ਅੱਜ-ਨਾਮਾ
ਬੁਲੇਟ ਟਰੇਨ ਨਹੀਂ ਚੱਲਦੀ ਅਜੇ ਲੱਗਦੀ,
ਹਾਦਸਾ ਪਹਿਲੀਆਂ ਦਾ ਰੋਜ਼ ਹੋਈ ਜਾਂਦਾ।
ਕਿਧਰੇ ਸਿਗਨਲ ਨੇ ਰੇਲ ਲਈ ਫੇਲ੍ਹ ਹੁੰਦੇ,
ਕਿਧਰੇ ਰਾਹਾਂ ਵਿੱਚ ਇੰਜਣ ਖੜੋਈ ਜਾਂਦਾ।
ਕਿਸੇ ਥਾਂ ਬਿਜਲੀ ਦੇ ਟੁੱਟ ਸੰਪਰਕ ਜਾਂਦੇ,
ਇੰਜਣ ਬਿਜਲੀਉਂ ਬਾਝ ਹੀ ਰੋਈ ਜਾਂਦਾ।
ਅੱਗ ਲੱਗੀ ਫਿਰ ਰੇਲ ਵਿੱਚ ਅੱਜ ਕਿਧਰੇ,
ਕੋਈ ਸਿਲੰਡਰ ਸੀ ਗੈਸ ਦਾ ਢੋਈ ਜਾਂਦਾ।
ਨਿੱਤ ਦਿਨ ਹਾਦਸੇ ਹੋਵਣ ਫਿਰ ਹੋਣ ਮੌਤਾਂ,
ਹਾਦਸਾ ਰੋਕਣ ਦਾ ਲੱਭੇ ਨਹੀਂ ਦਾਅ ਬੇਲੀ।
ਪਿਛਲਾ ਤੰਤਰ ਨਹੀਂ ਕਿਸੇ ਤੋਂ ਸਾਂਭ ਹੁੰਦਾ,
ਅਗਲੇ ਸੁਫਨਿਆਂ ਦਾ ਚੜ੍ਹਦਾ ਚਾਅ ਬੇਲੀ।
-ਤੀਸ ਮਾਰ ਖਾਂ
ਅਗਸਤ 28, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ