ਅੱਜ-ਨਾਮਾ
ਬਣਿਆ ਨਵਾਂ ਇੱਕ ਦਲ ਅਕਾਲੀਆਂ ਦਾ,
ਉਹਦਾ ਹੋਇਆ ਈ ਅੱਜ ਐਲਾਨ ਮੀਆਂ।
ਹਮਲਾ ਕੀਤਾ ਭਰਪੂਰ ਬਈ ਬਾਦਲਾਂ `ਤੇ,
ਦਿੱਤਾ ਸੁੱਕਾ ਨਹੀਂ ਜਾਣ ਕਪਤਾਨ ਮੀਆਂ।
ਅਗਲੀ ਦੱਸੀ ਹੈ ਅਜੇ ਨਹੀਂ ਰਾਜਨੀਤੀ,
ਮਸਲੇ ਕਿਹੜੇ ਦਾ ਖਾਸ ਧਿਆਨ ਮੀਆਂ।
ਦਲਾਂ ਕਿਹੜਿਆਂ ਨਾਲ ਕੁਝ ਨੇੜ ਕਰਨਾ,
ਨਾਹੀਂ ਇਹਦਾ ਵੀ ਅਜੇ ਗਿਆਨ ਮੀਆਂ।
ਗੱਡੀ ਮੋਹੜੀ ਤੇ ਬੱਝਾ ਨਹੀਂ ਪਿੰਡ ਬੇਸ਼ੱਕ,
ਖੜਕਣ ਲੱਗੇ ਆ ਕਈਆਂ ਦੇ ਫੋਨ ਮੀਆਂ।
ਰਸਤਾ ਜਿਨ੍ਹਾਂ ਦਾ ਕੱਟਣ ਦੀ ਗੱਲ ਸੁਣਦੀ,
ਬਹਿ ਗਏ ਵੱਟ ਕੇ ਸਾਰੇ ਉਹ ਮੋਨ ਮੀਆਂ।
-ਤੀਸ ਮਾਰ ਖਾਂ
ਮਈ 19, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ