34.1 C
Delhi
Saturday, April 27, 2024
spot_img
spot_img

ਬਹੁ-ਕਰੋੜੀ ਸਟੈਂਪ ਡਿਊਟੀ ਘੋਟਾਲਾ: ਕਾਂਗੜ ਹੋਣ ਬਰਖ਼ਾਸਤ ਤੇ ਤਹਿਸੀਲਦਾਰ ਹੋਵੇ ਗ੍ਰਿਫ਼ਤਾਰ: ਬੀਰ ਦਵਿੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ , 11 ਜੂਨ, 2021:
ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੀਨੀਅਰ ਮੀਤ-ਪ੍ਰਧਾਨ ਅਤੇ ਪੰਜਾਬ ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰ ਦਵਿੰਦਰ ਸਿੰਘ ਨੇ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਰਾਜ ਦੇ ਖਜ਼ਾਨੇ ਨੂੰ ਜਾਣਬੂੱਝ ਕੇ 118 ਕਰੋੜ ਰੁਪਏ ਤੋਂ ਜਿਆਦਾ ਦਾ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚਣ ਕਾਰਨ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।ਇਸਦੇ ਨਾਲ ਹੀ ਮੋਹਾਲੀ ਦੀ ਤਹਸੀਲ ਵਿਚ ਹੋਈ ਕਰੋੜਾਂ ਰੁਪਏ ਦਾ ਸਟੈਂਪ ਡਿਊਟੀ ਘੁਟਾਲੇ ਵਿੱਚ ਮੋਹਾਲੀ ਦੇ ਤਹਿਸੀਲਦਾਰ ਵਿਕਾਸ ਸ਼ਰਮਾ ਦੀ ਗ੍ਰਿਫਤਾਰੀ ਤੋਂ ਇਲਾਵਾ ਇਸ ਘੁਟਾਲੇ ਵਿੱਚ ਸ਼ਾਮਿਲ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਹੁਣ ਜਦੋਂ ਉਨ੍ਹਾ ਵੱਲੋਂ ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਵੱਲੋਂ ਐੱਮ.ਜੀ.ਐੱਫ ਡਿਵੈਲਪਰਸ ਦੇ ਪੱਖ ਵਿੱਚ ਪਹਿਲਾਂ ਤੋਂ ਮੰਜੂਰ ਕੀਤੇ ਇੰਤਕਾਲ ਤੇ ਜ਼ਮੀਨ ਦੇ ਤਬਾਦਲੇ ਨੂੰ ਰੱਦ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭੂਮੀ ਦੇ ਤਬਾਦਲਾ ਤੇ ਇੰਤਕਾਲ ਨਾਲ ਰਾਜ ਦੇ ਖਜਾ਼ਨੇ ਨੂੰ ਭਾਰੀ ਨੁਕਸਾਨ ਹੋਇਆ ਹੈ।

ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਿਵੇਂ- ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਜ਼ੀਰਾਂ ਨੇ ਭ੍ਰਿਸ਼ਟ ਨੌਕਰਸ਼ਾਹਾਂ ਦੀ ਮਿਲੀਭੁਗਤ ਨਾਲ ਹਰ ਪਾਸੇ ਲੁੱਟ ਮਚਾਈ ਹੋਈ ਹੈ। ਮੋਹਾਲੀ ਦੇ ਗਮਾਡਾ ਖੇਤਰ ਅੰਦਰ ਪੂਰੀ ਤਰਾਂ ਵਿਕਸਤ ਕੀਤੀ ਹੋਈ 124 ਏਕੜ ਜ਼ਮੀਨ ਐੱਮ.ਜੀ.ਐੱਫ਼ ਦੇ ਨਾਮ ਇੰਤਕਾਲ ਰਾਹੀਂ ਤਬਦੀਲ ਕੀਤੀ ਗਈ ਹੈ ਪ੍ਰੰਤੂ ਇੱਕ ਕੋਡੀ ਵੀ ਉਨ੍ਹਾ ਪਾਸੋਂ ਸਟੈਂਪ ਡਿਉਟੀ ਨਹੀ ਵਸੂਲ ਕੀਤੀ ਗਈ।

ਉਨ੍ਹਾ ਕਿਹਾ ਇਹ ਘੁਟਾਲਾ ਲਗਭਗ 118 ਕਰੋੜ ਰੁਪਏ ਦਾ ਬਣਦਾ ਹੈ ਕਿਉਂਕਿ ਐੱਮ ਜੀ ਐੱਫ਼ ਡਿਵੈਲਪਰਸ ਨੇ ਇਸ ਜ਼ਮੀਨ ਵਿੱਚ ਜੋ ਪਾਲਟ ਕੱਟੇ ਹੋਏ ਹਨ ਉਹ 25 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਵੇਚ ਰਹੇ ਹਨ। ਇਸ ਹਿਸਾਬ ਨਾਲ ਜਿਸ ਪ੍ਰਾਪਰਟੀ ਦਾ ਤਬਾਦਲਾ ਅਤੇ ਇੰਤਕਾਲ ਮਨਜੂਰ ਕੀਤਾ ਗਿਆ ਹੈ ਉਸਦੀ ਕੀਮਤ ਲਗਭਗ 1250 ਕਰੋੜ ਰੁਪਏ ਬਣਦੀ ਹੈ।

ਜਿਸ ਅਨੁਸਾਰ 9 ਫੀਸਦੀ ਸਟੈਂਪ ਡਿਉਟੀ ਦੇ ਹਿਸਾਬ ਨਾਲ ਇਹ ਘੁਟਾਲਾ 118 ਕਰੋੜ ਤੋਂ ਵਧ ਬਣਦਾ ਹੈ। ਉਨ੍ਹਾ ਕਿਹਾ ਕਿ ਇਨੇ ਵੱਡਾ ਘੁਟਾਲਾ ਮੋਤੀਆਂ ਵਾਲੀ ਸਰਕਾਰ ਦੀ ਸ਼ਹਿ ਅਤੇ ਮਾਲ ਮੰਤਰੀ ਤੇ ਹੋਰ ਉਚ ਅਧਿਕਾਰੀਆਂ ਦੀ ਮਿਲੀਭੁਗਤ ਦੇ ਬਿਨਾਂ ਨਹੀ ਹੋ ਸਕਦਾ ਹੈ।

ਇਸ ਲਈ ਇਹ ਮਾਮਲਾ ਜਾਂਚ ਲਈ ਸੀਬੀਆਈ ਹਵਾਲੇ ਕੀਤੀ ਜਾਵੇ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਬਰਤਰਫ਼ ਕੀਤਾ ਜਾਵੇ ਅਤੇ ਮੋਹਾਲੀ ਦੇ ਤਹਿਸੀਲਦਾਰ ਵਿਕਾਸ ਸ਼ਰਮਾ ਅਤੇ ਇਸ ਘੁਟਾਲੇ ਵਿੱਚ ਸ਼ਾਮਿਲ ਮੁੱਖ ਮੰਤਰੀ ਦਫ਼ਤਰ ਅਤੇ ਵਿੱਤੀ ਕਮਿ਼ਸ਼ਰ ਮਾਲ ਦੇ ਦਫ਼ਤਰ ਦੇ ਅਧਿਕਾਰੀਆਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION