27.1 C
Delhi
Friday, April 26, 2024
spot_img
spot_img

ਬਾਦਲ ਅਤੇ ਸੁਖ਼ਬੀਰ ਦੋਸ਼ੀਆਂ ਵਜੋਂ ‘ਨਾਮਜ਼ਦ’? ਕੁੰਵਰ ਵਿਜੇ ਪ੍ਰਤਾਪ ਨੇ ਇਕ ਖ਼ਾਸ ਜੱਜ ਕੋਲ ਕੇਸ ਨਾ ਭੇਜਣ ਦੀ ਲਾਈ ਅਰਜ਼ੀ

ਯੈੱਸ ਪੰਜਾਬ

ਜਲੰਧਰ, 26 ਜੂਨ, 2020:

ਬੇਅਦਬੀਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡਾਂ ਵਿਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੂੰ ਦੋਸ਼ੀਆਂ ਵਜੋਂ ‘ਨਾਮਜ਼ਦ’ ਕਰ ਲਿਆ ਗਿਆ ਹੈ।

ਇਹ ਖ਼ੁਲਾਸਾ ਇਨ੍ਹਾਂ ਮਾਮਲਿਆਂ ਵਿਚ ਬਣਾਈ ਗਈ ਐਸ.ਆਈ.ਟੀ. ਦੇ ਇਕ ਪ੍ਰਮੁੱਖ ਮੈਂਬਰ ਆਈ.ਪੀ.ਐਸ.ਅਧਿਕਾਰੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਫ਼ਰੀਦਕੋਟ ਦੀ ਅਦਾਲਤ ਵਿਚ ਦਾਇਰ ਇਕ ਅਰਜ਼ੀ ਵਿਚ ਕੀਤਾ ਗਿਆ ਹੈ।

2 ਸਫ਼ਿਆਂ ਦੀ ਇਕ ਅਰਜ਼ੀ ਸ੍ਰੀ ਕੁੰਵਰ ਪ੍ਰਤਾਪ ਸਿੰਘ ਦੇ ਦਸਤਖ਼ਤਾਂ ਹੇਠ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਦੇ ਸਾਹਮਣੇ ਪੇਸ਼ ਕੀਤੀ ਗਈ ਹੈ ਜਿਸ ਵਿਚ ਐਸ.ਆਈ.ਟੀ.ਵੱਲੋਂ ਇਹ ਕਿਹਾ ਗਿਆ ਹੈ ਕਿ ਉਕਤ ਮਾਮਲਿਆਂ ਵਿਚੋਂ ਕੁਝ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਨੂੰ ਦੋਸ਼ੀਆਂ ਵਜੋਂ (1rray) ਸ਼ਾਮਿਲ ਕਰ ਲਿਆ ਗਿਆ ਹੈ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਦੋਵੇਂ ਪਹਿਲਾਂ ਹੀ ਇਸ ਮਾਮਲੇ ਵਿਚ ਸ਼ਾਮਿਲ ਤਫ਼ਤੀਸ਼ ਹੋ ਚੁੱਕੇ ਹਨ ਅਤੇ ਜੇ ਕੋਈ ਰਾਜਸੀ ਵਿਅਕਤੀ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਜਾਂਚ ‘ਮੋਟੀਵੇਟਿਡ’ ਹੈ ਜਾਂ ਪੁਲਿਸ ਕਿਸੇ ਰਾਜਸੀ ‘ਮੋਟਿਵ’ ਹੇਠ ਕੰਮ ਕਰ ਰਹੀ ਹੈ।

ਜਾਂਚ ਦੌਰਾਨ ਉਕਤ ਦੋਹਾਂ ਦੀ ਦੋਸ਼ੀਆਂ ਵਜੋਂ ਸ਼ਮੂਲੀਅਤ ਪਾਏ ਜਾਣਦਾ ਜ਼ਿਕਰ ਕਰਦਿਆਂ ਅਦਾਲਤ ਸਾਹਮਣੇ ਪੇਸ਼ ਕੀਤੀ ਗਈ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਐਸ.ਆਈ.ਟੀ. ਨੂੰ ਇਹ ਗੱਲ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗੀ ਹੈ ਕਿ ਫ਼ਰੀਦਕੋਟ ਦੇ ਸੀ.ਜੇ.ਐਮ. ਸ: ਹਰਵਿੰਦਰ ਸਿੰਘ ਸਿੰਧੀਆ ਦੇ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖ਼ਬੀਰ ਸਿੰਘ ਬਾਦਲ ਨਾਲ ਨੇੜਲੇ ‘ਪਰਿਵਾਰਕ’ ਸੰਬੰਧ ਹਨ।

ਐਸ.ਆਈ.ਟੀ.ਵੱਲੋਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੈਸ਼ਨਜ਼ ਜੱਜ ਨੂੰ ਇਹ ਬੇਨਤੀ ਕੀਤੀ ਹੈ ਕਿ ਉਪਰ ਲਿਖ਼ੇ ਹਾਲਾਤ ਦੇ ਮੱਦੇਨਜ਼ਰ ਇਸ ਸੰਬੰਧੀ ਕੋਈ ਵੀ ਕੇਸ ਸੀ.ਜੇ.ਐਮ. ਸ: ਹਰਵਿੰਦਰ ਸਿੰਘ ਸਿੰਧੀਆ ਨੂੰ ਨਾ ਸੌਂਪਿਆ ਜਾਵੇ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਇਸ ਅਰਜ਼ੀ ’ਤੇ ਅਗਲੇਰੀ ਕਾਰਵਾਈ ਕਰਦਿਆਂ ਇਸਨੂੰ ਸੀ.ਜੇ.ਐਮ. ਸ: ਹਰਵਿੰਦਰ ਸਿੰਘ ਨੂੰ ਭੇਜਕੇ ਉਨ੍ਹਾਂ ਤੋਂ ਇਸ ਮਾਮਲੇ ਵਿਚ ਉਨ੍ਹਾਂ ਦੇ ‘ਕੁਮੈਂਟ’ 29 ਜੂਨ ਤਕ ਮੰਗ ਲਏ ਹਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION