39 C
Delhi
Monday, May 20, 2024
spot_img
spot_img

ਪੰਜਾਬ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 31 ਮਾਰਚ ਤਕ ਜਾਰੀ ਕਰੇਗੀ 309 ਕਰੋੜ ਰੁਪਏ: ਮਨਪ੍ਰੀਤ ਬਾਦਲ

ਯੈੱਸ ਪੰਜਾਬ
ਮੁਹਾਲੀ, 22 ਜਨਵਰੀ, 2021 –
ਪੰਜਾਬ ਸਰਕਾਰ ਨੇ ਅੱਜ ਪੋਸਟ ਮੈਟਿ੍ਰਕ ਸਕਾਲਰਸ਼ਿਪ (ਪੀਐੱਮਐੱਸ) ਦੇ ਮੁੱਦਿਆਂ ਦੇ ਹੱਲ ਲਈ ਜੁਆਇੰਟ ਐਸ-ਸੀਏਸ਼ਨ ਆਫ ਕਾਲੇਜਿਸ (ਜੈਕ) ਨਾਲ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਸਰਕਾਰ ਦੇ ਸਾਰੇ ਪ੍ਰਮੁੱਖ ਕਾਰਜਕਰਤਾਵਾਂ ਅਤੇ ਜੈਕ ਦੇ 13 ਮੈਂਬਰਾਂ ਨੇ ਭਾਗ ਲਿਆ। ਕਮੇਟੀ ਵਿੱਚ ਪੰਜਾਬ ਦੇ ਵਿੱਤ ਮੰਤਰੀ, ਮਨਪ੍ਰੀਤ ਸਿੰਘ ਬਾਦਲ; ਤਕਨੀਕੀ ਸਿੱਖਿਆ ਅਤੇ ਉਦਯˉਗਿਕ ਸਿਖਲਾਈ ਮੰਤਰੀ, ਚਰਨਜੀਤ ਸਿੰਘ ਚੰਨੀ; ਉੁਚ ਸਿੱਖਿਆ ਮੰਤਰੀ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ; ਸਮਾਜ ਭਲਾਈ ਮੰਤਰੀ, ਸ: ਸਾਧੂ ਸਿੰਘ ਧਰਮਸˉਤ ਅਤੇ ਸੰਸਦੀ ਸਕੱਤਰ, ਸ਼੍ਰੀ ਰਾਜ ਕੁਮਾਰ ਵੇਰਕਾ ਸ਼ਾਮਲ ਸਨ।

ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਸ: ਗੁਰਕੀਰਤ ਕ੍ਰਿਪਾਲ ਸਿੰਘ, ਸ: ਜਸਪਾਲ ਸਿੰਘ, ਸ਼੍ਰੀ ਕੇਏਪੀ ਸਿਨਹਾ; ਸ਼੍ਰੀ ਅਨੁਰਾਗ ਵਰਮਾ; ਸ: ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਸੌਰਭ ਰਾਜ ਵੀ ਕਮੇਟੀ ਦਾ ਹਿੱਸਾ ਸਨ। ਇਸ ਤˉ ਇਲਾਵਾ ਐਮਆਰਐਸਪੀਟੀਯੂ, ਪੰਜਾਬੀ ਯੂਨੀਵਰਸਿਟੀ ਆਦਿ ਯੂਨੀਵਰਸਿਟੀਆਂ ਦੇ ਉਪ ਕੁਲਪਤੀ ਵੀ ਮੌਜੂਦ ਸਨ।

ਜੈਕ ਤˉ ਸ. ਸਤਨਾਮ ਐਸ ਸੰਧੂ, ਚੀਫ ਪੈਟਰਨ, ਜੈਕ; ਡਾ: ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਜੈਕ; ਸ. ਜਗਜੀਤ
ਸਿੰਘ, ਪ੍ਰਧਾਨ, ਜੈਕ ਅਤੇ ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਜੈਕ ਨੇ ਪੀਐੱਮਐੱਸ ਦੇ ਵੱਖ ਵੱਖ ਮੁੱਦੇ ਉਠਾਏ। ਮੀਟਿੰਗ ਵਿੱਚ ਜੈਕ ਨੇ 309 ਕਰˉੜ ਰੁਪਏ ਤੁਰੰਤ ਜਾਰੀ ਕਰਨ ’ਤੇ ਜ਼ˉਰ ਦਿੱਤਾ ਜˉ ਕੇਂਦਰ ਵੱਲˉ ਦਿੱਤਾ ਗਿਆ ਹੈ।

ਜੈਕ ਨੇ ਨਿੱਜੀ ਕਾਲਜਾਂ ਦੀ 2017-18, 2018-19 ਅਤੇ 2019-20 ਦੀ ਬਕਾਇਆ 1850 ਕਰˉੜ ਦੀ ਪˉਸਟ ਮੈਟਿ੍ਰਕ ਸਕਾਲਰਸ਼ਿਪ (ਪੀਐੱਮਐੱਸ) ਤੁਰੰਤ ਅਦਾ ਕਰਨ ਦੀ ਵੀ ਅਪੀਲ ਕੀਤੀ । ਇਸ ਦੇ ਨਾਲ ਹੀ ਜੈਕ ਨੇ 9% ਵਿਆਜ ਕਟੌਤੀ ਅਤੇ ਫੀਸ ਕੈਪਿੰਗ ਮੁੱਦੇ ਨੂੰ ਸੁਲਝਾਉਣ ਲਈ ਵੀ ਕਿਹਾ।

ਡਾ ਅੰਸ਼ੂ ਕਟਾਰੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹˉਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਭਰˉਸਾ ਦਿੱਤਾ, ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਬਹੁਤ ਚਿੰਤਤ ਹੈ। ਉਨਾਂ 31 ਮਾਰਚ ਤˉ ਪਹਿਲਾਂ 309 ਕਰˉੜ ਰੁਪਏ ਤੁਰੰਤ ਜਾਰੀ ਕਰਨ ਦਾ ਭਰˉਸਾ ਦਿੱਤਾ।

ਉਨਾਂ ਨੇ ਇਹ ਵੀ ਕਿਹਾ ਕਿ ਉਹ 2017-18, 2018-19 ਅਤੇ 2019-20 ਦੇ 40% ਬਕਾਇਆ ਹਿੱਸੇ ਦੀ ਵੰਡ ਕਰ ਦੇਣਗੇ ਅਤੇ ਉਹ ਕੇਂਦਰ ਸਰਕਾਰ ਅਤੇ ਜੈਕ ਦੇ ਨਾਲ ਕੇਂਦਰ ਸਰਕਾਰ ਦੇ 60% ਹਿੱਸੇ ਦੀ ਬਕਾਇਆ ਰਕਮ ਦੀ ਰਿਹਾਈ ਲਈ ਪਾਲਣ ਕਰਨਗੇ, ਜਿਸ ਵਿੱਚ ਸਕੀਮ ਬੰਦ ਕਰ ਦਿੱਤੀ ਗਈ ਸੀ।ਫੀਸ ਕੈਪਿੰਗ ਦੇ ਮਸਲੇ ਦੇ ਹੱਲ ਲਈ ਜੈਕ ਤˉ ਡਾ: ਗੁਰਮੀਤ ਸਿੰਘ ਧਾਲੀਵਾਲ ਅਤੇ ਡਾ: ਅੰਸ਼ੂ ਕਟਾਰੀਆ ਨੂੰ ਮੈਂਬਰ ਬਣਾਇਆ ਗਿਆ ਹੈ। ਕਮੇਟੀ ਇਸ ਮਸਲੇ ਨੂੰ 7 ਦਿਨਾਂ ਦੇ ਅੰਦਰ ਅੰਦਰ ਸੁਲਝਾ ਲਵੇਗੀ।

ਜੈਕ ਮੈਂਬਰ ਸ.ਮਨਜੀਤ ਸਿੰਘ, ਸ: ਚਰਨਜੀਤ ਸਿੰਘ ਵਾਲੀਆ, ਸਰਪ੍ਰਸਤ, ਜੈਕ ਸ: ਨਿਰਮਲ ਸਿੰਘ, ਉਪ ਪ੍ਰਧਾਨ, ਜੈਕ;
ਸ.ਜਸਨੀਕ ਸਿੰਘ, ਡਾ ਸਤਵਿੰਦਰ ਐਸ ਸੰਧੂ, ਉਪ ਪ੍ਰਧਾਨ, ਜੈਕ. ਸ. ਸੁਖਮੰਦਰ ਐਸ ਚੱਠਾ, ਜਨਰਲ ਸੈਕਟਰੀ, ਜੈਕ, ਸ਼.
ਸ਼ਿਮਾਂਸ਼ੂ ਗੁਪਤਾ, ਵਿੱਤ ਸਕੱਤਰ, ਜੈਕ ਅਤੇ ਸ. ਰਜਿੰਦਰ ਸਿੰਘ ਧਨˉਆ, ਸਕੱਤਰ ਜੇਏਸੀ ਵਫ਼ਦ ਦਾ ਹਿੱਸਾ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION