32.1 C
Delhi
Friday, April 26, 2024
spot_img
spot_img

ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਨਾਬਲਾਗ ਧੀ ਦੇ ਅਗਵਾ ਦਾ ਮਾਮਲਾ, ਸਿਰਸਾ ਨੇ ਕਿਹਾ ਭਾਰਤ ਪਾਕਿ ਕੋਲ ਉਠਾਵੇ ਮਾਮਲਾ

ਨਵੀਂ ਦਿੱਲੀ, 19 ਸਤੰਬਰ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਇਕ ਉਚ ਪੱਧਰੀ ਵਫਦ ਨੇ ਅੱਜ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਭਾਰਤ ਸਰਕਾਰ ਗੁਰਦੁਆਰਾ ਪੰਜਾ ਸਾਹਿਬ ਦੇ ਹੈਡ ਗ੍ਰੰਥੀ ਦੀ ਧੀ ਬੁਲਬੁਲ ਕੌਰ ਨੂੰ ਅਗਵਾ ਕਰਨ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁੱਕੇ।

ਸ੍ਰੀ ਸਿਰਸਾ ਨੇ ਮੰਤਰਾਲੇ ਨੂੰ ਦੱਸਿਆ ਕਿ ਪੰਦਰਾਂ ਦਿਨ ਪਹਿਲਾਂ ਗੁਰਦੁਆਰਾ ਪੰਜਾ ਸਾਹਿਬ ਦੇ ਹੈਡ ਗ੍ਰੰਥੀ ਦੀ ਧੀ ਬੁਲਬੁਲ ਕੌਰ ਨੂੰ ਦੋ ਮੁਸਲਿਮ ਲੜਕਿਆਂ ਨੇ ਅਗਵਾ ਕਰ ਲਿਆ ਅਤੇ ਹਾਲੇ ਤੱਕ ਉਸਦਾ ਕੁਝ ਪਤਾ ਨਹੀਂ ਲੱਗ ਰਿਹਾ ਜਦਕਿ ਪਰਿਵਾਰ ਵੱਲੋਂ ਵਾਰ ਵਾਰ ਪੁਲਿਸ ਤੇ ਹੋਰ ਅਧਿਕਾਰੀਆਂ ਕੋਲ ਪਹੁੰਚ ਕੀਤੀ ਗਈ ਹੈ। ਉਸਦੇ ਪਿਤਾ ਗ੍ਰੰਥੀ ਪ੍ਰੀਤਮ ਸਿੰਘ ਨੇ ਦੋਵੇਂ ਹੱਥ ਜੋੜ ਕੇ ਭਾਈਚਾਰੇ ਅਤੇ ਆਗੂਆਂ ਤੋਂ ਉਸਦੀ ਧੀ ਨੂੰ ਧਰਮ ਪਰਿਵਰਤਨ ਤੋਂ ਬਚਾਉਣ ਦੀ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਬੁਲਬੁਲ ਕੌਰ ਨੂੰ ਅਗਵਾ ਕਰ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾਂ ਦੇ ਹੈਡ ਗ੍ਰੰਥੀਆਂ ਦੀਆਂ ਧੀਆਂ ਦਾ ਝੁਕਾਅ ਵੀ ਮੁਸਲਿਮ ਧਰਮ ਵੱਲ ਹੈ ਤੇ ਅਜਿਹੀ ਸਾਜ਼ਿਸ਼ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ।

ਵਫਦ ਨੇ ਮੰਤਰਾਲੇ ਨੂੰ ਦੱਸਿਆ ਕਿ ਪਿਛਲੇ 3 ਮਹੀਨਿਆ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ 55 ਲੜਕੀਆਂ ਅਗਵਾ ਹੋ ਚੁੱਕੀਆਂ ਹਨ ਜਿਹਨਾਂ ਦਾ ਧਰਮ ਪਰਿਵਰਤਨ ਕਰ ਕੇ ਉਹਨਾਂ ਦਾ ਮੁਸਲਿਮ ਲੜਕਿਆਂ ਨਾਲ ਨਿਕਾਹ ਕਰ ਦਿੱਤਾ ਜਾਂਦਾ ਹੈ ਤੇ ਇਯ ਕੇਸ ਵਿਚ ਵੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥ ਜਗਜੀਤ ਕੌਰ ਦੇ ਕੇਸ ਵਾਲਾ ਤਰੀਕਾ ਅਪਣਾਇਆ ਗਿਆ ਹੈ।

ਵਫਦ ਨੇ ਮੰਤਰਾਲੇ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਜਾਵੇ ਅਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਵੇ ਜੋ ਉਥੇ ਜਾ ਕੇ ਇਹਨਾਂ ਲੜਕੀਆਂ ਦੀ ਹਾਲਾਤ ਤੇ ਅਸਲ ਵਿਚ ਕਿੰਨੀਆਂ ਲੜਕੀਆਂ ਅਗਵਾ ਹੋਈਆਂ, ਉਸਦਾ ਪਤਾ ਲਗਾ ਸਕੇਗਾ ਕਿਉਂਕਿ ਸੂਚੀ ਭਾਵੇਂ 55 ਲੜਕੀਆਂ ਦੀ ਹੈ ਪਰ ਅਜਿਹਾ ਜਾਪਦਾ ਹੈ ਕਿ ਇਹਨਾਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਹੈ।

ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਮੰਤਰਾਲੇ ਵਿਚ ਪਾਕਿਸਤਾਨ ਡੈਸਕ ਦੇ ਇੰਚਾਰਜ ਜੁਆਇੰਟ ਸਕੱਤਰ ਜੇ ਪੀ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਜਦੋਂ ਕੱਲ ਸ਼ਾਮ ਉਹਨਾਂ ਨੇ ਫੋਨ ‘ਤੇ ਉਹਨਾਂ ਨੂੰ ਸੂਚਿਤ ਕੀਤਾ ਸੀ ਤਾਂ ਉਸ ਮਗਰੋਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਸੱਦਿਆ ਗਿਆ ਸੀ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ 24 ਘੰਟਿਆਂ ਵਿਚ ਲੜਕੀ ਦੀ ਵਾਪਸੀ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਹੁਣ ਫਿਰ ਤੋਂ ਰਿਪੋਰਟ ਮੰਗੀ ਜਾ ਰਹੀ ਹੈ।

ਸ੍ਰੀ ਸਿਰਸਾ ਨੇ ਐਲਾਨ ਕੀਤਾ ਕਿ ਜੇਕਰ ਕੱਲ ਐਤਵਾਰ ਸ਼ਾਮ ਤੱਕ ਲੜਕੀ ਨਾ ਪਰਤੀ ਤਾਂ ਫਿਰ ਅਸੀਂ ਪਾਕਿਸਤਾਨ ਹਾਈ ਕਮਿਸ਼ਨ ਅੱਗੇ ਧਰਨਾ ਲਾਵਾਂਗੇ ਜੋ ਸਿਰਫ ਇਕ ਦਿਨ ਨਹੀਂ ਬਲਕਿ ਨਿਆਂ ਮਿਲਣ ਤੱਕ ਜਾਰੀ ਰਹੇਗਾ।

ਸ੍ਰੀ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਦਿੱਲੀ ਗੁਰਦੁਆਰਾ ਕਮੇਟੀ, ਜੋ ਸ੍ਰੀ ਸਿਰਸਾ ਦੇ ਨਾਲ ਗਏ ਸਨ, ਨੇ ਦੱਸਿਆ ਕਿ ਗੁਰਦੁਆਰਾ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੇ ਵੀ ਇਹੀ ਤਸੀਹੇ ਝੱਲੇ ਹਨ। ਉਸਦਾ ਪਰਿਵਾਰ ਹਾਲੇ ਵੀ ਉਸਨੂੰ ਵਾਪਸ ਲਿਆਉਣ ਲਈ ਸੰਘਰਸ਼ ਕਰ ਹਾ ਹੈ ਜਦਕਿ ਪਾਕਿਸਤਾਨ ਦੇ ਕਾਨੂੰਨ ਵਿਚ ਕੱਟੜਵਾਦੀ ਦੀ ਰਾਖੀ ਕੀਤੀ ਗਈ ਹੈ ਤੇ ਧਰਮ ਪਰਿਵਰਤਨ ਦੀ ਫੈਕਟਰੀ ਪੂਰੇ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ।

ਉਹਨਾਂ ਕਿਹਾ ਕਿ ਇਹ ਸਿਰਫ ਹਾਲਾਤਾਂ ਦੇ ਸੰਜੋਗ ਨਹੀਂ ਬਲਕਿ ਡੂੰਘੀ ਸਾਜ਼ਿਸ਼ ਹੈ ਕਿ ਸਿੱਖਾਂ ਦੇ ਪ੍ਰਭਾਵਸ਼ਾਲੀ ਪਰਿਵਾਰਾਂ ਦੀਆਂ ਧੀਆਂ ਨੂੰ ਇਸਲਾਮ ਵਿਚ ਬਦਲਿਆ ਜਾਵੇ ਕਿਉਂਕਿ ਸਿੱਖ ਬਹੁਤ ਦਲੇਰ, ਮਨੁੱਖਤਾ ਭਰਪੂਰ ਤੇ ਖੁੱਲੇ ਦਿਮਾਗ ਵਾਲੀ ਕੌਮ ਹੈ ਜੋ ਹਰੇਕ ਦੀ ਮਦਦ ਲਈ ਤਿਆਰ ਰਹਿੰਦੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਧਰਮ ਨੂੰ ਛੋਟਾ ਵਿਖਾਉਣ ਲਈ ਇਹ ਸਾਜ਼ਿਸ਼ਾਂ ਹੋ ਰਹੀਆਂ ਹਨ।

ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਤੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਪਾਕਿਸਤਾਨ ਸਰਕਾਰ ਕੋਲ ਉਠਾਵੇ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION