29.1 C
Delhi
Sunday, April 28, 2024
spot_img
spot_img

ਭ੍ਰਿਸ਼ਟ ਤੇ ਦਾਗ਼ੀ ਅਫ਼ਸਰਾਂ ਦੀ ਹਮਾਇਤ ਨਾਲ ਭਾਜਪਾ ਆਗੂਆਂ ਦਾ ਅਸਲ ਚਿਹਰਾ ਨੰਗਾ ਹੋਇਆ: ਕਾਂਗਰਸ ਕੌਂਸਲਰ

ਲੁਧਿਆਣਾ, 11 ਦਸੰਬਰ, 2019 –
ਕਾਂਗਰਸ ਆਗੂਆਂ ਨੇ ਅੱਜ ਇੱਥੇ ਪ੍ਰੈੱਸ ਵਾਰਤਾ ਦੌਰਾਨ ਡੀ ਐਸ ਪੀ (ਮੁਅੱਤਲੀ ਅਧੀਨ) ਬਲਵਿੰਦਰ ਸਿੰਘ ਸੇਖੋਂ ਜਿਹੇ ਭਿ੍ਰਸ਼ਟ ਤੇ ਦਾਗ਼ੀ ਅਫ਼ਸਰਾਂ ਦੀ ਖੁਲੇਆਮ ਹਮਾਇਤ ’ਚ ਆਈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ’ਤੇ ਵਰ੍ਹਦਿਆਂ ਆਖਿਆ ਕਿ ਇਨ੍ਹਾਂ ਆਗੂਆਂ ਦੀ ਇਸ ਹਰਕਤ ਨਾਲ ਇਨ੍ਹਾਂ ਦਾ ਅਸਲ ਕਿਰਦਾਰ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ।

ਕਾਂਗਰਸ ਆਗੂਆਂ ਨੇ ਅੱਗੇ ਆਖਿਆ ਕਿ ਡੀ ਐਸ ਪੀ ਸੇਖੋਂ ਤੇ ਭਾਜਪਾ ਆਗੂ ਕਮਲ ਚੇਟਲੀ ਦਾ ਇੱਕ ਨੁਕਾਤੀ ਏਜੰਡਾ ਲੁਧਿਆਣਾ ਦੇ ਵਿਕਾਸ ਦੇ ਰਾਹ ’ਚ ਅੜਿੱਕਾ ਬਣਨਾ ਹੈ। ਇਹੀ ਕਾਰਨ ਹੈ ਕਿ ਕਮਲ ਚੇਟਲੀ ਨੂੰ ਲੁਧਿਆਣਾ (ਪੱਛਮੀ) ਹਲਕੇ ਤੋਂ ਚੋਣ ਦੌਰਾਨ ਤੀਜੇ ਥਾਂ ਦਾ ਮੂੰਹ ਦੇਖਣਾ ਪਿਆ ਸੀ।

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਅਤੇ ਲੁਧਿਆਣਾ (ਪੱਛਮੀ) ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੇ ਹੱਕ ’ਚ ਨਿੱਤਰੇ ਪ੍ਰੈੱਸ ਵਾਰਤਾ ’ਚ ਸ਼ਾਮਿਲ ਇਨ੍ਹਾਂ ਕਾਂਗਰਸ ਆਗੂਆਂ ’ਚ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕੌਂਸਲਰ ਸੰਨੀ ਭੱਲਾ, ਬਲਜਿੰਦਰ ਸਿੰਘ ਬੰਟੀ, ਪੰਕਜ ਰਾਜਾ, ਦਿਲਰਾਜ ਸਿੰਘ, ਸੀਨੀਅਰ ਆਗੂ ਸੁਨੀਲ ਕਪੂਰ, ਦੀਪਕ ਰਾਜਾ ਤੇ ਹੋਰ ਆਗੂ ਮੌਜੂਦ ਸਨ।

ਪ੍ਰੈੱਸ ਵਾਰਤਾ ਦੌਰਾਨ ਇਨ੍ਹਾਂ ਆਗੂਆਂ ਨੇ ਕਮਲ ਚੇਟਲੀ ਅਤੇ ਬਲਵਿੰਦਰ ਸਿੰਘ ਸੇਖੋਂ ਦੀ ਪੁਰਾਣੀ ਸਾਂਝ ਦੇ ਸਬੂਤ ਵਜੋਂ ਜਨਤਕ ਸਥਾਨ ’ਤੇ ਸ਼ਰਾਬ ਦੇ ਪੈੱਗ ਸਾਂਝੇ ਕਰਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ।

ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਪਣੇ ਆਪ ਨੂੰ ਲੋਕਾਂ ਦੇ ਆਗੂ ਕਹਾਉਣ ਵਾਲੇ ਕਮਲ ਚੇਟਲੀ ਵਰਗੇ ਆਗੂਆਂ ਦੇ ਖੁਲੇਆਮ ਭਿ੍ਰਸ਼ਟ ਤੇ ਦਾਗ਼ੀ ਅਫ਼ਸਰਾਂ ਦੀ ਹਮਾਇਤ ’ਚ ਆਉਣਾ ਮੰਦਭਾਗਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਡੀ ਐਸ ਪੀ ਸੇਖੋਂ ਵਰਗੇ ਲੋਕ ਭਾਰਤੀ ਜਨਤਾ ਪਾਰਟੀ ’ਚ ਬੈਠੇ ਆਪਣੇ ਆਗੂਆਂ ਦੇ ਇਸ਼ਾਰੇ ’ਤੇ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਭਾਰਤ ਭੂਸ਼ਣ ਆਸ਼ੂ ਵਰਗੇ ਨੇਤਾਵਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਨੰਗਾ ਚਿੱਟਾ ਸੱਚ ਹੈ ਕਿ ਕਮਲ ਚੇਟਲੀ ਤੇ ਬਲਵਿੰਦਰ ਸਿੰਘ ਸੇਖੋਂ ਨਜ਼ਦੀਕੀ ਮਿੱਤਰ ਹਨ ਅਤੇ ਅਕਸਰ ਸ਼ਰਾਬ ’ਤੇ ਇਕੱਠੇ ਹੁੰਦੇ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਕਮਲ ਚੇਟਲੀ ਦੀਆਂ ਇਨ੍ਹਾਂ ਅਸਲੀਅਤਾਂ ਤੋਂ ਲੋਕ ਭਲੀ ਭਾਂਤ ਜਾਣੂ ਹੋਣ ਕਾਰਨ ਹੀ, ਉਸ ਨੂੰ ਲੋਕਾਂ ਨੇ ਵਿਧਾਨ ਸਭਾ ਚੋਣਾਂ ’ਚ ਰੱਦ ਕੀਤਾ ਅਤੇ ਤੀਸਰੇ ਥਾਂ ’ਤੇ ਜਾਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਹੋ ਸਕਦਾ ਹੋ ਸਕਦਾ ਹੈ ਕਿ ਆਪਣੀ ਹਾਰ ਦੇ ਹਰਖ਼ ’ਚ ਹੀ ਕਮਲ ਚੇਟਲੀ, ਬਲਵਿੰਦਰ ਸੇਖੋਂ ਜਿਹੇ ਭਿ੍ਰਸ਼ਟ ਅਫ਼ਸਰਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੋਵੇ।

ਨਗਰ ਨਿਗਮ ਦੇ ਕੌਂਸਲਰ ਸੰਨੀ ਭੱਲਾ ਨੇ ਦੋਸ਼ ਲਾਇਆ ਕਿ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ, ਉਸ ਖਿਲਾਫ਼ ਜਾਅਲੀ ਕਰੰਸੀ ਨੋਟਾਂ ਦੀ ਛਪਾਈ, ਜਨਤਕ ਫੰਡਾਂ ਨੂੰ ਖੁਰਦ-ਬੁਰਦ ਕਰਨ ਅਤੇ ਰਿਸ਼ਵਤ ਲੈਣ ਜਿਹੇ ਕਈ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਪਹਿਲੀ ਵਾਰ ਮੁਅੱਤਲ ਨਹੀਂ ਕੀਤਾ ਗਿਆ ਬਲਕਿ ਇਸ ਤੋਂ ਪਹਿਲਾਂ ਉਸ ਨੂੰ ਆਪਣੇ ਅਹੁਦੇ ਤੋਂ ਬਰਖ਼ਾਸਤ ਵੀ ਕੀਤਾ ਗਿਆ ਸੀ।

ਉਸ ਦੇ ਇੱਕ ਸਾਬਕਾ ਭਾਜਪਾ ਪ੍ਰਧਾਨ ਨਾਲ ਨੇੜਲੇ ਰਿਸ਼ਤਿਆਂ ਦਾ ਦੋਸ਼ ਲਾਉਂਦਿਆਂ ਸ੍ਰੀ ਭੱਲਾ ਨੇ ਕਿਹਾ ਕਿ ਉਹ ਭਾਜਪਾ ਆਗੂ ਦੇ ਨਿੱਜੀ ਸਹਾਇਕ ਖ਼ਿਲਾਫ਼ ਦਰਜ ਪਰਚੇ ’ਚ ਵੀ ਸਹਿ-ਮੁਲਜ਼ਮ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ ਭਾਜਪਾ ਆਗੂਆਂ ਦੇ ਇਸ਼ਾਰੇ ’ਤੇ ਉਨ੍ਹਾਂ ਦਦੀ ਕਠਪੁੱਤਲੀ ਬਣ ਕੇ ਕੰਮ ਕਰ ਰਿਹਾ ਹੈ।

ਕੌਂਸਲਰ ਬਲਜਿੰਦਰ ਸਿੰਘ ਬੰਟੀ ਨੇ ਮੰਗ ਕੀਤੀ ਕਿ ਬਲਵਿੰਦਰ ਸਿੰਘ ਸੇਖੋਂ ਆਪਣੇ ’ਤੇ ਦਰਜ ਸਮੂਹ ਮੁਕੱਦਮਿਆਂ ਦੀ ਸਫ਼ਾਈ ਦੇਵੇ। ਉਸ ਦਾ ਕਹਿਣਾ ਸ ਿਕਿ ਡੀ ਐਸ ਪੀ ਸੇਖੋਂ ਵੱਲੋਂ ਪਾਰਕਿੰਗ ਦੇ ਮਾਮਲੇ ’ਤੇ ਇੱਕ ਸ਼ਹਿਰੀ ਨਾਲ ਕੀਤੇ ਦੁਰਵਿਹਾਰ ਦੀ ਵੀਡਿਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਸੀ। ਬੰਟੀ ਨੇ ਕਿਹਾ ਕਿ ਚੇਟਲੀ ਵਰਗੇ ਆਗੂਆਂ ਦਾ ਅਜਿਹੇ ਦਾਗ਼ੀ ਅਫ਼ਸਰਾਂ ਦੇ ਹੱਕ ’ਚ ਖੜ੍ਹਨਾ, ਉਸ (ਚੇਟਲੀ) ਦੀ ਖੁਦ ਦੀ ਭਰੋਸੇਯੋਗਤਾ ’ਤੇ ਵੀ ਸੁਆਲੀਆ ਚਿੰਨ੍ਹ ਖੜ੍ਹਾ ਕਰਦਾ ਹੈ।

ਸੀਨੀਅਰ ਕਾਂਗਰਸ ਲੀਡਰ ਸੁਨੀਲ ਕਪੂਰ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ ਦੀਆਂ ਗਲਤ ਕਾਰਵਾਈਆਂ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਅਤਟ ਭਾਰਤ ਭੂਸ਼ਣ ਆਸ਼ੂ ਨੇ ਜਦੋਂ ਲੋਕਾਂ ਦਾ ਆਗੂ ਹੋਣ ਦੇ ਨਾਂ ’ਤੇ ਇਨ੍ਹਾਂ ਸ਼ਿਕਾਇਤਾਂ ਨੂੰ ਲੈ ਕੇ ਉਸ ਨੂੰ ਪੁੱਛਿਆ ਤਾਂ ਉਸ ਨੇ ਫ਼ੋਨ ਕਾਲ ਰਿਕਾਰਡ ਕਰਕੇ ਨਿਯਮਾਂ ਦੀ ਉਲੰਘਣਾ ਕੀਤੀ।

ਕਪੂਰ ਨੇ ਇਸ ਰਿਕਾਰਡਿੰਗ ਨੂੰ ਜਨਤਕ ਕਰਨ ਦੇ ਸਮੇਂ ’ਤੇ ਵੀ ਸੁਆਲ ਖੜ੍ਹਾ ਕਰਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਜਮ੍ਹਾਂ ਵੀ ਨਾ ਸਹਿਣ ਵਾਲੇ ਮੰਤਰੀ ਅਤੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਬਦਨਾਮ ਕਰਨ ਦੀ ਸਾਜਿਸ਼ ਤਹਿਤ ਇਸ ਰਿਕਾਰਡਿੰਗ ਨੂੰ ਲਗਪਗ ਦੋ ਸਾਲ ਬਾਅਦ ਕੇਵਲ ਆਪਣਾ ਹਿਸਾਬ ਬਰਾਬਰ ਕਰਨ ਦੀ ਨੀਅਤ ਨਾਲ ਲੀਕ ਕੀਤਾ ਗਿਆ।

ਇਨ੍ਹਾਂ ਆਗੂਆਂ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਆਗੂ ਹਨ ਅਤੇ ਉਨ੍ਹਾਂ ਖ਼ਿਲਾਫ਼ ਭਿ੍ਰਸ਼ਟ ਅਨਸਰਾਂ ਅਤੇ ਭਿ੍ਰਸ਼ਟ ਅਨਸਰਾਂ ਦਾ ਸਾਥ ਦੇਣ ਵਾਲੇ ਆਗੂਆਂ ਦੀ ਕਿਸੇ ਵੀ ਚਾਲ ਨੂੰ ਉਹ ਸਫ਼ਲ ਨਹੀਂ ਹੋਣ ਦੇਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION