26.7 C
Delhi
Saturday, April 27, 2024
spot_img
spot_img

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਅ ਰਹੇ ਹਨ ਬਾਦਲ, ਸ਼੍ਰੋਮਣੀ ਕਮੇਟੀ ਇਮਾਨਦਾਰ ਹੱਥਾਂ ’ਚ ਹੋਣੀ ਜ਼ਰੂਰੀ: ਰਵੀਇੰਦਰ ਸਿੰਘ

ਅੰੰਮਿ੍ਤਸਰ, 8 ਮਾਰਚ, 2020 ( ਸੁਖਵਿੰਦਰਜੀਤ ਸਿੰਘ ਬਹੋੜੂ)
ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਪੰਥਕ ਇਕੱਠ 22 ਮਾਰਚ ਨੂੰ ਕੁਰਾਲੀ ਵਿਖੇ ਹੋ ਰਿਹਾ ਹੈ,ਜਿਸ ਵਿਚ ਬਾਬਾ ਸਰਬਜੋਤ ਸਿੰਘ ਬੇਦੀ ਮੱੁਖ-ਸੇਵਾਦਾਰ ਗੁਰਮਿਤ ਪ੍ਰਚਾਰਕ ਸੰਤ-ਸਭਾ,ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ-ਸਭਾ,ਰਣਜੀਤ ਸਿੰਘ ਬ੍ਰਹਮਪੁਰਾ,ਜੱਥੇਦਾਰ ਬਲਵੰਤ ਸਿੰਘ ਨੰਦਗੜ,ਬਾਬਾ ਰਾਮਪੁਰ ਖੇੜੇਵਾਲੇ, ਬਾਬਾ ਬਲਜੀਤ ਸਿੰਘ ਦਾਦੂਵਾਲ ਸਮੇਤ ਵੱਖ-ਵੱਖ ਪੰਥਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ।

ਸਾਬਕਾ ਸਪੀਕਰ ਰਵੀੰਿੲੰਦਰ ਸਿੰਘ ਨੇ ਜਾਰੀ ਬਿਆਨ ਚ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਹਾਨ ਸੰਸਥਾ ਹੈ,ਜਿਸ ਦੀ ਵਾਗਡੋਰ ਇਮਾਨਦਾਰ ਹੱਥਾਂ ਵਿਚ ਹੋਣ ਨਾਲ ਹੀ ਸਿੱਖੀ ਸਿਧਾਂਤ ਤੇ ਅਮਲ ਹੋ ਸਕਦਾ ਹੈ। ਪਰ ਬੜਾ ਅਫਸੋਸ ਹੈ ਕਿ ਸਾਬਕਾ ਮੁੱਖ-ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ , ਸਾਬਕਾ ਉਪ-ਮੁਖ-ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ, ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ , ਸੀ੍ਰ ਅਕਾਲ-ਤਖਤ ਸਾਹਿਬ ਨੂੰ ਪਰਿਵਾਰਕ ਤੇ ਰਾਜਨੀਤਿਕ ਹਿਤਾਂ ਲਈ ਵਰਤਿਆ ।

ਉਨਾ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ,ਜਿਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ।ਬਾਦਲਾਂ ਜਮਹੂਰੀਅਤ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਦਿਆਂ ਸਿੱਖ ਧਰਮ ਨੂੰ ਸਿਆਸਤ ਦੇ ਮੁਥਾਜ ਕਰਦਿਆਂ ਇਖਲਾਕ ਤੋਂ ਡਿਗੇ ਰਾਮ-ਰਹੀਮ ਵਰਗੇ ਸਾਧ ਲਈ ਤਖਤਾਂ ਦੇ ਜੱਥੇਦਾਰ ਸਰਕਾਰੀ ਕੋਠੀ ਸੱਦ ਕੇ, ਬਿਨਾ ਪੇਸ਼ੀ ਮਾਫੀ ਦਵਾ ਦਿਤੀ,ਜਿਸ ਦਾ ਖਮਿਆਜਾ ਸਿੱਖ ਕੌਮ ਭੁਗਤ ਰਹੀ ਹੈ।

ਸ.ਰਵੀਇੰਦਰ ਸਿੰਘ ਨੇ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਦੀ ਗਲ ਕਰਦਿਆਂ ਕਿਹਾ ਕਿ ਹਮ-ਖਿਆਲੀ ਪਾਰਟੀਆਂ ,ਪੰਥਕ ਸਖਸ਼ੀਅਤਾਂ ਦੀ ਸਹਿਮਤੀ ਨਾਲ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਸਿੱਖੀ ਪ੍ਰੰਪਰਾਵਾਾਂ ਬਹਾਲ ਕਰਵਾਈਆਂ ਜਾ ਸਕਣ।ਉਨਾ ਦਾਅਵੇ ਨਾਲ ਕਿਹਾ ਕਿ ਗੁਰੂ ਕੀ ਗੋਲਕ ਦੀ ਲੁੱਟ ਹੋ ਰਹੀ ਹੈ।

ਸ਼੍ਰੋਮਣੀ ਕਮੇਟੀ ਚ ਭਰਿਸ਼ਟਾਚਾਰ ਫੈਲਿਆ ਹੈ।ਬਾਦਲਾਂ ਸ਼ੋ੍ਰਮਣੀ ਕਮੇਟੀ ਦੇ ਟਰਸਟਾਂ ਦੀ ਦੁਰਵਰਤੋਂ ਕਰਦਿਆਂ ,ਸਿੱਧੇ-ਅਸਿੱਧੇ ਤੌਰ ਤੇ ਇਹ ਆਪਣੇ ਕਬਜੇ ਹੇਠ ਲਏ ਹਨ।ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲਾਂ ਦੀ ਹਕੂਮਤ ਸਮੇਂ ਹੋਈ ਪਰ ਉਨਾ ਦੋਸ਼ੀ ਜੇਲਾਂ ਚ ਡੱਕਣ ਦੀ ਥਾਂ ਉਨਾ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜੋ ਅਜੇ ਵੀ ਜਾਰੀ ਹਨ, ਜਿਸ ਦੀ ਮਿਸਾਲ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਗੀਨ ਦੋਸ਼ ਬਾਦਲਾਂ ਤੇ ਸੀਬੀਆਈ ਹਵਾਲੇ ਨਾਲ ਬੀਤੇ ਦਿਨ ਲਾਏ ਹਨ।

ਅਕਾਲੀ ਦਲ 1920 ਦੇ ਜਨਰਲ ਸਕੱਤਰ ਜਥੇਦਾਰ ਭਰਪੂਰ ਸਿੰਘ ਧਨੌਲਾ, ਜਥੇਦਾਰ ਬੂਟਾ ਸਿੰਘ ਰਣਸੀਂਹ ਕੇ,ਜੱਥੇਦਾਰ ਭਰਪੂਰ ਸਿੰਘ ਧਾਦਰਾਂ, ਹਰਬੰਸ ਸਿੰਘ ਕੰਧੋਲਾ, ਜਿਲਾ ਪ੍ਰਧਾਨ ਜੋਰਾ ਸਿੰਘ,ਅਰਵਿੰਦਰ ਸਿੰਘ ਪੈਟਾ ,ਭਾਗ ਸਿੰਘ ਰੋਪੜ, ਬਲਬੀਰ ੰਿਗਲ ਆਦਿ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION