30.1 C
Delhi
Saturday, April 27, 2024
spot_img
spot_img

ਭਾਰਤ ਤੋਂ ਬਾਹਰ ਸਿੱਖਾਂ ਅਤੇ ਗੁਰੂ ਘਰਾਂ ਦੀ ਸੁਰੱਖ਼ਿਆ ਯਕੀਨੀ ਬਣਾਵੇ ਭਾਰਤ ਸਰਕਾਰ: ਢੀਂਡਸਾ, ਰਵੀ ਇੰਦਰ, ਬ੍ਰਹਮਪੁਰਾ

26 ਮਈ, 2020:

ਇੰਗਲੈਂਡ ਦੇ ਡਰਬੀ ਸ਼ਹਿਰ ਵਿਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ’ਤੇ ਅੱਜ ਸਵੇਰੇ ਇਕ ਵਿਅਕਤੀ ਵੱਲੋਂ ਪੁੱਜ ਕੇ ਕੀਤੀ ਭੰਨ ਤੋੜ ਦੀ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਰਵੀਇੰਦਰ ਸਿੰਘ ,ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਗਤਾਰ ਸਿੰਘ ਘੜੂੰਆਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਇਸ ਘਟਨਾ ਲਈ ਜਿੰਮੇਵਾਰ ਵਿਆਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹਨਾਂ ਟਕਸਾਲੀ ਆਗੂਆਂ ਨੇ ਕਿਹਾ ਕਿ ਭਾਰਤ ਤੋਂ ਬਾਹਰ ਸਿੱਖਾਂ ਅਤੇ ਗੁਰੂ ਘਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਸਖਤ ਕਦਮ ਚੁੱਕੇ ਇਹਨਾਂ ਟਕਸਾਲੀ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆਂ ਕੋਰੋਨਾ ਮਹਾਮਾਰੀ ਨਾਲ ਲੜਾਈ ਲੜ ਰਹੀ ਹੈ|

ਇਸ ਸੰਕਟ ਵਿੱਚ ਭਾਰਤ ਅਤੇ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਖੁੱਲੇ ਦਿਲ ਨਾਲ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਹੈ ।ਇਸੇ ਲੜੀ ਤਹਿਤ ਵਾਂਗ ਡਰਬੀ ਦਾ ਇਹ ਗੁਰਦੁਆਰਾ ਸਾਹਿਬ ਵੀ ਲੌਕਡਾਊਨ ਦੌਰਾਨ ਰੋਜ਼ ਹਜਾਰਾ ਵਿਅਕਤੀਆਂ ਦੇ ਲੰਗਰ ਦੀ ਸੇਵਾ ਨਿਭਾਅ ਰਿਹਾ ਹੈ।

ਇਹਨਾਂ ਆਗੂਆਂ ਨੇ ਇੰਗਲੈਂਡ ਸਰਕਾਰ ਕੋਲੋਂ ਵੀ ਗੁਰਦੁਆਰਾ ਸਾਹਿਬ ਵਿਚ ਕੰਮ ਕਰਨ ਵਾਲੇ ਸਿੰਘਾਂ ਅਤੇ ਸੇਵਾ ਕਾਰਜਾਂ ਵਿਚ ਜੁੜੀਆਂ ਸੰਗਤਾਂ ਦੀ ਸੁਰੱਖ਼ਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION