ਅੱਜ-ਨਾਮਾ
ਬਿੜਕਾਂ ਮਿਲਣ ਨਵਾਜ਼ ਨੇ ਮੁੜ ਆਉਣਾ,
ਚੋਣ ਦੀ ਸਾਂਭਣ ਲਈ ਖੁਦ ਕਮਾਨ ਬੇਲੀ।
ਛੋਟੇ ਭਾਈ ਨੂੰ ਲਾਇਆ ਸੀ ਆਪ ਮੂਹਰੇ,
ਸਕੂ ਉਹ ਸਾਂਭ ਨਹੀਂ ਚੋਣ ਮੈਦਾਨ ਬੇਲੀ।
ਜਿਨ੍ਹਾਂ ਦੇ ਨਾਲ ਸੀ ਸੱਤਾ ਦੀ ਸਾਂਝ ਪਾਈ,
ਬੜੇ ਤੇਜ਼ ਨੇ ਉਹ ਸਿਆਸਤਦਾਨ ਬੇਲੀ।
ਮੌਕਾ ਤਾੜ ਕੇ ਠਿੱਬੀ ਉਹ ਲਾਉਣਗੇ ਈ,
ਕਾਹਦਾ ਲੀਡਰ ਦਾ ਦੀਨ-ਈਮਾਨ ਬੇਲੀ।
ਬੈਠਾ ਹੈ ਜੇਲ੍ਹ ਦੇ ਵਿੱਚ ਇਮਰਾਨ ਬੇਸੱLਕ,
ਅੰਦਰੋਂ ਜਾਂਦਾ ਉਹ ਦਾਅ ਲੜਾਈ ਬੇਲੀ।
ਫੌਜ ਤੇ ਪੁਲਸ ਸ਼ਰੀਫਾਂ ਦੇ ਨਾਲ ਬੇਸੱLਕ,
ਨੀਂਦ ਇਮਰਾਨ ਨੇ ਪਈ ਉਡਾਈ ਬੇਲੀ।
-ਤੀਸ ਮਾਰ ਖਾਂ
ਅਗਸਤ 21, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ