ਅੱਜ-ਨਾਮਾ
ਲੀਡਰ ਇੱਕ ਗਿਆ ਦੂਜੇ ਦੀ ਰਾਏ ਜਾਨਣ,
ਦਿੱਸਦਾ ਭਵਿੱਖ ਦਾ ਕਿੱਦਾਂ ਦਾ ਹਾਲ ਬੇਲੀ।
ਬਚੇਗੀ ਪੰਜਾਬ ਸਰਕਾਰ ਕਿ ਨਹੀਂ ਬਚਦੀ,
ਖੇਡਣੀ ਕੇਂਦਰ ਨੇ ਕਿਹੜੀ ਹੈ ਚਾਲ ਬੇਲੀ।
ਨਾਅਰਾ ਹਾਅ ਦਾ ਮਾਰਨਗੇ ਭਲਾ ਕਿਹੜੇ,
ਕਿਹੜਾ ਮਾਰੂਗਾ ਖੁਸ਼ੀ ਵਿੱਚ ਛਾਲ ਬੇਲੀ।
ਸੰਕਟਾਂ ਵਿੱਚ ਫਿਰ ਰਹਿਣਗੇ ਡਟੇ ਕਿਹੜੇ,
ਕਿਹੜੇ ਕਰਨਗੇ ਠਾਹਰ ਲਈ ਭਾਲ ਬੇਲੀ।
ਬੋਲ ਪਿਆ ਮੂਹਰੇ ਸੀ ਦੂਸਰਾ ਖੜਾ ਆਗੂ,
ਆਪਣੇ ਵਿਹੜੇ ਵੱਲ ਜ਼ਰਾ ਕੁ ਝਾਕ ਬੇਲੀ।
ਪਤਾ ਨਹੀਂ ਰਹੂਗਾ ਕਿਹੜਾ ਤੇ ਕੌਣ ਜਾਊ,
ਹਰ ਕੋਈ ਆਗੂ ਹੈ ਸੱਤਾ ਦਾ ਸਾਕ ਬੇਲੀ।
-ਤੀਸ ਮਾਰ ਖਾਂ
ਅਗਸਤ 27, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ