26.7 C
Delhi
Saturday, April 27, 2024
spot_img
spot_img

ਪੰਜਾਬ ਸਰਕਾਰ ਸਨਅਤਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ: ਸੋਨੀ – ਡਿਪਟੀ ਸੀ.ਐਮ. ਨੇ ਕੀਤਾ 15ਵੇਂ ਪਾਈਟੈਕਸ ਦਾ ਉਦਘਾਟਨ

ਯੈੱਸ ਪੰਜਾਬ
ਅੰਮ੍ਰਿਤਸਰ, 2 ਦਸੰਬਰ, 2021 –
ਪੰਜਾਬ ਦੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਆਪਣੇ ਉਦਯੋਗ ਦਾ ਵਿਸਥਾਰ ਕਰਨ ਅਤੇ ਨਵੇਂ ਉਦਯੋਗ ਸਥਾਪਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਸੋਨੀ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਵਲੋਂ ਆਯੋਜਿਤ ਕੀਤੇ ਜਾ ਰਹੇ 15ਵੇਂ ਪੰਜ ਦਿਨਾਂ ਇੰਟਰਨੈਸ਼ਨਲ ਟ੍ਰੇਡ ਐਕਸਪੋ ਪਾਈਟੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਦੇਸ਼ ਵਿਦੇਸ਼ ਤੋਂ ਆਏ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਅਨੁਕੂਲ ਨਿਯਮ ਬਣਾ ਕੇ ਬਿਹਤਰ ਮਾਹੌਲ ਪ੍ਰਦਾਨ ਕਰਨ ਦਾ ਯਤਨ ਕੀਤਾ ਗਿਆ ਹੈ। ਹੁਣ ਤੱਕ ਸੂਬੇ ਵਿਚ ਇਕ ਲੱਖ ਕਰੋੜ ਦਾ ਨਿਵੇਸ਼ ਆ ਚੁੱਕਾ ਹੈ। ਜਿਸ ਨਾਲ ਨਾ ਕੇਵਲ ਉਦਯੋਗਿਕ ਬੁਨਿਆਦੀ ਢਾਂਚਾ ਮਜਬੂਤ ਹੋਇਆ ਹੈ ਬਲਕਿ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਬੰਧਕਾਂ ਨੂੰ ਇਸ ਵਾਰ ਦਾ ਥੀਮ ਟੂਰੀਜਮ ਰੱਖਣ ’ਤੇ ਵਧਾਈ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਈ ਸਥਾਨ ਅਜਿਹੇ ਹਨ ਜਿਨ੍ਹਾਂ ਦਾ ਕੌਮਾਂਤਰੀ ਮਹੱਤਵ ਹੈ।

ਸੋਨੀ ਨੇ ਕਾਰੋਬਾਰੀਆਂ ਦੀ ਚਿਰਾਂ ਤੋੰ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਅੰਮ੍ਰਿਤਸਰ ਵਿਖੇ ਛੇਤੀ ਕਨਵੈੰਸ਼ਨ ਸੈੰਟਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਜਿਸਦੇ ਲਈ ਸਰਕਾਰ ਨੇ ਦੱਸ ਏਕੜ ਜਮੀਨ ਵੀ ਮੁਹਇਆ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਨਵੈੰਸ਼ਨ ਸੈੰਟਰ ਬਣਨ ਨਾਲ ਉਦਯੋਗਤੀ ਇੱਕੋ ਛੱਤ ਥਲੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਕਰ ਸਕਣਗੇ। ਸ੍ਰੀ ਸੋਨੀ ਇੰਡੋ ਪਾਕ ਸਬੰਧਾਂ ਦੀ ਗੱਲ ਕਰਦਿਆਂ ਕਿਹਾ ਕਿ ਪਾਈਟੈਕਸ ਮੇਲੇ ਦੌਰਾਨ ਲੋਕਾਂ ਆਸ ਰਹਿੰਦੀ ਹੈ ਕਿ ਉਹ ਪਾਕਿਸਤਾਨੀ ਉਤਪਾਦ ਖਰੀਦਣ। ਇਸਦੇ ਲਈ ਸੂਬਾ ਸਰਕਾਰ ਛੇਤੀ ਹੀ ਕੇੰਦਰ ਦੇ ਨਾਲ ਗੱਲਬਾਤ ਕਰੇਗੀ ਤਾਂ ਜੋ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸਾਂਝ ਮਜਬੂਤ ਹੋ ਸਕੇ।

ਅੰਮ੍ਰਿਤਸਰ ਪੰਜਾਬ ਵਿਚ ਆਉਣ ਵਾਲੇ ਲੋਕਾਂ ਲਈ ਵਿਕਸਿਤ ਸੈਰ ਸਪਾਟੇ ਦੇ ਸਥਾਨ ਹਨ। ਇਸ ਮੌਕੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਦੇ ਸੈਕਟਰੀ ਜਨਰਲ ਸੌਰਵ ਸਾਨਿਆਲ ਨੇ ਕਿਹਾ ਕਿ ਪੀ. ਐਚ. ਡੀ. ਸੀ. ਸੀ. ਆਈ. ਵੱਡੇ, ਦਰਮਿਆਨੇ ਅਤੇ ਛੋਟੇ ਉਦਯੋਗਾਂ ਨਾਲ ਮਿਲ ਕੇ ਕਰੀਬ 1,50,000 ਸਿੱਧੇ ਅਤੇ ਅਸਿੱਧੇ ਮੈਂਬਰਾਂ ਦੇ ਆਧਾਰ ਨਾਲ ਉਦਯੋਗ ਅਤੇ ਵਪਾਰ ਦੀ ਆਵਾਜ਼ ਦੇ ਰੂਪ ਵਿਚ ਕੰਮ ਕਰਦੇ ਹੋਏ ਭਾਰਤੀ ਅਰਥ ਵਿਵਸਥਾ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਕਈ ਖੇਤਰਾਂ ਵਿਚ ਉਦਯੋਗ ਗਿਆਨ ਦੇ ਨਾਲ ਆਪਣੀ ਵਿਰਾਸਤ ਦਾ ਲਾਭ ਉਠਾਉਂਦਿਆਂ ਅੱਗੇ ਵੱਧ ਰਹੇ ਹਨ। ਪਿਛਲੇ ਸਾਲ ਭਾਰਤ ਵਿਚ ਸੈਰ ਸਪਾਟੇ ਦੇ ਖੇਤਰਾਂ ਵਿਚ 39 ਮਿਲੀਅਨ ਨੌਕਰੀਆਂ ਦਾ ਯੋਗਦਾਨ ਸੀ ਜੋ ਕਿ ਦੇਸ਼ ਵਿਚ ਕੁੱਲ ਰੁਜ਼ਗਾਰ ਦਾ 8.0 ਫੀਸਦੀ ਸੀ। 2029 ਤੱਕ ਸੈਰ ਸਪਾਟਾ ਦੇ ਖੇਤਰਾਂ ਵਿਚ 53 ਮਿਲੀਅਨ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।

ਇਸਤੋਂ ਪਹਿਲਾਂ ਸ੍ਰੀ ਤੇਜਵੀਰ ਸਿੰਘ ਪ੍ਰਿੰਸੀਪਲ ਸਕੱਤਰ ਇੰਡਸਟਰੀ ਵਿਭਾਗ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਦੀ ਪਛਾਣ ਤੇਜ਼ੀ ਨਾਲ ਉਭਰ ਰਹੇ ਉਦਯੋਗਿਕ ਸੂਬਿਆਂ ਵਿਚ ਬਣੀ ਹੈ। ਉਦਯੋਗਿਕ ਨਿਵੇਸ਼ ਨੂੰ ਵਧਾਉਣ ਅਤੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬਠਿੰਡਾ, ਸੰਗਰੂਰ, ਰਾਜਪੁਰਾ ਅਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਵਿਚ ਉਦਯੋਗਿਕ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ। ਉਦਯੋਗ ਮੰਤਰੀ ਨੇ ਕਿਹਾ ਕਿ ਹੁਣ ਤੱਕ ਹੋਏ ਨਿਵੇਸ਼ ਦੇ ਜ਼ਰੀਏ 52 ਫੀਸਦੀ ਤੋਂ ਵੱਧ ਪ੍ਰੋਜੈਕਟਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ 36 ਫੀਸਦੀ ਤੋਂ ਜ਼ਿਆਦਾ ਵੱਖ ਵੱਖ ਪੜਾਅ ’ਤੇ ਹਨ।

ਸਮਾਗਮ ਵਿਚ ਵਿਸ਼ੇਸ਼ ਰੂਪ ਨਾਲ ਪਹੁੰਚੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਇਸ ਤਰ੍ਹਾਂ ਦੇ ਆਯੋਜਨ ਨੂੰ ਸਫਲ ਬਣਾਉਣਾ ਜਿਥੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ, ਉਥੇ ਹੀ ਇਸ ਆਯੋਜਨ ਵਿਚ ਅੰਮ੍ਰਿਤਸਰ ਅਤੇ ਆਸਪਾਸ ਦੇ ਲੋਕਾਂ ਦੀ ਭੂਮਿਕਾ ਵੀ ਮਹੱਤਵਪੂਰਣ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਵਲੋਂ ਇਸ ਆਯੋਜਨ ਵਿਚ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਪੰਜਾਬ ਚੈਪਟਰ ਦੇ ਚੇਅਰ ਆਰ. ਐਸ. ਸਚਦੇਵਾ ਅਤੇ ਉੱਪ ਚੇਅਰ ਕਰਣ ਗਿਲਹੋਤਰਾ ਨੇ ਕਿਹਾ ਕਿ ਡਿਪਟੀ ਸੀਐਮ ਸ੍ਰੀ ਸੋਨੀ ਦੀ ਬਦੌਲਤ ਹੀ ਉਦਯੋਗਪਤੀਆਂ ਨੂੰ ਦਰਪੇ਼ਸ ਔਕੜਾਂ ਦਾ ਹੱਲ ਹੋ ਸਕਿਆ ਹੈ। ਉਨ੍ਹਾਂ ਸ੍ਰੀ ਸੋਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਦੋੰ ਵੀ ਉਦਯੋਗਪਤੀਆਂ ਨੂੰ ਕੋਈ ਮੁਸ਼ਕਲ ਆਈ ਹੈ ਤਾਂ ਸ੍ਰੀ ਸੋਨੀ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਇਸ ਮੋਕੇ ਅੰਮ੍ਰਿਤਸਰ ਦੇ ਪੁਲਿਸ ਕਮੀਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ, ਪੀ. ਐਚ. ਡੀ. ਚੈਂਬਰ ਦੇ ਸਹਾਇਕ ਸੈਕਟਰੀ ਜਨਰਲ ਨਵੀਨ ਸੇਠ, ਖੇਤਰੀ ਨਿਰਦੇਸ਼ਕ ਮਧੂ ਪਿੱਲੇ, ਜੀਐਮ ਉਦਯੋਗ ਮਾਨਵਪ੍ਰੀਤ ਸਿੰਘ, ਅੰਮ੍ਰਿਤਸਰ ਸਮਾਲ ਸਕੇਲ ਇੰਡਸਟਰੀ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਬਤਰਾ, ਪਿਆਰੇ ਲਾਲ ਸੇਠ, ਸਮੀਰ ਜੈਨ ਸਮੇਤ ਹੋਰ ਮੋਹਤਬਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION