26.7 C
Delhi
Saturday, April 27, 2024
spot_img
spot_img

‘ਭੋਜਨ ਹੀ ਦਵਾਈ ਹੈ’ – ਮੇਰੀ ਲਿਖ਼ੀ ਜਾ ਰਹੀ ਕਿਤਾਬ ਵਿੱਚੋਂ ਦੋ ਸਫ਼ੇ – ਅਮਰਜੀਤ ਟਾਂਡਾ

ਸਾਨੂੰ ਆਪਣੀ ਕਾਰ ਦੇ ਬਾਰੇ ਜ਼ਿਆਦਾ ਨੁਕਸ ਆਪ ਹੀ ਪਤਾ ਹੁੰਦੇ ਨੇ।

ਮਕੈਨਿਕ ਸਦਾ ਤੁੱਕੇ ਹੀ ਲਾਉਂਦਾ ਹੈ।

ਡਾਕਟਰਾਂ ਦਾ ਵੀ ਇਹੀ ਹਾਲ ਹੈ।

ਕਾਰ ਦਾ ਸ਼ਰੀਰ ਦਾ ਸਿਸਟਮ ਏਨਾ ਕੰਪਲੈਕਸ ਹੈ। ਕਿਹੜਾ ਇਹਨੂੰ ਸਮਝ ਲਵੇਗਾ ਮਿੰਟਾਂ ਵਿੱਚ।

ਮਕੈਨਿਕ ਜਾਂ ਡਾਕਟਰ ਤੁਹਾਡਾ ਬਿੱਲ ਹੀ ਵੱਡਾ ਕਰਨ ਨੂੰ ਬੈਠੇ ਹਨ।

ਮੈਂ ਕਈ ਵਾਰ ਸੈਨੀਟਰੀ ਦਾ ਸਮਾਨ ਜ਼ਰਾ ਜਿੰਨਾ ਲੈਣਾ ਹੁੰਦਾ ਹੈ। ਵੇਚਣ ਵਾਲਾ ਛੱਤੀ ਚੀਜ਼ਾਂ ਹੋਰ ਗਲ ਪਾਣ ਦੀ ਕੋਸ਼ਿਸ਼ ਕਰੇਗਾ।

ਮੈਂ ਸਾਰੀ ਉਹਦੀ ਸਲਾਹ ਨਕਾਰ ਕੇ ਆਪ ਜੁਗਾੜ ਸੋਚ ਇਕ ਅੱਧੀ ਚੀਜ਼ ਨਾਲ ਕਈ ਵਾਰ ਸਾਰਿਆ ਹੈ।

ਪਰ ਸਾਰੇ ਦੰਦਾਂ ਦੇ ਮਾਹਿਰ ਡਾਕਟਰ ਵੀ ਦੰਦ ਕਢਾਉਣ ਲਈ ਹੀ ਸਦਾ ਕਹਿਣਗੇ। ਦੋ ਵਾਰ ਉਹਨਾਂ ਫ਼ਸਾ ਵੀ ਲਿਆ। ਦਰਦ ਵੇਲੇ ਤੁਸੀਂ ਮੰਨ ਵੀ ਜਾਂਦੇ ਹੋ।

ਦੰਦ ਕੰਨ ਦੀ ਪੀੜ ਤੋਂ ਵੱਡਾ ਕੋਈ ਦਰਦ ਹੁੰਦਾ ਹੈ।

ਮੈਂ ਕਿਹੜਾ ਦੰਦਾਂ ਦਾ ਡਾਕਟਰ ਹਾਂ।

ਐਤਕੀਂ ਮੇਰੇ ਇਕ ਦੰਦ ਕੋਲ ਛਾਲਾ ਹੋ ਗਿਆ। ਇਟਲੀ ਜਰਮਨੀ ਦੇ ਦੰਦਾਂ ਦੇ ਮਾਹਿਰਾਂ ਨੇ ਕੱਢਣ ਦੀ ਹੀ ਸਿਫ਼ਾਰਸ਼ ਕੀਤੀ।

ਬਾਹਰ ਵੀ ਸਾਰੇ ਏਦਾਂ ਦੇ ਹੀ ਹਨ।

ਮੈਂ ਨਾਂਹ ਕਰਕੇ ਘਰ ਨੂੰ ਆ ਗਿਆ। ਤੇ ਉਹਨੂੰ ਚੈਲਿੰਜ ਕਰ ਕਿਹਾ। ਮੈਂ ਤੈਨੂੰ ਦੋ ਹਫ਼ਤੇ ਬਾਅਦ ਮਿਲਾਂਗਾ। ਬਿਨਾਂ ਤੇਰੇ ਇਲਾਜ ਤੋਂ।

ਘਰ ਆ ਕੇ ਸਵੇਰੇ ਸ਼ਾਮ ਹਲਦੀ ਨਾਰੀਅਲ ਤੇਲ ਦੀ ਉਂਗਲੀ ਨਾਲ ਹੌਲ਼ੀ ਹੌਲ਼ੀ ਮਸਾਜ ਅਰੰਭ ਦਿੱਤੀ।
ਚਾਹ ਪੀਣ ਵੇਲੇ ਕੱਪ ਨਾਲ ਟਿਸ਼ੂ ਨਾਲ ਸੇਕ। ਨਮਕ ਪਾਣੀ ਦੀਆਂ ਕੁਰਲੀਆਂ। ਤਿੰਨ ਵੇਲੇ। ਛਾਲਾ ਕਹੇ ਯਾਰ ਬਸ ਵੀ ਕਰ ਹੁਣ। ਮੈਂ ਤਾਂ ਰਿਹਾ ਵੀ ਨਹੀਂ।

ਆਪਣੀ ਜਿੱਤ ਨਾਲ ਖ਼ੁਸ਼ੀ ਬਹੁਤ ਹੁੰਦੀ ਹੈ। ਮੈਂ ਖੁਸ਼ੀ ਵਿੱਚ ਭੰਗੜਾ ਪਾਉਣ ਲੱਗ ਜਾਂਦਾ ਹਾਂ। ਹਰ ਜਿੱਤ ਖੁਸ਼ੀ ਤੁਸੀਂ ਵੀ ਮਨਾਇਆ ਕਰੋ।

ਜਿੱਤ ਖੁਸ਼ੀ ਹੌਸਲਾ ਚਾਅ ਰੀਝਾਂ ਵੀ ਬਖਸ਼ਦੀ ਹੈ।

ਦੂਸਰੇ ਤੀਸਰੇ ਦਿਨ। ਦੰਦ ਜੀ ਦਾ ਦਰਦ ਵੀ ਘੱਟ ਹੋ ਗਿਆ। ਤੇ ਛਾਲਾ ਜੀ ਦਿਸਣੋ ਹਟਣ ਲੱਗ ਪਏ। ਗੱਲ ਕੀ ਅੱਖੋਂ ਹੀ ਓਹਲੇ ਹੋ ਗਏ ਸ਼ਰਮ ਦੇ ਮਾਰੇ। ਕਹਿੰਦਾ ਹੋਣਾ ਕਿਹੜਾ ਬੰਦਾ ਟੱਕਰ ਗਿਆ ਹੈ।

ਓਹੀ ਦੰਦਾਂ ਦਾ ਡਾਕਟਰ ਮਿਲਣ ਤੇ ਮੈਂ ਉਹਨੂੰ ਦੱਸਿਆ। ਉਸ ਨੇ ਮੇਰੀ ਗੱਲ ਵੱਲ ਧਿਆਨ ਹੀ ਨਾ ਦਿੱਤਾ। ਟਾਲ ਦਿਤਾ ਮੈਂਨੂੰ। ਫਿਰ ਇਹ ਸ਼ਰਮ ਦੇ ਮਾਰੇ ਅੱਖ ਵੀ ਨਹੀਂ ਮਿਲਾਉਂਦੇ।

ਝਗੜੇ ਲੜਾਈ ਵੇਲੇ ਵੀ ਟੁੱਟ ਕੇ ਜਿਹੜਾ ਪੈ ਗਿਆ ਉਹੀ ਸਮਝੋ ਜਿੱਤ ਗਿਆ। ਸਿੰਘ ਥੋੜੇ ਵੀ ਜੈਕਾਰਿਆਂ ਨਾਲ ਹਮਲਾ ਕਰ ਕੇ ਚੜ੍ਹ ਜਾਂਦੇ ਸਨ। ਅਗਲੇ ਦੌੜ ਕੇ ਮੈਦਾਨ ਛੱਡ ਜਾਂਦੇ ਸਨ।

ਸਿੰਘਾਂ ਦਾ ਹੌਸਲਾ ਹੀ ਉਹਨਾਂ ਦੀ ਜਿੱਤ ਹੁੰਦੀ ਸੀ। ਬਸ ਹਾਰ ਨਹੀਂ ਮੰਨਣੀ। ਹੌਸਲਾ ਮਿਹਨਤ ਹੀ ਸਦਾ ਜਿੱਤਦੀ ਆਈ ਹੈ।

ਇਕ ਵਾਰ ਫਿਰ ਸਿੰਘ ਫਸ ਗਏ। ਨੇੜੇ ਦੇ ਦੰਦ ਜੀ ਨਰਾਜ਼ ਹੋ। ਦਰਦ ਕਰਨ ਲੱਗ ਪਏ।

ਇਹ ਤਾਂ ਹੋ ਰਿਹਾ ਸੀ। ਕਿਉਂਕਿ ਮੈਂ ਦੰਦਾਂ ਬਾਰੇ ਅਵੇਸਲਾ ਹੋ ਗਿਆ ਸੀ। ਅਵੇਸਲਾਪਣ ਹੀ ਹਰਾਉਂਦਾ ਹੈ ਨਿੱਤ ਬੰਦੇ ਨੂੰ। ਵੇਖ ਲੈਣਾ।

ਮੈਂ ਕਿਹਾ ਐਤਕੀਂ ਮੁਫ਼ਤ ਇਲਾਜ ਕਰਾਉਣ ਜਾਣਾ ਹੀ ਨਹੀਂ। ਸੱਭ ਮਾੜਾ ਹੈ। ਮਾਹਿਰ ਕੋਲ ਜਾਣਾ ਹੀ ਨਹੀਂ। ਆਪਾਂ ਕਿਧਰੋਂ ਘੱਟ ਹਾਂ।

ਹਰ ਸਮੱਸਿਆ ਨੂੰ ਚੈਲਿੰਜ਼ ਕਰੋ। ਜ਼ਿੰਦਗੀ ਹੋਰ ਕੁੱਝ ਵੀ ਨਹੀਂ ਹੈ।

ਸਪੈਸ਼ਲ ਪੇਸਟ ਬੁਰਸ਼ ਵੀ ਛੱਡ। ਉਂਗਲ ਨਾਲ ਹਲਦੀ ਨਾਰੀਅਲ ਤੇਲ ਦੀ ਹੌਲ਼ੀ ਹੌਲ਼ੀ ਮਸਾਜ਼ ਕਰਕੇ। ਮਸੂੜਿਆਂ ਨੂੰ ਤਾਕਤਵਰ ਬਣਾਇਆ। ਦੋ ਵਾਰ ਨਮਕ ਪਾਣੀ ਦੀਆਂ ਕੁਰਲੀਆਂ। ਦੋ ਵਾਰ ਸੌਫਟ ਬੁਰਸ਼।

ਦੰਦ ਜੀ ਚੁੱਪ ਚਾਪ ਅਰਾਮ ਨਾਲ ਦਰਦ ਲੈ ਕੇ ਪਤਾ ਨਹੀਂ ਕਿੱਥੇ ਨੇ ਹੁਣ। ਨਹੀਂ ਤਾਂ ਇਹ ਮਾਹਿਰ ਡਾਕਟਰਾਂ ਨੇ ਦੋ ਦੰਦ ਹੋਰ ਖਿੱਚ ਦੇਣੇ ਸੀ। ਮੈਂ ਰੋਟੀ ਖਾਣ ਤੋਂ ਵੀ ਜਾਣਾ ਸੀ। ਖਿਚੜੀ ਕੜਾਹ ਤੇ ਆ ਜਾਣਾ ਸੀ।

ਭਾਈ ਇਹਨਾਂ ਤੋਂ ਵੀ ਬਚ ਕੇ ਰਹੋ। ਇਹ ਤਕਨੀਕੀ ਸਾਇੰਟੇਫਿਕ ਭ੍ਰਿਸ਼ਟਾਚਾਰੀ ਹੈ ਸੱਭ। ਆਪ ਵੀ ਖਾਓ ਤੇ ਬਲੱਡ ਟੈਸਟਾਂ ਤੇ ਹੋਰ ਸਪੈਸ਼ਲਿਸਟਾਂ ਤੋਂ ਵੀ ਕਮਿਸ਼ਨ ਖਿੱਚੋ।

ਮੈਂ ਹੋਰ ਵੀ ਕਈ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਾ ਰਹਾਂਗਾ। ਤੁਸੀਂ ਵੀ ਲਿਖਿਓ ਪਲੀਜ਼।

ਭਾਈ ਅਸੀਂ ਵੀ ਆਪਣੇ ਸਬਜਿਕਟ ਬਾਰੇ ਡਿਗਰੀਆਂ ਹਾਸਲ ਕਰ ਕੇ ਵੀ ਨਹੀਂ ਸਾਰਾ ਕੁਝ ਜਾਣਦੇ ਹੁੰਦੇ ਹਾਂ।

45-50 ਦੀ ਉਮਰ ’ਚ ਆਪਣੀ ਸਿਹਤ ਦਾ ਖ਼ਿਆਲ ਆਪ ਰੱਖੋ। ਕਦੇ ਵੀ ਨਹੀਂ ਹੋਵੇਗੀ ਕੋਈ ਬੀਮਾਰੀ। ਜਾਂ ਤਕਲੀਫ। ਬਸ ਘਬਰਾਉਣਾ ਨਹੀਂ ਕਦੇ। ਇਹ ਗੱਲ ਪੱਲੇ ਬੰਨ ਲਓ ਘੁੱਟ ਕੇ ਸੋਹਣਿਓ।

ਮੇਰੇ ਗਵਾਂਢੀ ਜਿੰਨੇ ਵੀ ਡਾਕਟਰਾਂ ਕੋਲ ਗਏ ਨੇ ਘੱਟ ਹੀ ਵਾਪਸ ਆਏ ਹਨ। ਇਹੀ ਸਮੱਸਿਆ ਵਧਾਉਂਦੇ ਹਨ। ਜਿੰਦਾਂ ਇਹ ਲੰਮਾ ਪਾ ਕੇ ਟਿਊਬਾਂ ਨਾੜੀਆਂ ਚ ਚਾੜ੍ਹਦੇ ਹਨ। ਬੰਦਾ ਘਰ ਕਿਵੇਂ ਤੰਦਰੁਸਤ ਹੋ ਕੇ ਪਰਤ ਆਵੇਗਾ।

ਸ ਖੁਸ਼ਵੰਤ ਸਿੰਘ ਤੇ ਉਹਦੀ ਘਰ ਵਾਲੀ। ਵਿਸਕੀ ਪੀਂਦੇ ਗਏ ਹਨ ਜਹਾਨੋਂ। 90-100 ਵਰਿਆਂ ਦੇ ਹੋ ਕੇ।

ਮੈਨੂੰ ਦੱਸੋ ਭਲਾ। ਬਾਂਦਰ ਜਾਂ ਹੋਰ ਜੰਗਲੀ ਜਾਨਵਰ ਕਿੰਨੇ ਕੁ ਡਾਕਟਰਾਂ ਦੀਆਂ ਔਪਾਇੰਟਮੈਟਾਂ ਲੈਂਦੇ ਹਨ।

ਕਿੰਨੇ ਖੜ੍ਹੇ ਹੁੰਦੇ ਹਨ ਡਾਕਟਰਾਂ ਦੀਆਂ ਲਾਈਨਾਂ ਵਿਚ। ਸਾਨੂੰ ਮੁਫ਼ਤ ਦੀਆਂ ਦਵਾਈਆਂ ਮਿਲਦੀਆਂ ਹਨ ਤੇ ਅਸੀਂ ਸ਼ਰੀਰ ਦੇ ਸਿੱਸਟਮ ਖ਼ਰਾਬ ਕਰੀ ਜਾਂਦੇ ਹਾਂ।

ਕੁਦਰਤ ਨੇ ਸਰੀਰ ਦੇ ਜ਼ਖ਼ਮਾਂ ਬੀਮਾਰੀਆਂ ਨੂੰ ਆਪ ਠੀਕ ਕਰਨ ਦੀ ਤਕਨੀਕ ਵਿਧੀ ਪਹਿਲਾਂ ਹੀ ਬਖਸ਼ੀ ਹੋਈ ਹੈ।

ਅਰਜ਼ਾਂ ਅਰਦਾਸਾਂ ਬੇਨਤੀਆਂ ਦੇ ਪਿੱਛੇ ਲੱਗ ਕੇ ਵੀ ਸਮੱਸਿਆ ਨੂੰ ਨਾ ਵਧਾ ਲਿਆ ਕਰੋ। ਬਾਕੀ ਮਰਜ਼ੀ ਤੁਹਾਡੀ ਹੈ।

ਸ਼ਰੀਰ ਤਾਂ ਸਰਵਾਈਵਲ ਲਈ ਥੋੜਾ ਜੇਹਾ ਭੋਜਨ ਹੀ ਮੰਗਦਾ ਹੈ। ਤੇ ਵੱਧ ਤੋਂ ਵੱਧ ਕਸਰਤ। ਬਸ ਚੈਨ ਨਾਲ ਕਦੇ ਨਾ ਬੈਠੋ। ਨਾਨੀ ਦਾਦੀ ਬਾਪੂ ਵਾਂਗ ਲੱਗੇ ਹੀ ਰਹੋ। ਸਿਰਫ਼ ਸੌਣ ਅਰਾਮ ਵੇਲੇ ਹੀ ਰੁਕੋ। ਬੈਠੋ।

ਹਾਸੇ ਠੱਠਿਆਂ ਨਾਲ ਹੀ ਕਈ ਬੀਮਾਰੀਆਂ ਦੇ ਹਲ ਹੋ ਸਕਦੇ ਹਨ। ਕਿਉਂਕਿ ਹਾਸੇ ਖੁਸ਼ੀ ਵਿੱਚ ਰੀਲੀਜ਼ ਹੋਏ ਹਾਰਮੋਨਜ ਕਈ ਬੀਮਾਰੀਆਂ ਦਾ ਹੱਲ ਕਰ ਦਿੰਦੇ ਹਨ। ਮੈਂ ਹਾਂਸ ਵਿਅੰਗ ਤੇ ਵੀ ਲਿਖਾਂਗਾ। ਜੇ ਬੋਰ ਹੁੰਦੇ ਹੋ ਤਾਂ ਮੈਨੂੰ ਅਨਫਰਿੰਡ ਕਰ ਦੇਣਾ ਪਲੀਜ਼।

ਖੁਸ਼ੀਆਂ ਦੀ ਵੀ ਖ਼ੁਸ਼ਬੂ ਖਿਲਾਰਿਆ। ਵੰਡਿਆ ਕਰੋ। ਗਮ ਉਦਾਸੀਆਂ ਕਦੇ ਵੀ ਨੇੜੇ ਨਹੀਂ ਢੁੱਕਣਗੀਆਂ।

ਅਸਲ ਵਿੱਚ ਸਾਡੇ ਸਰੀਰਾਂ ਨੂੰ ਸੈਂਥੈਟਿਕ ਦਵਾਈਆਂ ਨੇ ਖਰਾਬ ਗੰਧਲਾ ਕੀਤਾ ਹੋਇਆ ਹੈ। ਚੀਨੀ ਨਮਕ ਵੀ ਤਾਂ ਅਸੀਂ ਸਵਾਦ ਲਈ ਖਾਂਦੇ ਹਾਂ। ਇਹਨਾਂ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਸਰੀਰ ਨੂੰ। ਫਿਰ ਵੀ ਅਸੀਂ ਨਹੀਂ ਹਟਦੇ।

ਹੁਣ ਤੁਹਾਡਾ ਸਵਾਲ ਹੋਵੇਗਾ ਕਿ ਕੀ ਕਰੀਏ। ਨਾ ਡਾਕਟਰ ਕੋਲ ਜਾਈਏ।

ਪਹਿਲਾਂ ਚੈੱਕ ਕਰੋ ਕਿ ਸਮੱਸਿਆ ਆਈ ਕਿਉਂ। ਕੀ ਖਾਧਾ ਸੀ। ਸਾਰਾ ਕੁਝ ਜੋ ਅਸੀਂ ਖਾਂਦੇ ਹਾਂ। ਉਸ ਤੇ ਹੀ ਸਿਹਤ ਮੁਨੱਸਰ ਕਰਦੀ ਹੈ। ਇਹ ਗੱਲ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ।

ਕਸਰਤ ਦੀ ਘਾਟ ਕਾਰਨ ਵੀ ਸਿਹਤ ਵਿਗੜਦੀ ਹੈ। ਗੱਡੀ ਚਲਾਉਣ ਨਾਲ ਹੀ ਚੱਲਦੀ ਰਹਿੰਦੀ ਹੈ। ਬਹੁਤਾ ਵੀ ਨਹੀਂ ਵਰਤਣ ਚਲਾਉਣ ਦੀ ਲੋੜ।

ਸ਼ਰੀਰ ਵੀ ਇਕ ਬਾਇਓਲਾਜੀਕਲ ਕਾਰ ਹੀ ਹੈ। ਰੀਪੇਅਰ ਮੇਂਟੀਨਿਸ ਮੰਗਦੀ ਹੀ ਰਹਿੰਦੀ ਹੈ। ਮਰਜ਼ੀ ਹੈ ਮੇਰੀ ਕੋਈ ਗੱਲ ਮੰਨਣਾ।

ਤੁਸੀਂ ਮੈਨੂੰ ਇਹ ਵੀ ਦੱਸੋ। ਆਪਣੇ ਬਜ਼ੁਰਗ ਕਿੰਨੇ ਕੁ ਸਟਿੰਟ ਪਵਾਉਂਦੇ ਹੁੰਦੇ ਸਨ। ਰੱਜ ਕੇ ਖਾਂਦੇ ਹੁੰਦੇ ਸਨ ਘਿਓ ਸ਼ੱਕਰ।

ਅਜਕੱਲ ਇਹ ਵੀ ਡਾਕਟਰਾਂ ਨੇ ਬਿਜ਼ਨਸ ਹੀ ਬਣਾ ਲਿਆ ਹੈ। ਤੇ ਵੱਧ ਤੋਂ ਵੱਧ ਕਮਾਈ ਕਰ ਰਹੇ ਹਨ। ਫਿਰ ਆਪ ਵੀ ਕੈਂਸਰ ਨਾਲ ਹੀ ਜਾਂਦੇ ਹਨ।

ਇਹੀ ਕਹਿਣਗੇ ਕਿ ਤੁਸੀਂ ਸਮੇਂ ਸਿਰ ਪਹੁੰਚ ਗਏ ਹੋ ਨਹੀਂ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ।

ਇਹ ਵੀ ਦੱਸੋ। ਜਿਹੜਾ ਤੇਲ ਬਾਹਰ ਨਹੀਂ ਜੰਮਦਾ। ਅੰਦਰ ਕਿੱਥੇ ਜਾ ਕੇ ਜੰਮੇਗਾ।

ਮੈਂ ਤਾਂ ਕੜਾਹ ਵੀ ਖਾਂਦਾ ਹਾਂ। ਇਹਦਾ ਵੀ ਫਾਇਦਾ ਹੈ। ਜੈਤੂਨ ਦਾ ਤੇਲ ਵੀ ਉਪਰ ਦੀ ਸਬਜ਼ੀ ਚ ਪਾ ਕੇ ਖਾਂਦਾ ਹਾਂ।

ਹਾਂ ਤੁਸੀਂ ਵੱਧ ਸਲਾਦ ਸਬਜ਼ੀਆਂ ਫਲ ਵੀ ਖਾਓ। ਇਹਨਾਂ ਵਿੱਚ ਕਿਹੜੀ ਚੀਜ਼ ਹੈ ਜੋ ਰਾਹ ਵਿੱਚ। ਨਾੜੀਆਂ ਵਿੱਚ ਫਸ ਕੇ ਬਹਿ ਜਾਵੇਗੀ। ਦੱਸਣਾ ਜ਼ਰਾ। ਆਪ ਵੀ ਲਾਜਿਕ ਲੱਭਿਆ ਕਰੋ। ਹਾਂ ਤੁਹਾਨੂੰ ਤਸੱਲੀ ਹੋ ਜਾਂਦੀ ਹੈ ਡਾਕਟਰ ਕੋਲ ਪਹੁੰਚ ਕੇ। ਕਿ ਹੁਣ ਬਚ ਜਾਵਾਂਗੇ।

ਲੋਕਾਂ ਨੇ ਖ਼ੀਰ ਕੜਾਹ ਖਾਣੇ ਵੀ ਛੱਡ ਦਿੱਤੇ ਹਨ। ਕਦੇ ਕਦੇ ਕੁੱਝ ਨਹੀਂ ਕਹਿਣ ਲੱਗੇ। ਹਜ਼ੂਰ।

ਫ਼ਿਕਰ। ਚਿੰਤਾਵਾਂ ਘਟਾਓ।
ਪਿਆਰ ਪ੍ਰੇਮ ਘਰੀਂ ਸੱਦੋ।

ਇਕ ਦਿਨ ਡਾਕਟਰ ਜੋ ਇਹ ਚੀਜ਼ਾਂ ਮਨ੍ਹਾ ਕਰਦਾ ਹੈ। ਮੈਂ ਦੁਕਾਨ ਤੇ ਵੜੇ ਪਕੌੜੇ ਖਾਂਦਾ ਫੜ੍ਹ ਲਿਆ।

ਸੋ ਸਾਰੇ ਮਜ਼ੇ ਲਓ। ਸਾਰੇ ਸਵਾਦ ਚਖੋ਼।

ਬਜ਼ੁਰਗਾਂ ਨੇ ਐਵੇਂ ਨਹੀਂ ਕਿਹਾ ਕਿ ਖਾਓ ਮਨ ਭਾਉਂਦਾ ਪਹਿਨੋ ਜੱਗ ਭਾਉਂਦਾ। ਜੋ ਸਾਰਿਆਂ ਨੂੰ ਚੰਗਾ ਸੋਹਣਾ ਲੱਗੇ।

(ਕੱਲ੍ਹ ਨੂੰ ਫਿਰ ਸਹੀ)

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION