ਅੱਜ-ਨਾਮਾ
ਬੱਜਟ ਸੈਸ਼ਨ ਵਿੱਚ ਕਈਆਂ ਸੀ ਚੋਭ ਲਾਈ,
ਡੋਬ ਕੇ ਤੁਰ ਗਿਆ ਬਾਦਲ ਮਨਪ੍ਰੀਤ ਬੇਲੀ।
ਕਰਿਆ ਨੇਕੀ ਦਾ ਕੰਮ ਨਹੀਂ ਕੋਈ ਉਸ ਨੇ,
ਕਰਿਆ ਸ਼ੇਅਰਾਂ ਲਈ ਵਕਤ ਬਤੀਤ ਬੇਲੀ।
ਕਿਹਾ ਕਈਆਂ ਕਿ ਨੀਤੀ ਨਾ ਠੀਕ ਉਸ ਦੀ,
ਆਖਿਆ ਕਈਆਂ ਕਿ ਭਲੀ ਨਾ ਨੀਤ ਬੇਲੀ।
ਮੌਕਾ-ਪ੍ਰਸਤ ਜਿਹਾ ਕਈਆਂ ਨੇ ਕਿਹਾ ਬੰਦਾ,
ਕਈਆਂ ਕਿਹਾ ਕਿ ਮਾਇਆ ਦਾ ਮੀਤ ਬੇਲੀ।
ਰਹਿ ਗਏ ਤਰਸਦੇ ਪਬਲਿਕ ਦੇ ਕੰਨ ਸੀ ਗੇ,
ਕਦੇ ਕੋਈ ਆਊਗਾ ਅੱਗੋਂ ਪ੍ਰਤੀਕਰਮ ਬੇਲੀ।
ਵੱਟੀ ਰਹੀ ਚੁੱਪ ਤੇ ਮੌਨ ਵਰਤ ਤੋੜਿਆ ਨਾ,
ਬਣ ਗਈ ਚੁੱਪ ਵੀ ਨਵਾਂ ਇੱਕ ਭਰਮ ਬੇਲੀ।
-ਤੀਸ ਮਾਰ ਖਾਂ
ਮਾਰਚ 13, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ