ਲਈ ਚੁਣ ਕੇ ਆਏ ਸੀ ਪਰ ਤੁਸੀਂ ਗੁਣਗਾਨ ਬਾਦਲ ਪਰਿਵਾਰ ਦੇ ਗਾਉਣੇ ਸ਼ੁਰੂ ਕਰ ਦਿੱਤੇ। ਤੁਹਾਨੂੰ ਸੇਵਾ ਮਿਲੀ ਸੀ ਕੌਮ ਦੀ ਅਗਵਾਈ ਕਰਨ ਦੀ ਪਰ ਤੁਸੀਂ ਪੰਥ ਵਿਰੋਧੀ ਬਾਦਲ ਪਰਿਵਾਰ ਦੇ ਚਮਚੇ ਬਣ ਗਏ। ਤੁਹਾਡੇ ਕਾਰਜਕਾਲ ਦੌਰਾਨ ਬਾਦਲਾਂ ਦੀ ਹਕੁਮਤ ਦੇ ਹਾਲਾਤ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਮੁਤਾਬਕ ਸਨ। ਜਿਸਦੇ ਚੱਲਦਿਆਂ ਰਾਜੇ ਜਾਲਮ ਸਨ, ਧਰਮ ਖੰਭ ਲਾ ਕੇ ਉਡ ਗਿਆ ਤੇ ਸੱਚ ਰੂਪ ਚੰਦਰਮਾ ਕਿਤੇ ਚੜ੍ਹਿਆ ਦਿਸਦਾ ਨਹੀਂ ਸੀ।

ਬਾਦਲਾਂ ਤੇ ਕੈਪਟਨ ਦੇ ਰਾਜ ਵਿੱਚ ਪੰਜਾਬ ਦੀਆਂ ਅਲੱਗ ਅੱਲਗ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆ ਹਨ ਤੇ ਤੁਸੀਂ ਮੂਕ ਦਰਸ਼ਕ ਬਣ ਕੇ ਬੈਠੇ ਰਹੇ। ਤੁਸੀਂ ਬੇਅਦਬੀਆਂ ਕਰਵਾਉਣ ਦੇ ਦੋਸ਼ੀ ਸੌਦਾ ਸਾਧ ਤੋਂ ਬਾਦਲ ਪਰਿਵਾਰ ਲਈ ਵੋਟਾਂ ਲੈਣ ਕਾਰਨ ਇਸ ਦੰਭੀ ਪਖੰਡੀ ਦੀ ਡੰਡਉਤ ਕਰਦੇ ਰਹੇ।

ਇੱਥੇ ਹੀ ਬੱਸ ਨਹੀਂ ਬਾਦਲਾਂ ਦੇ ਕਹਿਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਥ ਦੇ ਦੋਸ਼ੀ ਨੂੰ ਬਿਨ੍ਹਾਂ ਮਾਫੀ ਮੰਗਿਆਂ ਮੁਆਫ ਵੀ ਕਰ ਦਿੱਤਾ ਗਿਆ ਅਤੇ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜਾਂ ਸਿੰਘਾਂ ਨੂੰ ਸੱਚ ਦੀ ਆਵਾਜ ਬੁਲੰਦ ਕਰਨ ਤੇ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਤਾਂ ਤੁਸੀਂ ਇਸ ਖਿਲਾਫ ਅਵਾਜ਼ ਬੁਲੰਦ ਕਰਨ ਦੀ ਜਗ੍ਹਾ ਮੌਨ ਵਰਤ ਧਾਰੀ ਬੈਠੇ ਰਹੇ ਤਾਂ ਕਿ ਬਾਦਲ ਅਗਲੀ ਚੋਣ ਜਿੱਤ ਸਕਣ।

ਸਿੱਖ ਪੰਥ ਵੱਲੋਂ ਜਦ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਵਿਰੋਧ ਵਿੱਚ ਅਵਾਜ਼ ਉਠਾਈ ਅਤੇ ਧਰਨਿਆਂ ਤੇ ਬੇਠੇ ਤਾਂ ਬਾਦਲਾਂ ਦੀ ਬੁੱਚੜ ਪੁਲਿਸ ਨੇ ਗੋਲੀਆਂ ਦੀ ਬੁਛਾੜਾ ਸਿੱਖਾਂ ਉਤੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਉਸ ਵੇਲੇ ਵੀ ਤੁਸੀਂ ਚੁੱਪੀ ਧਾਰੀ ਰੱਖੀ। ਬਾਦਲ ਪਰਿਵਾਰ ਨੂੰ ਤਾਂ ਸੰਗਤਾਂ ਨੇ ਚੋਣਾਂ ਵਿਚ ਨਿਕਾਰ ਦਿੱਤਾ ਹੈ ਪਰ ਤੁਸੀਂ ਅਜੇ ਵੀ ਉਹਨਾਂ ਦੀ ਅਧੀਨਗੀ ਭੁਗਤ ਰਹੇ ਹੋ। ਤੁਸੀਂ ਅਜੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਅਤੇ ਲਾਪਤਾ ਹੋਏ ਸਰੂਪਾਂ ਪ੍ਰਤੀ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ ਅਤੇ ਬੇਅਦਬੀਆਂ ਕਰਨ ਵਾਲੇ ਵਿਅਕਤੀਆਂ ਦੇ ਹੱਕ ਵਿੱਚ ਖੜ੍ਹ ਰਹੇ ਹੋ।

ਗੁਰੂ ਸਾਹਿਬ ਨੇ ਸਿੱਖਾਂ ਨੂੰ ਜ਼ੁਲਮ ਖਿਲਾਫ ਖੜਨ ਲਈ “ਰਾਜੇ ਸ਼ੀਹ ਮੁਕਦਮ ਕੁਤੇ” ਕਹਿਣ ਦਾ ਸੰਦੇਸ਼ ਦਿੱਤਾ ਤੇ ਤੁਸੀਂ ਆਪਣੇ ਕੁਝ ਨਿੱਜੀ ਸੁੱਖ -ਸਹੂਲਤਾਂ ਲਈ ਪੰਥ ਦੋਖੀ ਬਾਦਲਾਂ ਖਿਲਾਫ ਅਵਾਜ਼ ਉਠਾਉਣ ਵਿੱਚ ਅਸਫਲ ਰਹੇ ਹੋ।

ਤੁਹਾਨੂੰ ਸਿੱਖ ਇਤਿਹਾਸ ਦੀ ਘਟਨਾ ਚੇਤੇ ਕਰਾਉਣੀ ਜ਼ਰੂਰੀ ਬਣਦੀ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭਾਈ ਮਹਾਂ ਸਿੰਘ ਅਤੇ ਸਾਥੀਆਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਸੀ ਪਰ ਉਨ੍ਹਾਂ ਦੀ ਜ਼ਮੀਰ ਨੂੰ ਮਾਤਾ ਭਾਗ ਕੌਰ ਜੀ ਨੇ ਝੰਜੋੜਿਆ ਸੀ ਅਤੇ ਭਾਈ ਮਹਾਂ ਸਿੰਘ ਤੇ ਸਾਥੀਆਂ ਨੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦੀਆਂ ਪਾਈਆਂ ਤੇ ਗੁਰੂ ਸਾਹਿਬ ਨੇ ਤੁੱਠ ਕੇ ਉਨ੍ਹਾਂ ਦਾ ਬੇਦਾਵਾ ਪਾੜ ਦਿੱਤਾ ਸੀ।

ਅੱਜ ਸਿੱਖ ਜਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 28 ਸਤੰਬਰ ਦੇ ਬਜਟ ਇਜਲਾਸ ਵਾਲੇ ਦਿਨ ਬੜੀ ਉਮੀਦ ਨਾਲ ਇੰਤਜ਼ਾਰ ਕਰੀ ਬੈਠਾ ਹੈ ਕਿ ਤੁਹਾਡੇ ਵਿੱਚੋਂ ਕੌਣ ਕੌਣ ਭਾਈ ਮਹਾਂ ਸਿੰਘ ਬਣ ਕੇ ਨਿੱਤਰੇਗਾ ਅਤੇ ਤੁਹਾਡੇ ਪਰਿਵਾਰ ਚੋਂ ਮਾਤਾ ਭਾਗ ਕੌਰ ਬਣ ਕੇ ਤੁਹਾਡੀ ਆਤਮਾ ਨੂੰ ਕੌਣ ਝੰਜੋੜੇਗਾ।

ਮੈਂਬਰ ਸਾਹਿਬਾਨ ਜੀਓ, ਗੁਰੂ ਖਾਲਸਾ ਪੰਥ ਬਖਸ਼ਣ ਯੋਗ ਹੈ। ਤੁਹਾਡੇ ਵੱਲੋਂ ਪਿਛਲੇ ਸਮੇਂ ਹੋਈਆਂ ਭੁੱਲਾਂ ਗੁਰੂ ਨੂੰ ਬੇਦਾਵਾ ਲਿਖਣ ਦੇ ਸਾਮਾਨ ਹਨ ਜਿਸ ਕਾਰਨ ਪੰਥ ਵਿੱਚ ਰੋਹ ਹੈ। ਪਰ ਜੇ ਤੁਸੀਂ ਨਿਮਰਤਾ ਅਤੇ ਇਮਾਨਦਾਰੀ ਨਾਲ ਗੁਰੂ ਖਾਲਸਾ ਪੰਥ ਅੱਗੇ ਬਹੁੜੀ ਕਰੋਗੇ ਤਾਂ ਪੰਥ ਯਕੀਨਨ ਹੀ ਤੁਹਾਨੂੰ ਮਾਫ ਕਰੇਗਾ।

ਗੁਰੂ ਪੰਥ ਦੇ ਦਾਸ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ

ਪੰਜਾ ਸਿੰਘਾਂ ਚੋਂ ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਪ੍ਰੋ. ਬਲਜਿੰਦਰ ਸਿੰਘ, ਬਲਬੀਰ ਸਿੰਘ ਹਿਸਾਰ ਨਿੱਜੀ ਸਹਾਇਕ ਜਥੇਦਾਰ ਹਵਾਰਾ, ਮਹਾਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਕੁਲਦੀਪ ਸਿੰਘ ਦੁਬਾਲੀ, ਬਲਜੀਤ ਸਿੰਘ ਭਾਊ, ਜਸਪਾਲ ਸਿੰਘ ਪੁਤਲੀਘਰ, ਮਾਸਟਰ ਬਲਦੇਵ ਸਿੰਘJathedar Hawara Committee PC 26Sep20Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION