39 C
Delhi
Friday, April 26, 2024
spot_img
spot_img

ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਦਿਹਾਂਤ, ਟੁੱਟ ਗਈ ਪਾਸ਼ ਤੇ ਦਾਸ ਦੀ ਜੋੜੀ

ਯੈੱਸ ਪੰਜਾਬ
ਚੰਡੀਗੜ੍ਹ, 15 ਮਈ, 2020:
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੂੰ ਦੋ ਮਹੀਨੇ ਦੇ ਸਮੇਂ ਵਿਚ ਹੀ ਦੂਜਾ ਵੱਡਾ ਸਦਮਾ ਲੱਗਾ ਹੈ। ਉਹਨਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸ: ਗੁਰਦਾਸ ਸਿੰਘ ਬਾਦਲ ਵੀਰਵਾਰ ਰਾਤ ਸਦੀਵੀ ਵਿਛੋੜਾ ਦੇ ਗਏ। ਇਸ ਤੋਂ ਪਹਿਲਾਂ 19 ਮਾਰਚ ਨੂੰ ਸ: ਮਨਪ੍ਰੀਤ ਸਿੰਘ ਬਾਦਲ ਦੇ ਮਾਤਾ ਸ੍ਰੀਮਤੀ ਹਰਮੰਦਿਰ ਕੌਰ ਅਕਾਲ ਚਲਾਣਾ ਕਰ ਗਏ ਸਨ।

ਸ: ਗੁਰਦਾਸ ਸਿੰਘ ਬਾਦਲ ਦਾ ਅੰਤਿਮ ਸਸਕਾਰ ਅੱਜ ਹੀ ਭਾਵ ਸ਼ੁੱਕਰਵਾਰ, 15 ਮਈ ਨੂੰ ਉਨ੍ਹਾਦੇ ਜੱਦੀ ਪਿੰਡ ਬਾਦਲ, ਜ਼ਿਲ੍ਹਾ ਮੁਕਤਸਰ ਵਿਖ਼ੇ ਕੀਤਾ ਜਾਵੇਗਾ। ਉਂਜ ਸ: ਮਨ੍ਰਪ੍ਰੀਤ ਸਿੰਘ ਬਾਦਲ ਨੇ ਆਪਣੇ ਸ਼ੁਭਚਿੰਤਕਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਉਹ ਅੰਤਿਮ ਸਸਕਾਰ ਵਿਚ ਸ਼ਾਮਿਲ ਹੋਣ ਦੀ ਖ਼ੇਚਲ ਨਾ ਕਰਨ।

88 ਵਰਿ੍ਹਆਂ ਦੇ ਸ: ਗੁਰਦਾਸ ਸਿੰਘ ਬਾਦਲ ਪਿਛਲੇ ਕੁਝ ਸਮੇਂ ਤੋਂ ਫ਼ੋਰਟਿਸ ਹਸਪਤਾਲ ਵਿਖ਼ੇ ਦਾਖ਼ਲ ਸਨ। ਲਗਪਗ 15 ਦਿਨ ਤੋਂ ਫ਼ੋਰਟਿਸ ਵਿਚ ਜ਼ੇਰ ਏ ਇਲਾਜ ਸ: ਗੁਰਦਾਸ ਸਿੰਘ ਬਾਦਲ ਦੀ ਹਾਲਤ ਪਿਛਲੇ 4-5 ਦਿਨਾਂ ਤੋਂ ਬਹੁਤ ਗੰਭੀਰ ਬਣੀ ਹੋਈ ਸੀ ਅਤੇ ਉਹ ਵੈਂਟੀਲੇਟਰ ’ਤੇ ਸਨ। ਉਹਨਾਂ ਨੇ ਲੰਘੀ ਰਾਤ ਆਖ਼ਰੀ ਸਾਹ ਲਏ।

19 ਮਾਰਚ ਨੂੰ ਮਨਪ੍ਰੀਤ ਬਾਦਲ ਹੁਰਾਂ ਦੀ ਮਾਤਾ ਸ੍ਰੀਮਤੀ ਹਰਮੰਦਿਰ ਕੌਰ ਦੇ ਦਿਹਾਂਤ ਤੋਂ ਬਾਅਦ ਹੀ ਸ: ਗੁਰਦਾਸ ਸਿੰਘ ਬਾਦਲ ਦੀ ਤਬੀਅਤ ਸੰਭਲ ਨਹੀਂ ਪਾਈ ਅਤੇ ਉਨ੍ਹਾਂ ਦੀ ਵਿਗੜਦੀ ਹਾਲਤ ਵੇਖ਼ ਕੇ ਉਨ੍ਹਾਂ ਨੂੰ ਫ਼ੋਰਟਿਸ ਹਸਪਤਾਲ ਵਿਖ਼ੇ ਦਾਖ਼ਲ ਕਰਵਾਉਣਾ ਪਿਆ ਸੀ।

ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਵਿਚ ਅਹਿਮ ਮਹੱਤਤਾ ਰੱਖ਼ਦੀ ਪਾਸ਼ ਅਤੇ ਦਾਸ (ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਗੁਰਦਾਸ ਸਿੰਘ ਬਾਦਲ) ਦੀ ਉਹ ਜੋੜੀ ਟੁੱਟ ਗਈ ਜਿਸਨੇ ਲੰਬਾ ਸਮਾਂ ਇਕੱਠਿਆਂ ਕੰਮ ਕੀਤਾ ਪਰ ਸ: ਮਨਪ੍ਰੀਤ ਸਿੰਘ ਬਾਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਵਿਚਾਲੇ ਪੈਦਾ ਹੋਏ ਮਤਭੇਦਾਂ ਕਾਰਨ ਦੋਵਾਂ ਪਰਿਵਾਰਾਂ ਨੇ ਸਿਆਸੀ ਰਾਹ ਵੱਖਰੇ ਕਰ ਲਏ। ਇਸ ਦੇ ਬਾਵਜੂਦ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਗੁਰਦਾਸ ਸਿੰਘ ਬਾਦਲ ਨੇ ਆਪਣੇ ਰਿਸ਼ਤੇ ਨੂੰ ਬਣਾਈ ਰੱਖ਼ਿਆ।

ਇਹ ਸਮਝਿਆ ਜਾਂਦਾ ਹੈ ਕਿ ਸ: ਗੁਰਦਾਸ ਸਿੰਘ ਬਾਦਲ ਨੇ ਆਪ ਪਿੱਛੇ ਰਹਿ ਕੇ ਵੀ ਆਪਣੇ ਭਰਾ ਸ: ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਫ਼ਰ ਨੂੰ ਸਿਖ਼ਰਾਂ ਤਕ ਲਿਜਾਣ ਵਿਚ ਵੱਡਾ ਯੋਗਦਾਨ ਪਾਇਆ ਸੀ। ਉਂਜ ਉਹਨਾਂ ਨੇ ਆਪ ਵੀ ਸਰਗਰਮ ਸਿਆਸਤ ਵਿਚ ਹਿੱਸਾ ਲਿਆ।

ਉਹ 1971 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਾਜ਼ਿਲਕਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ। ਦੋਹਾਂ ਭਰਾਵਾਂ ਦੇ ਸਿਆਸੀ ਜੀਵਨ ਵਿਚ 2012 ਵਿਚ ਇਕ ਐਸਾ ਮੋੜ ਵੀ ਆਇਆ ਜਦ ਦੋਹਾਂ ਨੇ ਲੰਬੀ ਹਲਕੇ ਤੋਂ ਆਹਮੋ ਸਾਹਮਣੇ ਵਿਧਾਨ ਸਭਾ ਦੀ ਚੋਣ ਲੜੀ। ਇਹ ਚੋਣਸ:ਗੁਰਦਾਸ ਸਿੰਘ ਬਾਦਲ ਹਾਰ ਗਏ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION