40.1 C
Delhi
Tuesday, May 21, 2024
spot_img
spot_img

ਪੰਜਾਬ ਸਰਕਾਰ ਨੇ ਪੀਪੀਐਸਸੀ ਦੇ ਚੈਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ

ਚੰਡੀਗੜ੍ਹ, 27 ਜੂਨ, 2019:

ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੇ ਚੈਅਰਮੈਨ, ਇਕ ਮੈਂਬਰ (ਨਾਨ ਆਫੀਸ਼ਲ) ਅਤੇ ਇਕ ਮੈਂਬਰ (ਆਫੀਸ਼ਲ) ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।

ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 19 ਜੁਲਾਈ 2019 ਸ਼ਾਮ 5 ਵਜੇ ਤੱਕ ਹੈ। ਦਰਖਾਸਤਾਂ ਸਕੱਤਰ, ਪਰਸੋਨਲ ਵਿਭਾਗ (ਪੀ.ਪੀ.-3 ਬਰਾਂਚ), ਕਮਰਾ ਨੰਬਰ 6, ਛੇਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਦੇ ਪਤੇ ‘ਤੇ ਭੇਜੀਆਂ ਜਾਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉੱਘੀਆਂ ਸਖਸ਼ੀਅਤਾਂ ਜੋ ਕਿ ਬੇਮਿਸਾਲ ਇਮਾਨਦਾਰੀ, ਉੱਚ ਗੁਣਵੱਤਾ ਅਤੇ ਪ੍ਰਸ਼ਾਸ਼ਕੀ ਤਜ਼ਰਬੇ ਵਾਲੇ ਹਨ, ਨੂੰ ਦਰਖਾਸਤਾਂ ਦੇਣ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਦਰਖਾਸਤਕਰਤਾ ਜਾਂ ਸਿਫਾਰਸ਼ਕਰਤਾ ਅਰਜ਼ੀ ਵਿਚ ਸਾਰੇ ਵੇਰਵਿਆਂ ਦੇ ਨਾਲ-ਨਾਲ ਇਹ ਵੀ ਦੱਸੇ ਕਿ ਉਸ ਖਿਲਾਫ ਕੋਈ ਫੌਜਦਾਰੀ, ਸਿਵਲ ਜਾਂ ਪ੍ਰਸ਼ਾਸ਼ਕੀ ਮਾਮਲਿਆਂ ਦੀ ਕਾਰਵਾਈ ਲੰਬਿਤ ਤਾਂ ਨਹੀਂ ਪਈ ਜਿਸ ਨਾਲ ਕਿ ਉਸਦੀ ਅਖੰਡਤਾ ਤੇ ਸਖਸ਼ੀਅਤ ‘ਤੇ ਉਲਟ ਪ੍ਰਭਾਵ ਪੈਂਦਾ ਹੋਵੇ।

ਉਨ੍ਹਾਂ ਦੱਸਿਆ ਕਿ ਦਰਖਾਸਤਕਰਤਾ ਕੋਲ ਭਾਰਤ ਸਰਕਾਰ ਜਾਂ ਰਾਜ ਸਰਕਾਰ ਵਿਚ ਘੱਟੋ-ਘੱਟ 10 ਸਾਲ ਕੰਮ ਕਰਨ ਦਾ ਤਜ਼ਰਬਾ ਹੋਵੇ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION