ਅੱਜ-ਨਾਮਾ
ਭਾਰਤ ਦੇਸ਼ ਦੀ ਵੱਡੀ ਆ ਬੈਂਕ ਕਹਿੰਦੀ,
ਮੰਦੀ ਦੇਸ਼ ਵਿੱਚ ਆਈ ਹੈ ਬੜੀ ਮੀਆਂ।
ਜਿਹੜੀ ਮੰਦੀ ਹੈ ਮੁਲਕ ਦੇ ਵਿੱਚ ਆਈ,
ਆਈ ਅੱਗੇ ਨਾ ਕਦੀ ਇਹ ਘੜੀ ਮੀਆਂ।
ਪਹਿਲੀ ਔਖ ਹੀ ਹਾਲੇ ਨਹੀਂ ਹੱਲ ਹੁੰਦੀ,
ਦੂਸਰੀ ਦਰਾਂ `ਤੇ ਹੁੰਦੀ ਆ ਖੜੀ ਮੀਆਂ।
ਲੱਗਦਾ ਈ ਇੰਜ ਕਿ ਦੇਸ਼ ਦੇ ਪਈ ਪੱਲੇ,
ਇਕੇਰਾਂ ਮੁਸ਼ਕਲਾਂ ਦੀ ਵੱਡੀ ਝੜੀ ਮੀਆਂ।
ਅਗਲੀ ਬਾਤ ਕਿ ਜਿੱਦਾਂ ਸਰਕਾਰ ਚੱਲਦੀ,
ਜ਼ਰਾ ਵੀ ਲੱਗੇ ਗੰਭੀਰ ਨਹੀਂ ਚਾਲ ਮੀਆਂ।
ਇਹੀਓ ਚਾਲਾਂ ਜੇ ਚੱਲੀ ਗਈ ਰਾਜਨੀਤੀ,
ਮੰਦੜਾ ਹੋਊ ਫਿਰ ਹਿੰਦ ਦਾ ਹਾਲ ਮੀਆਂ।
-ਤੀਸ ਮਾਰ ਖਾਂ
ਨਵੰਬਰ 13, 2020