27.1 C
Delhi
Saturday, April 27, 2024
spot_img
spot_img

ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਤੇ ਪੰਥ ਵਿਰੋਧੀ ਸੋਚ ਨੂੰ ਨੰਗਾ ਕਰਨ ਵਾਲੇ ਕਾਂਗਰਸ ਦੀ ਬੀ ਟੀਮ ਨਹੀਂ ਹੁੰਦੇ : ਟਕਸਾਲੀ ਆਕਾਲੀ ਆਗੂ

ਅੰਮਿ੍ਤਸਰ, 24 ਦਸੰਬਰ, 2019 –

ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਤੇ ਪੰਥ ਵਿਰੋਧੀ ਸੋਚ ਨੂੰ ਨੰਗਾਂ ਕਰਨ ਵਾਲੇ ਹਰ ਇਕ ਆਗੂ ਵਿੱਚ, ਸੁਖਬੀਰ ਬਾਦਲ ਨੂੰ ਕਾਂਗਰਸ ਦੀ ਬੀ ਟੀਮ ਨਜ਼ਰ ਆਉਂਦੀ ਹੈ। ਜਦੋਂਕਿ ਇਨ੍ਹਾਂ ਆਗੂਆਂ ਦੇ ਦਿਲ ਵਿਚ ਪੰਥ ਲਈ ਪਿਆਰ ਅਤੇ ਪੰਜਾਬ ਦੀ ਚੜ੍ਹਦੀ ਕਲਾ ਦਾ ਜੱਜਬਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ, ਸਰਦਾਰ ਬੀਰਦਵਿੰਦਰ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਕਰਨੈਲ ਸਿੰਘ ਪੀਰਮੁੰਹਮਦ ਨੇ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਕਾਂਗਰਸ ਦੀ ਬੀ ਟੀਮ ਦੱਸਣ ਤੇ ਜਵਾਬ ਦਿੰਦੇ ਆਖੇ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਕੌਣ ਅਕਾਲੀ ਅਤੇ ਕੌਣ ਕਾਂਗਰਸੀ ਦਾ ਸਰਟੀਫਿਕੇਟ ਸੁਖਬੀਰ ਬਾਦਲ ਕੋਲੋ ਲੈਣ ਦੀ ਲੋੜ ਨਹੀਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੱਸਣ ਉਨ੍ਹਾਂ ਦੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ ਸਿਰਫ਼ ਇਹ ਕਿ ਉਸ ਨੇ ਆਪਣੀ ਸੋਚ ਨੂੰ ਪੰਜ ਸਿਤਾਰਾ ਹੋਟਲ ,ਸਿਆਸੀ ਤਾਕਤ ਹਥਿਆਉਣ ਤਕ ਸੀਮਿਤ ਕਰਕੇ ਅਕਾਲੀ ਦਲ ਦੇ ਵਰਕਰਾਂ ਨੂੰ ਕਈ-ਕਈ ਘੰਟੇ ਘਰ ਤੋਂ ਬਾਹਰ ਖੜ੍ਹਾ ਕਰਕੇ ਅਤੇ ਆਪਣੇ ਚਹੇਤਿਆਂ ਨੂੰ ਰੇਤ ਮਾਫੀਆ, ਲੈਂਡ ਮਾਫੀਆ ਵਰਗੇ ਕੰਮਾਂ ਵਿੱਚ ਪ੍ਰਫੁੱਲਤ ਕਰਨ ਲਈ ਪੰਥਕ ਕਦਰਾਂ ਕੀਮਤਾਂ ਅਤੇ ਅਕਾਲੀ ਦਲ ਦੇ ਸਿਧਾਤਾਂ ਨੂੰ ਛਿੱਕੇ ਤੇ ਟੰਗ ਦਿੱਤਾ ਹੈ ਹੁਣ ਤੱਕ ਜਿਨ੍ਹੇ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ ਉਨ੍ਹਾਂ ਦਾ ਪਿਛੋਕੜ ਅਤੇ ਮੌਜੂਦਾ ਪ੍ਰਧਾਨ ਦਾ ਪਿਛੋਕੜ ਲੋਕਾਂ ਦੇ ਸਾਹਮਣੇ ਹੈ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਸਾਡੀ ਲੜਾਈ ਸਿਧਾਂਤਕ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸ਼੍ਰੀ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਛਿੱਕੇ ਉੱਤੇ ਟੰਗ ਕੇ ਸੁਖਬੀਰ ਬਾਦਲ ਨੇ ਜਥੇਦਾਰਾਂ ਤੋਂ ਧੱਕੇ ਨਾਲ ਮੁਆਫੀ ਨਾਮਾਂ ਜਾਰੀ ਕਰਵਾਇਆ ਉਸੇ ਦਿਨ ਤੋਂ ਹੀ ਸੀਨੀਅਰ ਆਗੂ ਸੁਖਬੀਰ ਬਾਦਲ ਦੇ ਖਿਲਾਫ਼ ਪਾਰਟੀ ਵਿੱਚ ਲੜਾਈ ਲੜਦੇ ਰਹੇ।

ਸਾਨੂੰ ਕਾਂਗਰਸ ਦੀ ਬੀ ਟੀਮ ਦੱਸਣ ਵਾਲੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਤੇ ਹੀ ਬੇਅਦਬੀ , ਨਸ਼ਾ ਮਾਫੀਆ ਅਤੇ ਰੇਤ ਮਾਫੀਆ ਵਰਗੇ ਗੁਨਾਹਾਂ ਤੋਂ ਬਚੇ ਹੋਏ ਹਨ ।

ਇਨ੍ਹਾਂ ਹੀ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਤੇ ਜੀਜੇ ਸਾਲੇ ਨੂੰ ਸੋ-ਸੋ ਗੰਨਮੈਨ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਨ। ਜਦੋਂ ਇਹ ਚਲਦੇ ਹਨ ਐਸ.ਪੀ ਅਤੇ ਡੀ.ਐਸ.ਪੀ ਸੜਕਾਂ ਉੱਤੇ ਖੜ੍ਹ ਕੇ ਇਨ੍ਹਾਂ ਦੇ ਕਾਫਿਲੇ ਨੂੰ ਲਘਾਉਂਦੇ ਹਨ ਜਿਸ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨਟ ਦੇ ਵਜੀਰ ਵੀ ਸਵਾਲ ਖੜ੍ਹਾ ਕਰ ਚੁੱਕੇ ਹਨ ਸਗੋਂ ਮੁੱਖ ਮੰਤਰੀ ਦੀ ਚੁੱਪੀ ਦਸਦੀ ਹੈ ਕਿ ਬਾਦਲ ਮਜੀਠੀਆ ਪਰਿਵਾਰ ਦੀ ਕੈਪਟਨ ਪਰਿਵਾਰ ਨਾਲ ਸੰਧੀ ਹੋ ਚੁੱਕੀ ਹੈ ਜਿਨ੍ਹਾਂ ਦਾ ਮਕਸਦ ਰਲ ਮਿਲ ਕੇ ਸਿਰਫ਼ ਸੱਤਾ ਤੇ ਕਾਬਜ ਹੋਣਾ ਹੈ।

ਇਹੋ ਜੇਹੀ ਸੋਚ ਰਖਣ ਵਾਲੇ ਇਨਸਾਨ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਨਹੀਂ ਕਰ ਸਕਦੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਬਾਦਲ ਪਰਿਵਾਰ ਦੀਆਂ ਕੀਤੀਆਂ ਗਲਤੀਆਂ ਕਰਕੇ ਸਿਧਾਤਾਂ ਤੋ ਭਟਕ ਚੁੱਕੇ ਅਕਾਲੀ ਦਲ ਨੂੰ ਸਹੀ ਲੀਹਾਂ ਤੇ ਲੈ ਕੇ ਆਉਣਾਂ ਹੈ ਤਾਂ ਜੋ ਪੰਥ ਅਤੇ ਪੰਜਾਬ ਦੇ ਲੋਕਾਂ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION