39 C
Delhi
Friday, April 26, 2024
spot_img
spot_img

ਭਾਜਪਾ ਦਾ ਫ਼ਿਰ ਵਿਰੋਧ: ਡਾ: ਅੰਬੇਡਕਰ ਦੇ ਬੁੱਤੇ ’ਤੇ ਹਾਰ ਚੜ੍ਹਾਉਣ ਪੁੱਜੇ ਭਾਜਪਾ ਆਗੂ ਬਸਪਾ ਨੇ ਘੇਰੇ

ਯੈੱਸ ਪੰਜਾਬ
ਲੁਧਿਆਣਾ, 24 ਅਕਤੂੁਬਰ, 2020:
ਖ਼ੇਤੀ ਬਿੱਲਾਂ ’ਤੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਰਵੱਈਏ ਦਾ ਹਰ ਪਾਸਿਉਂ ਵਿਰੋਧ ਲਗਾਤਾਰ ਜਾਰੀ ਹੈ ਅਤੇ ਘੱਟੋ ਘੱਟ ਪੰਜਾਬ ਅੰਦਰ ਭਾਜਪਾ ਇਸ ਮਾਮਲੇ ’ਤੇ ਇਕੱਲੀ ਪੈਂਦੀ ਜਾ ਰਹੀ ਹੈ।

ਭਾਜਪਾ ਦਫ਼ਤਰਾਂ ਦੇ ਘੇਰਾਉ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਨਾਲ ਪਹਿਲਾਂ ਹੀ ਗਰਮਾਇਆ ਹੋਇਆ ਸਿਆਸੀ ਮਾਹੌਲ ਅੱਜ ਉਸ ਵੇਲੇ ਹੋਰ ਭਖ਼ ਗਿਆ ਜਦ ਲੁਧਿਆਣਾ ਦੇ ਜਲੰਧਰ ਪਾਈਪਾਸ ’ਤੇ ਲੱਗੇ ਡਾ:ਅੰਬੇਡਕਰ ਦੇ ਬੁੱਤ ’ਤੇ ਹਾਰ ਪਾਉਣ ਪੁੱਜੇ ਸਥਾਨਕ ਭਾਜਪਾ ਆਗੂਆਂ ਨੂੰ ਬਸਪਾ ਨੇ ਘੇਰ ਲਿਆ।

ਸਨਿਚਰਵਾਰ ਸਵੇਰੇ ਲਗਪਗ 10 ਵਜੇ ਭਾਜਪਾ ਆਗੂ ਡਾ: ਅੰਬੇਡਕਰ ਦੇ ਬੁੱਤ ’ਤੇ ਪੁੱਜੇ ਤਾਂ ਸ਼ਾਇਦ ਪਹਿਲਾਂ ਤੋਂ ਹੀ ਇਹ ਸੂਚਨਾ ਰੱਖਦੇ ਬਸਪਾ ਆਗੂ ਅਤੇ ਵਰਕਰ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਭਾਜਪਾ, ਭਾਜਪਾ ਆਗੂਆਂ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਭਾਜਪਾ ਆਗੂਆਂ ਨੂੰ ਡਾ: ਅੰਬੇਡਕਰ ਦੇ ਬੁੱਤ ’ਤੇ ਹਾਰ ਪਾਉਣ ਤੋਂ ਰੋਕ ਦਿੱਤਾ।

ਬਸਪਾ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਦਲਿਤ ਕਾਰਡ ਖ਼ੇਡ ਰਹੀ ਹੈ ਜਦਕਿ ਇਸ ਦੀਆਂ ਨੀਤੀਆਂ ਦੇਸ਼ ਦੇ ਅੰਦਰ ਵੰਡ ਪਾਉਣ ਦੀਆਂ ਹਨ।

ਇਸ ਮੌਕੇ ਪੁਲਿਸ ਨੂੰ ਦਖ਼ਲ ਦੇ ਕੇ ਮੌਕਾ ਸੰਭਾਲਣਾ ਪਿਆ ਅਤੇ ਭਿੜ ਰਹੀਆਂ ਦੋਵੇਂ ਧਿਰਾਂ ਨੂੰ ਪਾਸੇ ਕਰਵਾ ਕੇ ਮਾਹੌਲ ਸ਼ਾਂਤ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਵਾਂਸ਼ਹਿਰ ਵਿੱਚ ਡਾ: ਅੰਬੇਡਕਰ ਦੇ ਬੁੱਤ ’ਤੇ ਹਾਰ ਪਾਉਣ ਪੁੱਜੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਘੇਰ ਲਿਆ ਸੀ ਅਤੇ ਉੱਥੇ ਵੀ ਪੁਲਿਸ ਨੇ ਖ਼ਰਾਬ ਹੁੰਦੇ ਹਾਲਾਤ ਬੜੀ ਮੁਸ਼ਕਿਲ ਨਾਲ ਸੰਭਾਲੇ ਸਨ।

ਬਸਪਾ ਆਗੂਆਂ ਦਾ ਕਹਿਣਾ ਹੈ ਕਿ ਕਿਸਾਨੀ ਮੁੱਦੇ ’ਤੇ ਘਿਰੀ ਭਾਜਪਾ ਹੁਣ ਪੰਜਾਬ ਵਿੱਚ ਦਲਿਤ ਕਾਰਡ ਖ਼ੇਡ ਕੇ ਮਾਹੌਲ ਖ਼ਰਾਬ ਕਰਨ ਦੇ ਯਤਨ ਵਿੱਚ ਹੈ ਅਤੇ ਕਿਸਾਨੀ ਦੇ ਸੰਘਰਸ਼ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION